ਪੜਚੋਲ ਕਰੋ
Advertisement
ISIS ਮਾਡਿਊਲ ਦੀਆਂ ਗਤੀਵਿਧੀਆਂ 'ਚ ਸ਼ਾਮਲ ਮੁਲਜ਼ਮ ਖ਼ਿਲਾਫ਼ ਚਾਰਜਸ਼ੀਟ ਦਾਇਰ , NIA ਨੇ ਲਗਾਏ ਇਹ ਆਰੋਪ
ISIS Terrorist News : ਐਨਆਈਏ (NIA) ਨੇ ਮੰਗਲਵਾਰ (31 ਜਨਵਰੀ) ਨੂੰ ਭਾਰਤ ਵਿੱਚ ਆਈਐਸਆਈਐਸ ਮਾਡਿਊਲ (ISIS Module) ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਆਰੋਪੀ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਹੈ। ਰਾਸ਼ਟਰੀ ਜਾਂਚ ਏਜੰਸੀ ਨੇ ਪਾਬੰਦੀਸ਼ੁਦਾ
ISIS Terrorist News : ਐਨਆਈਏ (NIA) ਨੇ ਮੰਗਲਵਾਰ (31 ਜਨਵਰੀ) ਨੂੰ ਭਾਰਤ ਵਿੱਚ ਆਈਐਸਆਈਐਸ ਮਾਡਿਊਲ (ISIS Module) ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਆਰੋਪੀ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਹੈ। ਰਾਸ਼ਟਰੀ ਜਾਂਚ ਏਜੰਸੀ ਨੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਆਈ.ਐੱਸ.ਆਈ.ਐੱਸ. ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਅਤੇ ਫੰਡ ਇਕੱਠਾ ਕਰਨ ਦੀ ਸਾਜ਼ਿਸ਼ ਰਚਣ ਦੇ ਮਾਮਲੇ 'ਚ ਦੋਸ਼ੀ ਮੁਹੰਮਦ ਮੋਹਸਿਨ ਅਹਿਮਦ ਖਿਲਾਫ਼ ਦਿੱਲੀ ਦੀ ਇਕ ਵਿਸ਼ੇਸ਼ ਅਦਾਲਤ 'ਚ ਚਾਰਜਸ਼ੀਟ ਦਾਇਰ ਕੀਤੀ ਹੈ।
ਐਨਆਈਏ ਨੇ ਮੁਲਜ਼ਮ ਮੁਹੰਮਦ ਮੋਹਸਿਨ ਅਹਿਮਦ ਖ਼ਿਲਾਫ਼ ਭਾਰਤੀ ਦੰਡਾਵਲੀ (IPC) ਦੀਆਂ ਧਾਰਾ 120ਬੀ ਅਤੇ 204 ਅਤੇ ਗ਼ੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ, 1967 (ਯੂਏਪੀਏ) ਦੀਆਂ ਧਾਰਾਵਾਂ 17, 18, 39 ਅਤੇ 40 ਤਹਿਤ ਪਟਿਆਲਾ ਹਾਊਸ ਕੋਰਟ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ। ਇੱਕ ਅਧਿਕਾਰਤ ਬਿਆਨ ਦੇ ਅਨੁਸਾਰ, 25 ਜੂਨ, 2022 ਨੂੰ, ਏਜੰਸੀ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਖੁਦ ਕੇਸ ਦਰਜ ਕੀਤਾ ਸੀ।
ਇਹ ਵੀ ਪੜ੍ਹੋ : ਦਲੇਰ ਮਹਿੰਦੀ ਦੀ ਅਰਜ਼ੀ 'ਤੇ ਹਾਈ ਕੋਰਟ ਨੇ ਵਿਦੇਸ਼ ਮੰਤਰਾਲਾ ਨੂੰ ਜਾਰੀ ਕੀਤਾ ਨੋਟਿਸ, ਜਵਾਬ ਦਾਖਲ ਕਰਨ ਦਾ ਹੁਕਮ
ਨੌਜਵਾਨਾਂ ਨੂੰ ISIS ਵਿੱਚ ਭਰਤੀ ਕਰਨ ਦੀ ਸਾਜ਼ਿਸ਼
