ਪੜਚੋਲ ਕਰੋ

MSP: ਸੂਬੇ 'ਚ ਜੇ ਕਾਂਗਰਸ ਦੀ ਸਰਕਾਰ ਆਈ ਤਾਂ ਕਿਸਾਨਾਂ ਨੂੰ ਮਿਲੇਗੀ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ

MSP to Haryana farmers: ਬਾਜਵਾ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਮੌਜੂਦਾ ਵਿਧਾਇਕ ਸ਼ੀਸ਼ਪਾਲ ਕੇਹਰਵਾਲ ਦੇ ਹੱਕ ਵਿੱਚ ਕਾਲਿਆਂਵਾਲੀ ਵਿਖੇ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕੀਤਾ। ਸੀਨੀਅਰ ਕਾਂਗਰਸ ਆਗੂ ਤੇ ਸਿਰਸਾ ਐੱਮਪੀ ਕੁਮਾਰੀ ਸ਼ੈਲਜਾ

MSP to Haryana farmers: ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੇ ਆਬਜ਼ਰਵਰ ਪ੍ਰਤਾਪ ਸਿੰਘ ਬਾਜਵਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਾਂਗਰਸ ਪਾਰਟੀ ਸਰਕਾਰ ਬਣਨ 'ਤੇ ਸੂਬੇ 'ਚ ਉਗਾਈਆਂ ਜਾਣ ਵਾਲੀਆਂ ਫਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਦੇਣ ਲਈ ਵਚਨਬੱਧ ਹੈ। 

ਬਾਜਵਾ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਮੌਜੂਦਾ ਵਿਧਾਇਕ ਸ਼ੀਸ਼ਪਾਲ ਕੇਹਰਵਾਲ ਦੇ ਹੱਕ ਵਿੱਚ ਕਾਲਿਆਂਵਾਲੀ ਵਿਖੇ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕੀਤਾ। ਸੀਨੀਅਰ ਕਾਂਗਰਸ ਆਗੂ ਤੇ ਸਿਰਸਾ ਐੱਮਪੀ ਕੁਮਾਰੀ ਸ਼ੈਲਜਾ ਵੀ ਉੱਥੇ ਮੌਜੂਦ ਸਨ। ਹਰਿਆਣਾ ਦੇ ਵਿਧਾਨ ਸਭਾ ਹਲਕਾ ਕਾਲਿਆਂਵਾਲੀ ਅਤੇ ਰਾਣੀਆਂ ਵਿੱਚ ਇਕੱਠਾਂ ਨੂੰ ਸੰਬੋਧਨ ਕਰਦਿਆਂ ਬਾਜਵਾ ਨੇ ਭਰੋਸਾ ਦਿਵਾਇਆ ਕਿ ਹਰਿਆਣਾ ਕਾਂਗਰਸ ਆਪਣੀਆਂ ਸੱਤ ਵੱਡੀਆਂ ਗਰੰਟੀਆਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ। 

ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਔਰਤਾਂ ਦੇ ਸਸ਼ਕਤੀਕਰਨ ਅਤੇ ਉਨ੍ਹਾਂ ਨੂੰ ਵਿੱਤੀ ਸੁਤੰਤਰਤਾ ਨਾਲ ਲੈਸ ਕਰਨ ਲਈ ਕਾਂਗਰਸ ਸਰਕਾਰ 18 ਸਾਲ ਤੋਂ 60 ਸਾਲ ਦੀ ਉਮਰ ਤੱਕ ਦੀਆਂ ਔਰਤਾਂ ਨੂੰ 2000 ਰੁਪਏ ਪ੍ਰਤੀ ਮਹੀਨਾ ਵਜ਼ੀਫ਼ਾ ਦੇਵੇਗੀ। 

ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਔਰਤਾਂ ਨੂੰ 500 ਰੁਪਏ 'ਚ ਗੈਸ ਸਲੰਡਰ ਦੇਵੇਗੀ ਜਿਵੇਂ ਕਿ ਕਾਂਗਰਸ ਸਰਕਾਰ ਰਾਜਸਥਾਨ 'ਚ ਕਰ ਰਹੀ ਹੈ। ਸਮਾਜਿਕ ਸੁਰੱਖਿਆ ਤਹਿਤ ਅਸੀਂ ਬੁਢਾਪਾ ਪੈਨਸ਼ਨ, ਅਪੰਗਤਾ ਪੈਨਸ਼ਨ ਅਤੇ ਵਿਧਵਾ ਪੈਨਸ਼ਨ ਵਜੋਂ 6,000 ਰੁਪਏ ਦੇਵਾਂਗੇ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਾਂਗੇ। 

