ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ 20 ਲੱਖ ਕਰੋੜ ਰੁਪਏ ਦੇ ਪੈਕੇਜ ਦੇ ਤੀਜੇ ਬ੍ਰੇਕਅਪ ਦਾ ਵਰਣਨ ਕਰ ਰਹੀ ਹੈ। ਅੱਜ 11 ਐਲਾਨ ਕੀਤੇ ਜਾਣਗੇ। ਇਨ੍ਹਾਂ ਵਿੱਚੋਂ 8 ਖੇਤੀ 'ਤੇ ਹੋਣਗੇ।
ਵਿੱਤ ਮੰਤਰੀ ਨੇ ਕਿਹਾ ਕਿ ਦੇਸ਼ ਦੇ ਕਿਸਾਨ ਨੂੰ ਹਮੇਸ਼ਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੌਕਡਾਊਨ ਦੌਰਾਨ ਵੀ ਕਿਸਾਨ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ 1 ਲੱਖ ਕਰੋੜ ਰੁਪਏ ਖੇਤੀਬਾੜੀ ਦੇ ਬੁਨਿਆਦੀ ਢਾਂਚੇ ਲਈ ਮੁਹੱਈਆ ਕਰਵਾਏ ਜਾਣਗੇ। ਇਹ ਕੋਲਡ ਚੇਨ, ਵਾਢੀ ਦੇ ਬਾਅਦ ਪ੍ਰਬੰਧਨ ਦੀਆਂ ਸੁਵਿਧਾਵਾਂ ਪ੍ਰਦਾਨ ਕਰੇਗਾ। ਕਿਸਾਨੀ ਦੀ ਆਮਦਨੀ ਵੀ ਵਧੇਗੀ।
1) ਖੇਤੀਬਾੜੀ ਬੁਨਿਆਦੀ ਢਾਂਚਾ
ਵਿੱਤ ਮੰਤਰੀ ਨੇ ਕਿਹਾ ਕਿ ਪਿਛਲੇ ਦੋ ਮਹੀਨਿਆਂ ਵਿੱਚ ਅਸੀਂ ਕਿਸਾਨਾਂ ਲਈ ਬਹੁਤ ਸਾਰੇ ਕਦਮ ਚੁੱਕੇ ਹਨ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਅਧੀਨ ਪਿਛਲੇ ਦੋ ਮਹੀਨਿਆਂ ਵਿੱਚ 18 ਹਜ਼ਾਰ 700 ਕਰੋੜ ਰੁਪਏ ਕਿਸਾਨਾਂ ਦੇ ਖਾਤੇ ਵਿੱਚ ਟਰਾਂਸਫਰ ਕੀਤੇ ਗਏ ਹਨ। ਲੌਕਡਾਊਨ ਦੌਰਾਨ 5600 ਲੱਖ ਦੁੱਧ ਸਹਿਕਾਰੀ ਸੰਸਥਾਵਾਂ ਨੇ ਖਰੀਦਿਆ ਜਿਸ ਨਾਲ 4100 ਕਰੋੜ ਰੁਪਏ ਦੀ ਰਾਸ਼ੀ ਦੁੱਧ ਉਤਪਾਦਕਾਂ ਦੇ ਹੱਥ ਪਹੁੰਚੀ।
2) ਫੂਡ ਪ੍ਰੋਸੈਸਿੰਗ
ਮਾਈਕਰੋ ਫੂਡ ਐਂਟਰਪ੍ਰਾਈਜ਼ੇਜ਼ ਲਈ 10 ਹਜ਼ਾਰ ਕਰੋੜ ਦੀ ਫੰਡ ਯੋਜਨਾ ਹੈ। ਇਹ ਕਲੱਸਟਰ ਅਧਾਰਤ ਹੋਵੇਗਾ। ਇਸ ਨਾਲ 2 ਲੱਖ ਫੂਡ ਪ੍ਰੋਸੈਸਿੰਗ ਯੂਨਿਟਾਂ ਨੂੰ ਲਾਭ ਹੋਵੇਗਾ। ਲੋਕਾਂ ਨੂੰ ਰੁਜ਼ਗਾਰ ਮਿਲੇਗਾ, ਆਮਦਨ ਦੇ ਸਾਧਨ ਵੀ ਵਧਣਗੇ।
