Betul Bus Accident: ਬੈਤੂਲ 'ਚ ਵਾਪਰਿਆ ਵੱਡਾ ਹਾਦਸਾ, ਬੱਸ ਪਲਟਣ ਨਾਲ 21 ਪੁਲਿਸ ਤੇ ਹੋਮਗਾਰਡ ਮੁਲਾਜ਼ਮ ਜ਼ਖ਼ਮੀ
Betul Bus Overturns: ਛਿੰਦਵਾੜਾ ਤੋਂ ਪੋਲਿੰਗ ਡਿਊਟੀ ਤੋਂ ਬਾਅਦ ਪਰਤ ਰਹੀ ਹੋਮ ਗਾਰਡ ਅਤੇ ਪੁਲਿਸ ਮੁਲਾਜ਼ਮਾਂ ਨਾਲ ਭਰੀ ਬੱਸ ਪਲਟ ਗਈ। ਇਹ ਹਾਦਸਾ ਬੈਤੁਲ ਨੇੜੇ ਹਾਈਵੇਅ 'ਤੇ ਵਾਪਰਿਆ। ਇਸ ਹਾਦਸੇ 'ਚ
Betul Bus Overturns: ਛਿੰਦਵਾੜਾ ਤੋਂ ਪੋਲਿੰਗ ਡਿਊਟੀ ਤੋਂ ਬਾਅਦ ਪਰਤ ਰਹੀ ਹੋਮ ਗਾਰਡ ਅਤੇ ਪੁਲਿਸ ਮੁਲਾਜ਼ਮਾਂ ਨਾਲ ਭਰੀ ਬੱਸ ਪਲਟ ਗਈ। ਇਹ ਹਾਦਸਾ ਬੈਤੁਲ ਨੇੜੇ ਹਾਈਵੇਅ 'ਤੇ ਵਾਪਰਿਆ। ਇਸ ਹਾਦਸੇ 'ਚ ਕਈ ਸੁਰੱਖਿਆ ਕਰਮੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਹਾਈਵੇਅ 'ਤੇ ਬੱਸ ਬੇਕਾਬੂ ਹੋਏ ਟਰੱਕ ਨਾਲ ਟਕਰਾ ਗਈ, ਜਿਸ ਤੋਂ ਬਾਅਦ ਇਹ ਪਲਟ ਗਈ। ਫਿਲਹਾਲ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਜ਼ਖਮੀਆਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ 'ਚ ਦਾਖਲ ਕਰਵਾਇਆ ਜਾ ਰਿਹਾ ਹੈ।
VIDEO | Madhya Pradesh: Several Home Guards jawans and police personnel were injured when the bus they were travelling in collided with a truck and overturned on a highway near #Betul earlier today. The security personnel were returning from #Chhindwara after poll duty for Lok… pic.twitter.com/9de7NSxfPy
— Press Trust of India (@PTI_News) April 20, 2024
ਹਸਪਤਾਲ ਪ੍ਰਸ਼ਾਸਨ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਸ਼ਾਹਪੁਰ ਥਾਣੇ ਦੇ ਪੜਹਟਾ ਘਾਟ ਨੇੜੇ ਸ਼ਨੀਵਾਰ ਤੜਕੇ ਕਰੀਬ 4.15 ਵਜੇ ਵਾਪਰਿਆ। ਬੱਸ ਵਿੱਚ ਹੋਮ ਗਾਰਡ ਅਤੇ ਰਾਜਗੜ੍ਹ ਜ਼ਿਲ੍ਹੇ ਦੇ 5 ਪੁਲਿਸ ਮੁਲਾਜ਼ਮ ਸਵਾਰ ਸਨ। ਸਾਰੇ ਛਿੰਦਵਾੜਾ ਤੋਂ ਚੋਣ ਡਿਊਟੀ ਕਰ ਕੇ ਵਾਪਸ ਰਾਜਗੜ੍ਹ ਜਾ ਰਹੇ ਸਨ ਪਰ ਬੈਤੂਲ ਵਿੱਚ ਹਾਦਸਾ ਵਾਪਰ ਗਿਆ।
BREAKING: ANOTHER VIDEO OF THE PROTESTORS SELF-IMMOLATION AT THE DONALD TRUMP TRIAL IN NYC pic.twitter.com/HuT9LU7Bok
— Sulaiman Ahmed (@ShaykhSulaiman) April 19, 2024
8 ਜਵਾਨ ਗੰਭੀਰ ਜ਼ਖਮੀ, ਜ਼ਿਲਾ ਹਸਪਤਾਲ 'ਚ ਰੈਫਰ
ਨਿਊਜ਼ ਏਜੰਸੀ ਪੀਟੀਆਈ ਨੂੰ ਹਸਪਤਾਲ ਪ੍ਰਸ਼ਾਸਨ ਤੋਂ ਜਾਣਕਾਰੀ ਮਿਲੀ ਹੈ ਕਿ ਜਿਨ੍ਹਾਂ ਜਵਾਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਉਨ੍ਹਾਂ ਦਾ ਸ਼ਾਹਪੁਰ ਦੇ ਸਿਹਤ ਕੇਂਦਰ ਵਿੱਚ ਇਲਾਜ ਚੱਲ ਰਿਹਾ ਹੈ। ਇਸ ਦੇ ਨਾਲ ਹੀ ਗੰਭੀਰ ਰੂਪ 'ਚ ਜ਼ਖਮੀ ਹੋਏ 8 ਜਵਾਨਾਂ ਨੂੰ ਜ਼ਿਲਾ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ ਹੈ।
ਹਾਦਸੇ ਦਾ ਕਾਰਨ ਕੀ ?
ਦੱਸਿਆ ਜਾ ਰਿਹਾ ਹੈ ਕਿ ਛਿੰਦਵਾੜਾ ਤੋਂ ਰਾਜਗੜ੍ਹ ਨੂੰ ਜਾਂਦੇ ਸਮੇਂ ਬੈਤੂਲ 'ਚ ਬੱਸ ਦੇ ਸਾਹਮਣੇ ਇਕ ਟਰੱਕ ਆ ਗਿਆ, ਜਿਸ ਤੋਂ ਬਚਣ ਲਈ ਡਰਾਈਵਰ ਨੇ ਬੱਸ ਨੂੰ ਮੋੜਨ ਦੀ ਕੋਸ਼ਿਸ਼ ਕੀਤੀ। ਮੰਨਿਆ ਜਾ ਰਿਹਾ ਹੈ ਕਿ ਇਹ ਹਾਦਸਾ ਇਸੇ ਦੌਰਾਨ ਵਾਪਰਿਆ ਅਤੇ ਬੱਸ ਪਲਟ ਗਈ।