ਬਾਜਵਾ ਨੇ ਕਿਹਾ ਕਿ ਨੌਜਵਾਨਾਂ ਨੂੰ ਸੁਰੱਖਿਅਤ ਭਵਿੱਖ ਦੇਣ ਲਈ ਅਸੀਂ 2 ਲੱਖ ਸੁਰੱਖਿਅਤ ਨੌਕਰੀਆਂ ਪ੍ਰਦਾਨ ਕਰਾਂਗੇ। ਇੱਥੇ ਬਹੁਤ ਸਾਰੀਆਂ ਅਸਾਮੀਆਂ ਹਨ ਜਿਨ੍ਹਾਂ ਨੂੰ ਸਰਕਾਰ ਨਹੀਂ ਭਰ ਰਹੀ ਹੈ।  

ਉਨ੍ਹਾਂ ਕਿਹਾ ਕਿ ਅਸੀਂ 300 ਯੂਨਿਟ ਤੱਕ ਮੁਫ਼ਤ ਬਿਜਲੀ ਅਤੇ 25 ਲੱਖ ਰੁਪਏ ਤੱਕ ਦੀ ਮੁਫ਼ਤ ਸਿਹਤ ਸੇਵਾਵਾਂ ਦੇਣ ਦੀ ਰਣਨੀਤੀ ਤਿਆਰ ਕੀਤੀ ਹੈ। ਇਸੇ ਤਰ੍ਹਾਂ ਸਮਾਜ ਦੇ ਗ਼ਰੀਬ ਵਰਗਾਂ ਲਈ ਅਸੀਂ 3.5 ਲੱਖ ਰੁਪਏ 'ਚ 100 ਗਜ਼ ਦਾ ਪਲਾਟ ਅਤੇ ਦੋ ਕਮਰੇ ਦਾ ਮਕਾਨ ਦੇਵਾਂਗੇ। 

ਬਾਜਵਾ ਨੇ ਅੰਤ ਵਿੱਚ ਕਿਹਾ ਕਿ ਇੰਡੀਅਨ ਨੈਸ਼ਨਲ ਕਾਂਗਰਸ ਨੇ ਸੰਸਦ ਵਿੱਚ ਜਾਤੀ ਜਨਗਣਨਾ ਦਾ ਮੁੱਦਾ ਉਠਾਇਆ ਸੀ ਅਤੇ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਵੀ ਇਸ ਦਾ ਵਾਅਦਾ ਕੀਤਾ ਸੀ ਅਤੇ ਕਾਂਗਰਸ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਹਰਿਆਣਾ ਵਿੱਚ ਅਜਿਹਾ ਯਕੀਨੀ ਬਣਾਇਆ ਜਾਵੇਗਾ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਕਿੱਧਰ ਜਾਵੇ ਕਿਸਾਨ ! ਪਰਾਲੀ ਸਾੜੇ ਬਿਨਾਂ ਬੀਜੀ ਕਣਕ ਨੂੰ ਪਈ ਸੁੰਡੀ, ਮੁੜ ਕਰਨੀ ਪਏਗੀ ਬਿਜਾਈ, ਖੇਤੀਬਾੜੀ ਮਹਿਕਮੇ ਨੇ ਝਾੜਿਆ ਪੱਲਾ

Punjab News: CM ਮਾਨ ਨੇ ਪੰਚਾਂ ਨੂੰ ਦੱਸੇ ਪਿੰਡਾਂ ਦੇ ਵਿਕਾਸ ਕਰਨ ਦੇ ਗੁਰ ! ਬੂਟੇ ਲਾਓ, ਲਾਇਬ੍ਰੇਰੀਆਂ ਬਣਾਓ ਤੇ ਧੜੇਬੰਦੀ ਖ਼ਤਮ ਕਰ ਦਿਓ ਫਿਰ ਦੇਖਿਓ....

