Crime news: ਕੰਪਨੀ ਦੇ ਮਾਲਕ ਨੂੰ ਰੇਪ ਦੇ ਝੁੁੱਠੇ ਕੇਸ 'ਚ ਫਸਾਇਆ, ਫਿਰ ਪੁਲਿਸ ਨੇ ਇਦਾਂ ਸਿਖਾਇਆ ਸਬਕ
Crime news: ਅਮਿਤ ਗੁਪਤਾ ਨਾਂ ਦੇ ਵਿਅਕਤੀ ਨੇ ਜਗਾਧਰੀ ਹੁੱਡਾ ਸੈਕਟਰ 17 ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਦੱਸਿਆ ਕਿ ਸੁਨੀਤਾ ਨਾਂ ਦੀ ਔਰਤ ਉਸ ਵਿਰੁੱਧ ਬਲਾਤਕਾਰ ਦਾ ਝੂਠਾ ਕੇਸ ਦਰਜ ਕਰਵਾਉਣ ਦੀ ਧਮਕੀ ਦੇ ਕੇ 5 ਲੱਖ ਰੁਪਏ ਦੀ ਮੰਗ ਕਰ ਰਹੀ ਹੈ।

Haryana news: ਯਮੂਨਾਨਗਰ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਤਾਂ ਮਹਿਲਾ ਨੇ ਅਮਿਤ ਗੁਪਤਾ ਨਾਂਅ ਦੇ ਵਿਅਕਤੀ ਕੋਲ ਨੌਕਰੀ ਕੀਤੀ ਫਿਰ 11ਵੇਂ ਦਿਨ ਮਹਿਲਾ ਨੇ ਥਾਣੇ ਵਿੱਚ ਝੂਠੇ ਰੇਪ ਦੀ ਸ਼ਿਕਾਇਤ ਦਰਜ ਕਰ ਦਿੱਤੀ।
ਅਮਿਤ ਗੁਪਤਾ ਨਾਂ ਦੇ ਵਿਅਕਤੀ ਨੇ ਜਗਾਧਰੀ ਹੁੱਡਾ ਸੈਕਟਰ 17 ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਦੱਸਿਆ ਕਿ ਸੁਨੀਤਾ ਨਾਂ ਦੀ ਔਰਤ ਉਸ ਵਿਰੁੱਧ ਬਲਾਤਕਾਰ ਦਾ ਝੂਠਾ ਕੇਸ ਦਰਜ ਕਰਵਾਉਣ ਦੀ ਧਮਕੀ ਦੇ ਕੇ 5 ਲੱਖ ਰੁਪਏ ਦੀ ਮੰਗ ਕਰ ਰਹੀ ਹੈ।
ਇਸ ਤੋਂ ਬਾਅਦ ਪੁਲਿਸ ਨੇ ਟੀਮ ਦਾ ਗਠਨ ਕੀਤਾ ਅਤੇ ਅੱਜ ਮੌਕੇ 'ਤੇ ਪਹੁੰਚ ਕੇ ਔਰਤ ਅਤੇ ਉਸ ਦੀ ਸੱਸ ਨੂੰ 1 ਲੱਖ ਰੁਪਏ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।
ਇਹ ਵੀ ਪੜ੍ਹੋ: Chandigarh Mayor Election: ਚੰਡੀਗੜ੍ਹ ਮੇਅਰ ਚੋਣਾਂ ਦੇ ਬਹਾਨੇ CM ਕੇਜਰੀਵਾਲ ਦਾ ਵੱਡਾ ਸੰਕੇਤ, ਕਿਹਾ-‘ਜੇਕਰ ਗਠਜੋੜ ‘ਚ…’
ਹੁੱਡਾ ਸੈਕਟਰ 17 ਥਾਣੇ ਦੇ ਇੰਚਾਰਜ ਸੰਦੀਪ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ, ਜਿਸ ਤੋਂ ਬਾਅਦ ਅਸੀਂ ਇਕ ਟੀਮ ਬਣਾਈ। ਜਿਵੇਂ ਹੀ ਔਰਤ ਪੀੜਤ ਤੋਂ ਪੈਸੇ ਲੈਣ ਲੱਗੀ ਤਾਂ ਅਸੀਂ ਉਸ ਨੂੰ ਮੌਕੇ 'ਤੇ ਹੀ ਫੜ ਲਿਆ। ਜਿਨ੍ਹਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਹਾਲਾਂਕਿ, ਅਸੀਂ ਇਸ ਮਾਮਲੇ ਵਿੱਚ ਉਸ ਦੇ ਪੁਰਾਣੇ ਟਰੈਕ ਰਿਕਾਰਡ ਦੀ ਵੀ ਜਾਂਚ ਕਰ ਰਹੇ ਹਾਂ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