3) ਮੱਛੀ ਪਾਲਣ
ਮੱਤਸ ਸੰਪਦਾ ਯੋਜਨਾ ਦਾ ਐਲਾਨ ਬਜਟ ਦੌਰਾਨ ਕੀਤਾ ਗਿਆ ਸੀ। ਇਸ ਨੂੰ ਲਾਗੂ ਕਿਤਾ ਜਾ ਰਿਹਾ ਹੈ। ਇਸ ਨਾਲ 50 ਲੱਖ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਭਾਰਤ ਦਾ ਨਿਰਯਾਤ ਵਧੇਗਾ। ਮੱਛੀ ਪਾਲਣ ਵਧਾਉਣ ਲਈ ਮਛੇਰਿਆਂ ਨੂੰ ਕਿਸ਼ਤੀਆਂ ਅਤੇ ਕਿਸ਼ਤੀ ਬੀਮੇ ਦੀ ਸਹੂਲਤ ਦਿੱਤੀ ਜਾਵੇਗੀ। 11 ਹਜ਼ਾਰ ਕਰੋੜ ਰੁਪਏ ਅਤੇ 9 ਹਜ਼ਾਰ ਕਰੋੜ ਰੁਪਏ ਸਮੁੰਦਰੀ ਤੇ ਅੰਦਰੂਨੀ ਮੱਛੀ ਫੜਨ ਲਈ ਬੁਨਿਆਦੀ ਢਾਂਚੇ ਲਈ ਜਾਰੀ ਕੀਤੇ ਜਾਣਗੇ।
4) ਪਸ਼ੂ ਪਾਲਣ
ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਖੁਰਾਂ ਤੇ ਮੂੰਹ ਪੱਕੇ ਜਾਨਵਰਾਂ ਦੇ ਵੈਕਸਿਨ ਵਾਲੇ ਟੀਕੇ ਨਹੀਂ ਲੱਗ ਪਾ ਰਹੇ। ਇਸ ਨਾਲ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ। ਸਾਰੀਆਂ ਮੱਝਾਂ, ਭੇਡਾਂ ਤੇ ਬੱਕਰੀਆਂ ਦਾ ਟੀਕਾਕਰਨ ਕੀਤਾ ਜਾਵੇਗਾ।
ਟੀਕਾਕਰਨ ਲਈ 13 ਹਜ਼ਾਰ 343 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਨਾਲ 53 ਲੱਖ ਪਸ਼ੂ ਬਿਮਾਰੀ ਤੋਂ ਮੁਕਤ ਹੋਣਗੇ। ਜਨਵਰੀ ਤੋਂ ਹੁਣ ਤੱਕ 15 ਮਿਲੀਅਨ ਗਾਵਾਂ ਤੇ ਮੱਝਾਂ ਦਾ ਟੀਕਾਕਰਨ ਹੋ ਚੁੱਕਾ ਹੈ। ਪਸ਼ੂ ਪਾਲਣ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ 15 ਹਜ਼ਾਰ ਕਰੋੜ ਰੁਪਏ ਦਾ ਫੰਡ ਮੁਹੱਈਆ ਕਰਵਾਇਆ ਜਾਵੇਗਾ।
