ਪੜਚੋਲ ਕਰੋ

ਹਰਿਆਣਾ-ਪੰਜਾਬ 'ਚ ਅੱਜ ਤੋਂ ਸ਼ੁਰੂ ਹੋਵੇਗੀ MSP 'ਤੇ ਝੋਨੇ ਦੀ ਖਰੀਦ, ਕਿਸਾਨਾਂ ਦੇ ਵਿਰੋਧ ਮਗਰੋਂ ਕੇਂਦਰ ਨੇ ਬਦਲਿਆ ਫੈਸਲਾ 

ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਪੀਐਮ ਮੋਦੀ ਨਾਲ ਮੁਲਾਕਾਤ ਕਰਕੇ ਇਕ ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਦੀ ਇਜਾਜ਼ਤ ਕੇਂਦਰ ਤੋਂ ਮੰਗੀ ਸੀ।

ਚੰਡੀਗੜ੍ਹ: ਪੰਜਾਬ ਤੇ ਹਰਿਆਣਾ 'ਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਕੇਂਦਰ ਸਰਕਾਰ ਨੇ ਅੱਜ ਤੋਂ ਜਿੱਥੇ MSP 'ਤੇ ਝੋਨਾ ਖਰੀਦਣ ਦੇ ਹੁਕਮ ਦਿੱਤੇ ਹਨ। ਕੇਂਦਰ ਨੇ ਦੋ ਦਿਨ ਪਹਿਲਾਂ ਹੀ ਬਾਰਸ਼ ਤੇ ਨਮੀ ਦਾ ਹਵਾਲਾ ਦਿੰਦਿਆਂ ਹਰਿਆਣਾ ਤੇ ਪੰਜਾਬ 'ਚ 11 ਅਕਤੂਬਰ ਤੋਂ ਝੋਨਾ ਖਰੀਦਣ ਦੇ ਹੁਕਮ ਜਾਰੀ ਕੀਤੇ ਸਨ। 

ਸਰਕਾਰ ਦੇ ਇਸ ਫੈਸਲੇ ਨੂੰ ਲੈਕੇ ਇਨ੍ਹਾਂ ਦੋਵਾਂ ਸੂਬਿਆਂ ਦੇ ਕਿਸਾਨਾਂ ਨੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸੀ। ਜਿਸ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੇਂਦਰੀ ਮੰਤਰੀ ਅਸ਼ਵਿਨੀ ਚੌਬੇ ਨਾਲ ਮੁਲਾਕਾਤ ਕੀਤੀ ਸੀ। ਦੱਸ ਦੇਈਏ ਕਿ ਹਰਿਆਣਾ 'ਚ 25 ਸਤੰਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ ਹੋਣੀ ਸੀ।

ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਪੀਐਮ ਮੋਦੀ ਨਾਲ ਮੁਲਾਕਾਤ ਕਰਕੇ ਇਕ ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਦੀ ਇਜਾਜ਼ਤ ਕੇਂਦਰ ਤੋਂ ਮੰਗੀ ਸੀ। ਕੇਂਦਰੀ ਖਾਧ ਸਕੱਤਰ ਸੁਧਾਂਸ਼ੂ ਪਾਂਡੇ ਨੇ ਸ਼ਨੀਵਾਰ ਦੱਸਿਆ, ਫੇਅਰ ਐਵਰੇਜ ਕੁਆਲਿਟੀ (FAQ) ਦੇ ਮੁਤਾਬਕ ਹਰਿਆਣਾ ਤੇ ਪੰਜਾਬ ਦੀਆਂ ਮੰਡੀਆਂ 'ਚ ਕੱਲ੍ਹ ਯਾਨੀ ਐਤਵਾਰ ਤੋਂ MSP ਤੇ ਝੋਨਾ ਖਰੀਦਣ ਦੀ ਸ਼ੁਰੂਆਤ ਹੋਵੇਗੀ। ਇਸ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਉਨ੍ਹਾਂ ਇਲਾਕਿਆਂ ਤੋਂ ਹੋਵੇਗੀ ਜਿੱਥੇ ਝੋਨੇ ਦੀਆਂ ਫਸਲਾਂ ਛੇਤੀ ਪੱਕ ਜਾਂਦੀਆਂ ਹਨ ਤੇ ਜਿੱਥੇ ਬਾਰਸ਼ ਦਾ ਬੇਹੱਦ ਘੱਟ ਅਸਰ ਹੋਇਆ ਹੈ। ਇਸ ਤੋਂ ਬਾਅਦ ਹੌਲੀ-ਹੌਲੀ ਇਨ੍ਹਾਂ ਸੂਬਿਆਂ ਦੇ ਹੋਰ ਇਲਾਕਿਆਂ 'ਚ ਵੀ ਝੋਨਾ ਖਰੀਦਣ ਦੀ ਇਹ ਪ੍ਰਕਿਰਿਆ ਅੱਗੇ ਵਧੇਗੀ।