Punjab News: ਜਗਰਾਓਂ ਦੇ ਗੁਰੂ ਘਰ 'ਚ ਵੜਿਆ ਸ਼ਰਾਬੀ, ਸੰਗਤ ਨੂੰ ਕੱਢੀਆਂ ਗਾਲ੍ਹਾਂ, ਲੋਕਾਂ ਨੇ ਚਾੜ੍ਹਿਆ ਕੁਟਾਪਾ, ਕੀਤਾ ਪੁਲਿਸ ਹਵਾਲੇ

Death: ਮਨੋਰੰਜਨ ਜਗਤ ਨੂੰ ਵੱਡਾ ਝਟਕਾ, ਕੈਂਸਰ ਦੇ ਸਾਹਮਣੇ ਜ਼ਿੰਦਗੀ ਦੀ ਜੰਗ ਹਾਰੀ ਮਸ਼ਹੂਰ ਅਦਾਕਾਰਾ
Death: ਮਨੋਰੰਜਨ ਜਗਤ ਨੂੰ ਵੱਡਾ ਝਟਕਾ, ਕੈਂਸਰ ਦੇ ਸਾਹਮਣੇ ਜ਼ਿੰਦਗੀ ਦੀ ਜੰਗ ਹਾਰੀ ਮਸ਼ਹੂਰ ਅਦਾਕਾਰਾ
Advertisement
ABP Premium

ਵੀਡੀਓਜ਼

ਮੈਂ ਤਾਂ ਸੁਣੀ ਸੁਣਾਈ ਆਖੀ ਸੀ ਗੱਲ, ਬੀਬੀਆਂ ਦਾ ਕਰਦਾ ਹਾਂ ਸਤਿਕਾਰ :Charanjit Channiਟ੍ਰੋਲ ਕਰਨ ਵਾਲਿਆਂ ਨੂੰ ਅਰਜੁਨ ਕਪੂਰ ਦਾ ਠੋਕਵਾਂ ਜਵਾਬ Exclusive Interviewਦਿਲਜੀਤ ਦੇ ਸ਼ੋਅ 'ਚ ਸਟੇਜ ਤੇ ਚੜ੍ਹਿਆ ... ਲੋਕ ਕਹਿੰਦੇ ਆਹ ਕੀਦਿਲਜੀਤ ਦੋਸਾਂਝ ਨੇ ਠੋਕੀ ਸਰਕਾਰ ,ਮੇਰੇ ਨਾਲ ਪੰਗਾ ਨਾ ਲਵੋ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਕਿੱਧਰ ਜਾਵੇ ਕਿਸਾਨ ! ਪਰਾਲੀ ਸਾੜੇ ਬਿਨਾਂ ਬੀਜੀ ਕਣਕ ਨੂੰ ਪਈ ਸੁੰਡੀ, ਮੁੜ ਕਰਨੀ ਪਏਗੀ ਬਿਜਾਈ, ਖੇਤੀਬਾੜੀ ਮਹਿਕਮੇ ਨੇ ਝਾੜਿਆ ਪੱਲਾ
Punjab News: ਕਿੱਧਰ ਜਾਵੇ ਕਿਸਾਨ ! ਪਰਾਲੀ ਸਾੜੇ ਬਿਨਾਂ ਬੀਜੀ ਕਣਕ ਨੂੰ ਪਈ ਸੁੰਡੀ, ਮੁੜ ਕਰਨੀ ਪਏਗੀ ਬਿਜਾਈ, ਖੇਤੀਬਾੜੀ ਮਹਿਕਮੇ ਨੇ ਝਾੜਿਆ ਪੱਲਾ
Punjab News: CM ਮਾਨ ਨੇ ਪੰਚਾਂ ਨੂੰ ਦੱਸੇ ਪਿੰਡਾਂ ਦੇ ਵਿਕਾਸ ਕਰਨ ਦੇ ਗੁਰ ! ਬੂਟੇ ਲਾਓ, ਲਾਇਬ੍ਰੇਰੀਆਂ ਬਣਾਓ ਤੇ ਧੜੇਬੰਦੀ ਖ਼ਤਮ ਕਰ ਦਿਓ ਫਿਰ ਦੇਖਿਓ....
Punjab News: CM ਮਾਨ ਨੇ ਪੰਚਾਂ ਨੂੰ ਦੱਸੇ ਪਿੰਡਾਂ ਦੇ ਵਿਕਾਸ ਕਰਨ ਦੇ ਗੁਰ ! ਬੂਟੇ ਲਾਓ, ਲਾਇਬ੍ਰੇਰੀਆਂ ਬਣਾਓ ਤੇ ਧੜੇਬੰਦੀ ਖ਼ਤਮ ਕਰ ਦਿਓ ਫਿਰ ਦੇਖਿਓ....
Punjab News: ਜਗਰਾਓਂ ਦੇ ਗੁਰੂ ਘਰ 'ਚ ਵੜਿਆ ਸ਼ਰਾਬੀ, ਸੰਗਤ ਨੂੰ ਕੱਢੀਆਂ ਗਾਲ੍ਹਾਂ, ਲੋਕਾਂ ਨੇ ਚਾੜ੍ਹਿਆ ਕੁਟਾਪਾ, ਕੀਤਾ ਪੁਲਿਸ ਹਵਾਲੇ
Punjab News: ਜਗਰਾਓਂ ਦੇ ਗੁਰੂ ਘਰ 'ਚ ਵੜਿਆ ਸ਼ਰਾਬੀ, ਸੰਗਤ ਨੂੰ ਕੱਢੀਆਂ ਗਾਲ੍ਹਾਂ, ਲੋਕਾਂ ਨੇ ਚਾੜ੍ਹਿਆ ਕੁਟਾਪਾ, ਕੀਤਾ ਪੁਲਿਸ ਹਵਾਲੇ
Death: ਮਨੋਰੰਜਨ ਜਗਤ ਨੂੰ ਵੱਡਾ ਝਟਕਾ, ਕੈਂਸਰ ਦੇ ਸਾਹਮਣੇ ਜ਼ਿੰਦਗੀ ਦੀ ਜੰਗ ਹਾਰੀ ਮਸ਼ਹੂਰ ਅਦਾਕਾਰਾ
Death: ਮਨੋਰੰਜਨ ਜਗਤ ਨੂੰ ਵੱਡਾ ਝਟਕਾ, ਕੈਂਸਰ ਦੇ ਸਾਹਮਣੇ ਜ਼ਿੰਦਗੀ ਦੀ ਜੰਗ ਹਾਰੀ ਮਸ਼ਹੂਰ ਅਦਾਕਾਰਾ
ਆ ਗਿਆ ਮੌਕਾ, ਹੁਣ ਖ਼ਰੀਦ ਲਓ THAR, 3 ਲੱਖ ਦਾ Discount ਦੇ ਰਹੀ ਹੈ Mahindra, Scorpio ਤੇ Bolero 'ਤੇ ਵੀ ਤਕੜੀ ਛੋਟ !