5) ਹਰਬਲ ਫਾਰਮਿੰਗ
ਜੜੀ ਬੂਟੀਆਂ ਦੀ ਖੇਤੀ ਲਈ 4 ਹਜ਼ਾਰ ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਅਗਲੇ ਦੋ ਸਾਲਾਂ ਵਿੱਚ 10 ਲੱਖ ਹੈਕਟੇਅਰ ਰਕਬੇ ਵਿੱਚ ਹਰਬਲ ਦੀ ਖੇਤੀ ਕੀਤੀ ਜਾਵੇਗੀ। ਹਰਬਲ ਫਾਰਮਿੰਗ ਤੋਂ ਕਿਸਾਨਾਂ ਨੂੰ 5 ਹਜ਼ਾਰ ਕਰੋੜ ਰੁਪਏ ਦੀ ਆਮਦਨ ਹੋਏਗੀ। ਜੜੀ-ਬੂਟੀਆਂ ਦੀ ਮੰਗ ਪੂਰੀ ਦੁਨੀਆ ਵਿੱਚ ਵੱਧ ਰਹੀ ਹੈ। ਕੋਵਿਡ-19 ਦੌਰਾਨ ਸਾਡੇ ਜੜੀ-ਬੂਟੀਆਂ ਦੇ ਬੂਟੇ ਕੰਮ ਆਉਣਗੇ।
6) ਮਧੂ ਮੱਖੀ ਪਾਲਣ
ਮੱਖੀ ਪਾਲਣ ਵਾਲੇ 2 ਲੱਖ ਪਾਲਕਾਂ ਲਈ 500 ਕਰੋੜ ਦੀ ਯੋਜਨਾ ਹੈ। ਉਨ੍ਹਾਂ ਦੀ ਆਮਦਨੀ ਵਧੇਗੀ ਤੇ ਲੋਕਾਂ ਨੂੰ ਚੰਗਾ ਸ਼ਹਿਦ ਮਿਲੇਗਾ।
7) ਓਪਰੇਸ਼ਨ ਗ੍ਰੀਨ
ਆਪ੍ਰੇਸ਼ਨ ਗ੍ਰੀਨ ਅਧੀਨ, TOP ਯਾਨੀ ਟਮਾਟਰ, ਆਲੂ, ਪਿਆਜ਼ ਸਕੀਮ ਅਧੀਨ ਲਿਆਂਦਾ ਗਿਆ ਹੈ। ਟਾਪ ਸਕੀਮ ਲਈ 500 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ।ਆਵਾਜਾਈ ਵਿੱਚ 50% ਸਬਸਿਡੀ ਦਿੱਤੀ ਜਾਵੇਗੀ। ਭੰਡਾਰਨ ਲਈ ਵੀ 50% ਸਬਸਿਡੀ ਦਿੱਤੀ ਜਾਏਗੀ।
ਇਹ ਵੀ ਪੜ੍ਹੋ: ਹੁਣ ਕੋਈ ਵੀ ਬੰਦਾ ਹੋ ਸਕਦਾ ਫੌਜ 'ਚ ਭਰਤੀ! ਤਿੰਨ ਸਾਲ ਲਈ ਮਿਲੇਗਾ ਮੌਕਾ
ਵਿਸ਼ਵ ਬੈਂਕ ਨੇ ਭਾਰਤ ਲਈ ਕੀਤਾ ਵੱਡਾ ਐਲਾਨ
ਕੀ 'Youtube' ਤੇ ਕੋਰੋਨਾ ਬਾਰੇ ਜਾਣਕਾਰੀ ਸਹੀ? ਖੋਜ 'ਚ ਵੱਡਾ ਖੁਲਾਸਾ
ਠੇਕੇ ਖੁੱਲ੍ਹਵਾਉਣ ਲਈ ਕੈਪਟਨ ਸਰਕਾਰ ਦੀ ਵੱਡੀ ਧਮਕੀ, ਅਜੇ ਵੀ ਨਹੀਂ ਖੋਲ੍ਹੇ ਠੇਕੇ ਤਾਂ ਹੋਵੇਗੀ ਇਹ ਕਾਰਵਾਈ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