ਸੀਐਮ ਖੱਟਰ ਨੇ ਕੀਤੀ ਸੀ ਅਸ਼ਵਿਨੀ ਚੌਬੇ ਨਾਲ ਮੁਲਾਕਾਤ

ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟਰ, ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਤੇ ਸੂਬੇ ਦੇ ਖੇਤੀ ਮੰਤਰੀ ਜੇਪੀ ਦਲਾਲ ਨੇ ਉਪਭੋਗਤਾ ਮਾਮਲਿਆਂ, ਖਾਧ ਤੇ ਜਨਤਕ ਵੰਡ ਵਿਭਾਗ ਦੇ ਕੇਂਦਰੀ ਰਾਜ ਮੰਤਰੀ ਅਸ਼ਵਿਨੀ ਚੌਬੇ ਨਾਲ ਮੁਲਾਕਾਤ ਕੀਤੀ ਸੀ।

ਨਵੀਂ ਦਿੱਲੀ 'ਚ ਹੋਈ ਇਸ ਬੈਠਕ ਤੋਂ ਬਾਅਦ ਅਸ਼ਵਿਨੀ ਚੌਬੇ ਨੇ ਦੱਸਿਆ, 'ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਕੁਝ ਮੈਂਬਰਾਂ ਨੇ ਅੱਜ ਮੇਰੇ ਨਾਲ ਮੁਲਾਕਾਤ ਕੀਤੀ। ਉਨ੍ਹਾਂ ਜਾਣਕਾਰੀ ਦਿੱਤੀ ਕਿ ਝੋਨੇ ਦੀ ਖਰੀਦ ਨੂੰ ਲੈਕੇ ਉਹ ਆਪਣੀਆਂ ਸਾਰੀਆਂ ਤਿਆਰੀਆਂ ਪੂਰੀਆਂ ਕਰ ਚੁੱਕੇ ਹਨ। ਇਸ ਤੋਂ ਬਾਅਦ ਅਸੀਂ ਕੱਲ੍ਹ ਤੋਂ MSP ਤੇ ਝੋਨਾ ਖਰੀਦਣ ਦੇ ਹੁਕਮ ਦਿੱਤੇ ਹਨ ਤਾਂ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਉਮੀਦ ਹੈ ਕਿਸਾਨ ਹੁਣ ਬੰਦ ਕਰ ਦੇਣਗੇ ਅੰਦੋਲਨ- ਸੀਐਮ ਖੱਟਰ