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀਆਂ ਨੇ ਆਈਐਸਆਈਐਸ ਲਈ ਫੰਡ ਇਕੱਠਾ ਕੀਤਾ ਅਤੇ ਕ੍ਰਿਪਟੋਕਰੰਸੀ ਚੈਨਲਾਂ ਰਾਹੀਂ ਸੀਰੀਆ ਸਥਿਤ ਆਪਣੇ ਆਈਐਸਆਈਐਸ ਹੈਂਡਲਰਾਂ ਨੂੰ ਭੇਜਿਆ। ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਮੁਹੰਮਦ ਮੋਹਸਿਨ ਅਹਿਮਦ ਨੇ ਭਾਰਤੀ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਅਤੇ ਉਨ੍ਹਾਂ ਨੂੰ ਆਈਐਸਆਈਐਸ ਲਈ ਭਰਤੀ ਕਰਨ ਦੇ ਉਦੇਸ਼ ਨਾਲ ਆਈਐਸਆਈਐਸ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਲਈ ਇੱਕ ਆਈਐਸਆਈਐਸ ਹੈਂਡਲਰ ਅਤੇ ਹੋਰਾਂ ਨਾਲ ਸਾਜ਼ਿਸ਼ ਰਚੀ ਸੀ।
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀਆਂ ਨੇ ਆਈਐਸਆਈਐਸ ਲਈ ਫੰਡ ਇਕੱਠਾ ਕੀਤਾ ਅਤੇ ਕ੍ਰਿਪਟੋਕਰੰਸੀ ਚੈਨਲਾਂ ਰਾਹੀਂ ਸੀਰੀਆ ਸਥਿਤ ਆਪਣੇ ਆਈਐਸਆਈਐਸ ਹੈਂਡਲਰਾਂ ਨੂੰ ਭੇਜਿਆ। ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਮੁਹੰਮਦ ਮੋਹਸਿਨ ਅਹਿਮਦ ਨੇ ਭਾਰਤੀ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਅਤੇ ਉਨ੍ਹਾਂ ਨੂੰ ਆਈਐਸਆਈਐਸ ਲਈ ਭਰਤੀ ਕਰਨ ਦੇ ਉਦੇਸ਼ ਨਾਲ ਆਈਐਸਆਈਐਸ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਲਈ ਇੱਕ ਆਈਐਸਆਈਐਸ ਹੈਂਡਲਰ ਅਤੇ ਹੋਰਾਂ ਨਾਲ ਸਾਜ਼ਿਸ਼ ਰਚੀ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਆਵਾਰਾ ਕੁੱਤਿਆਂ ਦਾ ਕਹਿਰ! ਹਾਈ ਕੋਰਟ ਨੇ ਲਿਆ ਸਖਤ ਨੋਟਿਸ, ਪੰਜਾਬ ਸਰਕਾਰ ਤੇ AWBI ਤੋਂ ਜਵਾਬ ਤਲਬ
ISIS ਆਪਰੇਟਰਾਂ ਨੂੰ ਭੇਜ ਰਿਹਾ ਸੀ ਪੈਸੇ
ISIS ਆਪਰੇਟਰਾਂ ਨੂੰ ਭੇਜ ਰਿਹਾ ਸੀ ਪੈਸੇ
ਜਾਂਚ ਏਜੰਸੀ ਨੇ ਅੱਗੇ ਕਿਹਾ ਕਿ ਉਹ ਆਈਐਸਆਈਐਸ ਲਈ ਫੰਡ ਇਕੱਠਾ ਕਰਨ ਵਿੱਚ ਵੀ ਸ਼ਾਮਲ ਸੀ। ਉਹ ਭਾਰਤ ਵਿੱਚ ਆਈਐਸਆਈਐਸ ਦੇ ਹਮਦਰਦਾਂ ਤੋਂ ਪੈਸੇ ਲੈ ਕੇ ਸੀਰੀਆ ਸਥਿਤ ਆਪਣੇ ਆਈਐਸਆਈਐਸ ਕਾਰਕੁਨਾਂ ਨੂੰ ਕ੍ਰਿਪਟੋਕਰੰਸੀ ਚੈਨਲਾਂ ਰਾਹੀਂ ਪੈਸੇ ਭੇਜ ਰਿਹਾ ਸੀ। ਜਿਸ ਕਾਰਨ ISIS ਨੂੰ ਆਪਣੀਆਂ ਅੱਤਵਾਦੀ ਗਤੀਵਿਧੀਆਂ ਨੂੰ ਅੱਗੇ ਵਧਾਉਣ 'ਚ ਮਦਦ ਮਿਲ ਰਹੀ ਹੈ। ਮਾਮਲੇ ਸਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਮਨੋਰੰਜਨ
ਅਪਰਾਧ
Advertisement