Girls Hostel 'ਚ ਨਿੱਤ ਆਉਂਦੇ ਨਵੇਂ-ਨਵੇਂ ਨੌਜਵਾਨ, ਲੋਕਾਂ ਨੂੰ ਹੋਇਆ ਸ਼ੱਕ, ਪੁਲਿਸ ਨੇ ਮਾਰਿਆ ਛਾਪਾ, ਕਮਰੇ 'ਚ ਪਹੁੰਚਦਿਆਂ ਹੋਏ ਸਾਰੇ ਪਾਣੀ-ਪਾਣੀ
ਪੁਲਿਸ ਵੱਲੋਂ ਗਰਲਜ਼ ਹੋਸਟਲ ਮਾਰਿਆ ਛਾਪਾ ਤਾਂ ਅਜਿਹਾ ਕੁੱਝ ਮਿਲਿਆ ਜਿਸ ਨੂੰ ਦੇਖ ਕੇ ਸਾਰੇ ਸ਼ਰਮਸ਼ਾਰ ਹੋ ਗਏ। ਪੁਲਿਸ ਵੱਲੋਂ ਗਰਲਜ਼ ਹੋਸਟਲ ਵਿੱਚ ਚੱਲ ਰਹੇ ਇੱਕ ਵੱਡੇ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ।
Viral News: ਪੁਲਿਸ ਨੇ ਗਰਲਜ਼ ਹੋਸਟਲ ਵਿੱਚ ਚੱਲ ਰਹੇ ਇੱਕ ਵੱਡੇ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਛਾਪੇਮਾਰੀ ਦੌਰਾਨ ਪੁਲਿਸ ਨੇ ਹੋਸਟਲ ਸੰਚਾਲਕ ਅਤੇ ਚਾਰ ਵਿਅਕਤੀਆਂ ਨੂੰ ਇਤਰਾਜ਼ਯੋਗ ਸਮੱਗਰੀ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਕਾਰਵਾਈ ਵਿੱਚ ਚਾਰ ਲੜਕੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ।
ਕੁੜੀਆਂ ਦੇ ਅਸ਼ਲੀਲ ਵੀਡੀਓ ਬਣਾ ਕੇ ਕਰਦਾ ਸੀ ਬਲੈਕਮੇਲ
ਦੇਹ ਵਪਾਰ ਦਾ ਮਾਮਲਾ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦਾ ਹੈ। ਸਾਹਿਬਾਬਾਦ ਇਲਾਕੇ ਦੇ ਰਾਜਿੰਦਰ ਨਗਰ 'ਚ ਹੋਸਟਲ ਸੰਚਾਲਕ ਨੇ ਕੁੜੀਆਂ ਦੀ ਅਸ਼ਲੀਲ ਵੀਡੀਓ ਬਣਾਈ ਸੀ। ਇਸ ਤੋਂ ਬਾਅਦ ਉਕਤ ਆਪ੍ਰੇਟਰ ਉਕਤ ਵੀਡੀਓ ਰਾਹੀਂ ਔਰਤਾਂ ਨੂੰ ਬਲੈਕਮੇਲ ਕਰ ਕੇ ਉਨ੍ਹਾਂ ਤੋਂ ਗੰਦਾ ਕੰਮ ਕਰਵਾ ਰਿਹਾ ਸੀ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਪੁਲਿਸ ਕਮਿਸ਼ਨਰ ਸਾਹਿਬਬਾਜ਼ ਰਜਨੀਸ਼ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ 'ਚ ਸ਼ਾਮਿਲ ਸਾਰੇ ਦੋਸ਼ੀਆਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਤਲਾਸ਼ੀ ਦੌਰਾਨ ਮਿਲੀ ਇਤਰਾਜ਼ਯੋਗ ਸਮੱਗਰੀ
ਹੋਸਟਲ ਦੀ ਤਲਾਸ਼ੀ ਦੌਰਾਨ ਪੁਲਿਸ ਨੂੰ ਇਤਰਾਜ਼ਯੋਗ ਸਮੱਗਰੀ ਅਤੇ ਚਾਰ ਲੜਕੀਆਂ ਵੀ ਮਿਲੀਆਂ। ਪੁਲਿਸ ਟੀਮ ਨੇ ਜਦੋਂ ਲੜਕੀਆਂ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ ਕੰਮ ਦੇ ਸਿਲਸਿਲੇ 'ਚ ਹੋਸਟਲ ਸੰਚਾਲਕ ਨੂੰ ਮਿਲੀਆਂ ਸਨ।
ਵੀਡੀਓ ਵਾਇਰਲ ਕਰਨ ਦੀ ਧਮਕੀ ਦਿੰਦਾ ਸੀ ਹੋਸਟਲ ਸੰਚਾਲਕ
ਹੋਸਟਲ ਸੰਚਾਲਕ ਨੇ ਕੰਮ ਦਿਵਾਉਣ ਦੇ ਬਹਾਨੇ ਉਨ੍ਹਾਂ ਦੀਆਂ ਅਸ਼ਲੀਲ ਵੀਡੀਓ ਬਣਾ ਲਈ ਅਤੇ ਉਹੀ ਅਸ਼ਲੀਲ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਨੂੰ ਦੇਹ ਵਪਾਰ ਲਈ ਮਜਬੂਰ ਕਰਨ ਲੱਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।