ਇਸ ਬੈਠਕ ਤੋਂ ਬਾਅਦ ਸੀਐਮ ਖੱਟਰ ਨੇ ਆਪਣੇ ਬਿਆਨ 'ਚ ਕਿਹਾ ਸੀ, ਹਰਿਆਣਾ 'ਚ ਝੋਨਾ ਖਰੀਦਣ 'ਚ ਦੇਰੀ ਨੂੰ ਲੈਕੇ ਲਗਾਤਾਰ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ। ਅਸੀਂ ਵੀ ਇਸ ਗੱਲ ਨੂੰ ਲੈਕੇ ਚਿੰਤਤ ਹਨ ਕਿ ਝੋਨਾ ਖਰੀਦਣ ਦੀ ਇਹ ਪ੍ਰਕਿਰਿਆ ਜਲਦ ਤੋਂ ਜਲਦ ਸ਼ੁਰੂ ਹੋਵੇ। ਹੁਣ ਜਦਕਿ ਕੇਂਦਰ ਨੇ 3 ਅਕਤੂਬਰ ਤੋਂ MSP 'ਤੇ ਝੋਨਾ ਖਰੀਦਣ ਦਾ ਫੈਸਲਾ ਲੈ ਲਿਆ ਹੈ। ਮੈਨੂੰ ਉਮੀਦ ਹੈ ਕਿ ਕਿਸਾਨ ਆਪਣਾ ਅੰਦੋਲਨ ਬੰਦ ਕਰ ਦੇਣਗੇ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਜਾਬ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ 'AAP' ਦੀ ਵੱਡੀ ਜਿੱਤ! ਜਾਣੋ ਕਿੱਥੇ ਮਿਲੀਆਂ ਕਿੰਨੀਆਂ ਸੀਟਾਂ?
ਪੰਜਾਬ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ 'AAP' ਦੀ ਵੱਡੀ ਜਿੱਤ! ਜਾਣੋ ਕਿੱਥੇ ਮਿਲੀਆਂ ਕਿੰਨੀਆਂ ਸੀਟਾਂ?
ਲੁਧਿਆਣਾ 'ਚ ਜਿੱਤ ਦਾ ਜਸ਼ਨ ਖੂਨੀ ਝੜਪ 'ਚ ਬਦਲਿਆ, AAP ਅਤੇ ਕਾਂਗਰਸ ਵਿਚਾਲੇ ਹੋਈ ਗੋਲੀਬਾਰੀ; 4 ਤੋਂ ਵੱਧ ਜ਼ਖ਼ਮੀ
ਲੁਧਿਆਣਾ 'ਚ ਜਿੱਤ ਦਾ ਜਸ਼ਨ ਖੂਨੀ ਝੜਪ 'ਚ ਬਦਲਿਆ, AAP ਅਤੇ ਕਾਂਗਰਸ ਵਿਚਾਲੇ ਹੋਈ ਗੋਲੀਬਾਰੀ; 4 ਤੋਂ ਵੱਧ ਜ਼ਖ਼ਮੀ
KGF 2 ਦੇ ਨਿਰਦੇਸ਼ਕ 'ਤੇ ਟੁੱਟਿਆ ਦੁੱਖਾਂ ਦਾ ਪਹਾੜ, 4 ਸਾਲਾਂ ਪੁੱਤਰ ਦੀ ਲਿਫਟ ਹਾਦਸੇ 'ਚ ਮੌਤ; ਇੰਝ ਵਾਪਰਿਆ ਦਰਦਨਾਕ ਹਾਦਸਾ...
KGF 2 ਦੇ ਨਿਰਦੇਸ਼ਕ 'ਤੇ ਟੁੱਟਿਆ ਦੁੱਖਾਂ ਦਾ ਪਹਾੜ, 4 ਸਾਲਾਂ ਪੁੱਤਰ ਦੀ ਲਿਫਟ ਹਾਦਸੇ 'ਚ ਮੌਤ; ਇੰਝ ਵਾਪਰਿਆ ਦਰਦਨਾਕ ਹਾਦਸਾ...
ਵਿਦੇਸ਼ ਤੋਂ ਆਈ ਖ਼ਬਰ ਨੇ ਮਚਾਇਆ ਚੀਕ-ਚੀਹਾੜਾ, 3 ਪੰਜਾਬੀਆਂ ਦੀ ਹੋਈ ਮੌਤ
ਵਿਦੇਸ਼ ਤੋਂ ਆਈ ਖ਼ਬਰ ਨੇ ਮਚਾਇਆ ਚੀਕ-ਚੀਹਾੜਾ, 3 ਪੰਜਾਬੀਆਂ ਦੀ ਹੋਈ ਮੌਤ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ 'AAP' ਦੀ ਵੱਡੀ ਜਿੱਤ! ਜਾਣੋ ਕਿੱਥੇ ਮਿਲੀਆਂ ਕਿੰਨੀਆਂ ਸੀਟਾਂ?
