(Source: ECI/ABP News)
ਭਾਰਤ 'ਚ ਓਮੀਕ੍ਰੋਨ ਦਾ ਕਹਿਰ ਮਗਰੋਂ ਸਖਤੀ ਸ਼ੁਰੂ, ਯੂਪੀ 'ਚ ਰਾਤ ਦਾ ਕਰਫਿਊ, ਵਿਆਹਾਂ 'ਚ ਸਿਰਫ 200 ਲੋਕ ਹੋ ਸਕਣਗੇ ਸ਼ਾਮਲ
UP Night Curfew: ਇਸ ਦੌਰਾਨ ਕੋਵਿਡ ਪ੍ਰੋਟੋਕੋਲ ਦੇ ਨਾਲ, ਵੱਧ ਤੋਂ ਵੱਧ 200 ਲੋਕਾਂ ਨੂੰ ਵਿਆਹਾਂ ਆਦਿ ਵਰਗੇ ਜਨਤਕ ਸਮਾਗਮਾਂ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਹੋਵੇਗੀ।
![ਭਾਰਤ 'ਚ ਓਮੀਕ੍ਰੋਨ ਦਾ ਕਹਿਰ ਮਗਰੋਂ ਸਖਤੀ ਸ਼ੁਰੂ, ਯੂਪੀ 'ਚ ਰਾਤ ਦਾ ਕਰਫਿਊ, ਵਿਆਹਾਂ 'ਚ ਸਿਰਫ 200 ਲੋਕ ਹੋ ਸਕਣਗੇ ਸ਼ਾਮਲ Omicron cases in India: UP to impose night curfew from Christmas, cap on wedding attendance too ਭਾਰਤ 'ਚ ਓਮੀਕ੍ਰੋਨ ਦਾ ਕਹਿਰ ਮਗਰੋਂ ਸਖਤੀ ਸ਼ੁਰੂ, ਯੂਪੀ 'ਚ ਰਾਤ ਦਾ ਕਰਫਿਊ, ਵਿਆਹਾਂ 'ਚ ਸਿਰਫ 200 ਲੋਕ ਹੋ ਸਕਣਗੇ ਸ਼ਾਮਲ](https://feeds.abplive.com/onecms/images/uploaded-images/2021/12/24/5f693158449de8a6c3b26228c1ac25fe_original.jpg?impolicy=abp_cdn&imwidth=1200&height=675)
Night Curfew in UP: ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਕੋਵਿਡ ਦੇ ਮਾਮਲਿਆਂ ਵਿੱਚ ਵਾਧੇ ਤੇ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ, ਉੱਤਰ ਪ੍ਰਦੇਸ਼ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਦਰਅਸਲ, ਸੂਬੇ ਵਿੱਚ ਸ਼ਨੀਵਾਰ ਯਾਨੀ 25 ਦਸੰਬਰ ਤੋਂ ਰਾਤ ਦਾ ਕਰਫਿਊ ਲਗਾਇਆ ਜਾਵੇਗਾ।
ਇਸ ਨਾਈਟ ਕਰਫਿਊ ਤਹਿਤ ਕੱਲ੍ਹ ਰਾਤ 11 ਵਜੇ ਤੋਂ ਸਵੇਰੇ 05 ਵਜੇ ਤੱਕ ਨਾਈਟ ਕੋਰੋਨਾ ਕਰਫਿਊ ਲਾਗੂ ਰਹੇਗਾ। ਇਸ ਦੌਰਾਨ ਕੋਵਿਡ ਪ੍ਰੋਟੋਕੋਲ ਨਾਲ ਵੱਧ ਤੋਂ ਵੱਧ 200 ਲੋਕਾਂ ਨੂੰ ਜਨਤਕ ਸਮਾਗਮਾਂ ਜਿਵੇਂ ਵਿਆਹ ਆਦਿ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਪ੍ਰਬੰਧਕਾਂ ਨੂੰ ਇਸ ਪ੍ਰੋਗਰਾਮ ਦੀ ਜਾਣਕਾਰੀ ਸਥਾਨਕ ਪ੍ਰਸ਼ਾਸਨ ਨੂੰ ਦੇਣੀ ਹੋਵੇਗੀ।
ਸਰਕਾਰ ਨੇ ਇਹ ਫੈਸਲਾ ਕੋਰੋਨਾ ਦੇ ਸੰਭਾਵੀ ਖ਼ਤਰੇ ਦੇ ਮੱਦੇਨਜ਼ਰ ਲਿਆ ਹੈ। ਦਰਅਸਲ, ਯੂਪੀ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਵਾਧੇ ਤੇ ਕ੍ਰਿਸਮਸ-ਨਵੇਂ ਸਾਲ ਦੇ ਮੌਕੇ ਨੂੰ ਦੇਖ ਕੇ ਯੋਗੀ ਸਰਕਾਰ ਬਹੁਤ ਚਿੰਤਤ ਹੈ।
ਵੱਧ ਰਹੇ ਹਨ ਓਮੀਕ੍ਰੋਨ ਦੇ ਮਾਮਲੇ
ਇਸ ਦੌਰਾਨ ਕੋਵਿਡ ਦੇ ਨਵੇਂ ਰੂਪ ਓਮੀਕ੍ਰੋਨ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਵੀ ਦੇਸ਼ ਭਰ ਵਿੱਚ ਵੱਧ ਰਹੀ ਹੈ। ਭਾਰਤ ਵਿੱਚ ਹੁਣ ਤੱਕ ਓਮੀਕ੍ਰੋਨ ਦੇ ਕੁੱਲ 358 ਮਾਮਲੇ ਸਾਹਮਣੇ ਆ ਚੁੱਕੇ ਹਨ। ਜੇਕਰ ਅੰਕੜਿਆਂ ਦੀ ਮੰਨੀਏ ਤਾਂ ਓਮੀਕ੍ਰੋਨ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਸਮੇਂ ਇਹ 33 ਫੀਸਦੀ ਦੀ ਰਫਤਾਰ ਨਾਲ ਲੋਕਾਂ ਨੂੰ ਸੰਕਰਮਿਤ ਕਰ ਰਿਹਾ ਹੈ।
ਦੇਸ਼ ਭਰ ਦੇ ਮਾਮਲਿਆਂ ਚੋਂ ਜ਼ਿਆਦਾਤਰ ਮਰੀਜ਼ ਮਹਾਰਾਸ਼ਟਰ ਤੋਂ ਆ ਰਹੇ ਹਨ। ਰਿਪੋਰਟ ਮੁਤਾਬਕ, ਕੁੱਲ ਮਾਮਲਿਆਂ ਚੋਂ ਮਹਾਰਾਸ਼ਟਰ ਵਿੱਚ 88, ਦਿੱਲੀ ਵਿੱਚ 67, ਤੇਲੰਗਾਨਾ ਵਿੱਚ 38, ਤਾਮਿਲਨਾਡੂ ਵਿੱਚ 34, ਕੇਰਲ ਤੇ ਹਰਿਆਣਾ ਵਿੱਚ 29 ਸਾਹਮਣੇ ਆਏ ਹਨ।
ਇਹ ਵੀ ਪੜ੍ਹੋ: Ludhiana Court Blast: ਲੁਧਿਆਣਾ ਬੰਬ ਧਮਾਕੇ ਦੇ ਸ਼ੱਕੀ ਦੀ ਪਛਾਣ ਕਰਨੀ ਔਖੀ, ਲਾਸ਼ ਦੇ ਉੱਡੇ ਚੀਥੜੇ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)