CM ਮਾਨ ਨੇ ਸੰਗਰੂਰ 'ਚ ਨਵੇਂ ਪੰਚਾਂ ਨੂੰ ਚੁਕਵਾਈ ਸਹੁੰ, ਕਿਹਾ-ਉਮੀਦ ਹੈ ਪਿੰਡਾਂ ਦੇ ਵਿਕਾਸ ਲਈ ਬਿਨਾਂ ਪੱਖਪਾਤ ਤੇ ਪੂਰੀ ਇਮਾਨਦਾਰੀ ਨਾਲ ਕਰੋਗੇ ਕੰਮ

Punjab News: ਕੌਣ ਰਚ ਰਿਹਾ ਸੁਖਬੀਰ ਬਾਦਲ ਨੂੰ ਬਚਾਉਣ ਦੀ ਸਾਜ਼ਿਸ਼? ਜਾਣੋ ਵਰਕਿੰਗ ਕਮੇਟੀ ਨੇ ਕਿਉਂ ਟਾਲਿਆ ਅਸਤੀਫੇ ਬਾਰੇ ਫੈਸਲਾ
ਕੌਣ ਰਚ ਰਿਹਾ ਸੁਖਬੀਰ ਬਾਦਲ ਨੂੰ ਬਚਾਉਣ ਦੀ ਸਾਜ਼ਿਸ਼? ਜਾਣੋ ਵਰਕਿੰਗ ਕਮੇਟੀ ਨੇ ਕਿਉਂ ਟਾਲਿਆ ਅਸਤੀਫੇ ਬਾਰੇ ਫੈਸਲਾ
ਰਾਹੁਲ ਗਾਂਧੀ ਨੂੰ ਸ੍ਰੀ ਹਰਿਮੰਦਰ ਸਾਹਿਬ 'ਚ ਕਰਵਾਏ VIP ਦਰਸ਼ਨ ! ਭੜਕੀ ਸ਼ਰਧਾਲੂ ਨੇ ਕਿਹਾ-ਖ਼ੂਨ ਹੋ ਗਿਆ ਪਾਣੀ, ਹੁਣ ਕਿੱਥੇ ਗਏ ਬਰਛਿਆਂ ਵਾਲੇ....

Embed widget