ਪੰਜਾਬ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ 'AAP' ਦੀ ਵੱਡੀ ਜਿੱਤ! ਜਾਣੋ ਕਿੱਥੇ ਮਿਲੀਆਂ ਕਿੰਨੀਆਂ ਸੀਟਾਂ?
ਲੁਧਿਆਣਾ 'ਚ ਜਿੱਤ ਦਾ ਜਸ਼ਨ ਖੂਨੀ ਝੜਪ 'ਚ ਬਦਲਿਆ, AAP ਅਤੇ ਕਾਂਗਰਸ ਵਿਚਾਲੇ ਹੋਈ ਗੋਲੀਬਾਰੀ; 4 ਤੋਂ ਵੱਧ ਜ਼ਖ਼ਮੀ
ਲੁਧਿਆਣਾ 'ਚ ਜਿੱਤ ਦਾ ਜਸ਼ਨ ਖੂਨੀ ਝੜਪ 'ਚ ਬਦਲਿਆ, AAP ਅਤੇ ਕਾਂਗਰਸ ਵਿਚਾਲੇ ਹੋਈ ਗੋਲੀਬਾਰੀ; 4 ਤੋਂ ਵੱਧ ਜ਼ਖ਼ਮੀ
KGF 2 ਦੇ ਨਿਰਦੇਸ਼ਕ 'ਤੇ ਟੁੱਟਿਆ ਦੁੱਖਾਂ ਦਾ ਪਹਾੜ, 4 ਸਾਲਾਂ ਪੁੱਤਰ ਦੀ ਲਿਫਟ ਹਾਦਸੇ 'ਚ ਮੌਤ; ਇੰਝ ਵਾਪਰਿਆ ਦਰਦਨਾਕ ਹਾਦਸਾ...
KGF 2 ਦੇ ਨਿਰਦੇਸ਼ਕ 'ਤੇ ਟੁੱਟਿਆ ਦੁੱਖਾਂ ਦਾ ਪਹਾੜ, 4 ਸਾਲਾਂ ਪੁੱਤਰ ਦੀ ਲਿਫਟ ਹਾਦਸੇ 'ਚ ਮੌਤ; ਇੰਝ ਵਾਪਰਿਆ ਦਰਦਨਾਕ ਹਾਦਸਾ...
ਵਿਦੇਸ਼ ਤੋਂ ਆਈ ਖ਼ਬਰ ਨੇ ਮਚਾਇਆ ਚੀਕ-ਚੀਹਾੜਾ, 3 ਪੰਜਾਬੀਆਂ ਦੀ ਹੋਈ ਮੌਤ
ਵਿਦੇਸ਼ ਤੋਂ ਆਈ ਖ਼ਬਰ ਨੇ ਮਚਾਇਆ ਚੀਕ-ਚੀਹਾੜਾ, 3 ਪੰਜਾਬੀਆਂ ਦੀ ਹੋਈ ਮੌਤ
School Holiday: ਸੂਬੇ 'ਚ ਸਰਕਾਰੀ ਅਤੇ ਨਿੱਜੀ ਸਕੂਲਾਂ ਨੂੰ ਰਹਿਣਗੀਆਂ 12 ਦਿਨਾਂ ਦੀਆਂ ਛੁੱਟੀਆਂ, 20 ਦਸੰਬਰ ਤੋਂ ਸਕੂਲ ਬੰਦ...
ਸੂਬੇ 'ਚ ਸਰਕਾਰੀ ਅਤੇ ਨਿੱਜੀ ਸਕੂਲਾਂ ਨੂੰ ਰਹਿਣਗੀਆਂ 12 ਦਿਨਾਂ ਦੀਆਂ ਛੁੱਟੀਆਂ, 20 ਦਸੰਬਰ ਤੋਂ ਸਕੂਲ ਬੰਦ...
Neha Kakkar: ਮਸ਼ਹੂਰ ਗਾਇਕਾ ਨੇਹਾ ਕੱਕੜ ਨੇ ਪਾਰ ਕੀਤੀਆਂ ਹੱਦਾਂ, ਨਵੇਂ ਗਾਣੇ 'ਚ ਡਾਂਸ ਸਟੈਪਸ ਵੇਖ ਭੜਕੇ ਲੋਕ; ਬੋਲੇ ਅਸ਼@ਲੀਲ...
ਮਸ਼ਹੂਰ ਗਾਇਕਾ ਨੇਹਾ ਕੱਕੜ ਨੇ ਪਾਰ ਕੀਤੀਆਂ ਹੱਦਾਂ, ਨਵੇਂ ਗਾਣੇ 'ਚ ਡਾਂਸ ਸਟੈਪਸ ਵੇਖ ਭੜਕੇ ਲੋਕ; ਬੋਲੇ ਅਸ਼@ਲੀਲ...
ਪੰਜਾਬ 'ਚ ਕਿਸਾਨਾਂ ਦਾ DC ਦਫਤਰਾਂ ਅੱਗੇ ਧਰਨਾ, ਬਿਜਲੀ ਸੰਸ਼ੋਧਨ ਰੱਦ ਕਰਨ ਦੀ ਮੰਗ
ਪੰਜਾਬ 'ਚ ਕਿਸਾਨਾਂ ਦਾ DC ਦਫਤਰਾਂ ਅੱਗੇ ਧਰਨਾ, ਬਿਜਲੀ ਸੰਸ਼ੋਧਨ ਰੱਦ ਕਰਨ ਦੀ ਮੰਗ
ਅੰਮ੍ਰਿਤਪਾਲ ਸਿੰਘ ਨੂੰ ਲੱਗਿਆ ਵੱਡਾ ਝਟਕਾ, ਪਟੀਸ਼ਨ 'ਤੇ ਸੁਣਾਇਆ ਆਹ ਫੈਸਲਾ
ਅੰਮ੍ਰਿਤਪਾਲ ਸਿੰਘ ਨੂੰ ਲੱਗਿਆ ਵੱਡਾ ਝਟਕਾ, ਪਟੀਸ਼ਨ 'ਤੇ ਸੁਣਾਇਆ ਆਹ ਫੈਸਲਾ
Embed widget