Pahalgam Terror Attack: ਪਹਿਲਗਾਮ ਹਮਲੇ ਤੋਂ ਬਾਅਦ ਵੱਡਾ ਐਕਸ਼ਨ, ਇੱਕ ਅੱਤਵਾਦੀ ਦਾ ਘਰ ਬੰਬ ਨਾਲ ਉਡਾਇਆ, ਦੂਜੇ ਦਾ ਬੁਲਡੋਜ਼ਰ ਨਾਲ ਢਾਹਿਆ
ਪਹਿਲਗਾਮ ਹਮਲੇ ਤੋਂ ਬਾਅਦ ਭਾਰਤੀ ਫੌਜ ਨੇ ਸਰਚ ਓਪਰੇਸ਼ਨ ਤੇਜ਼ ਕਰ ਦਿੱਤਾ ਹੈ। NIA ਨੇ ਜੰਮੂ-ਕਸ਼ਮੀਰ ਪੁਲਿਸ ਨਾਲ ਮਿਲ ਕੇ ਹਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ। ਪਹਿਲਗਾਮ ਹਮਲੇ ਵਿੱਚ ਅੱਤਵਾਦੀ ਆਸਿਫ਼ ਸ਼ੇਖ ਅਤੇ ਆਦਿਲ ਗੁਰੀ...

Pahalgam Terror Attack: ਪਹਿਲਗਾਮ ਹਮਲੇ ਤੋਂ ਬਾਅਦ ਭਾਰਤੀ ਫੌਜ ਨੇ ਸਰਚ ਓਪਰੇਸ਼ਨ ਤੇਜ਼ ਕਰ ਦਿੱਤਾ ਹੈ। NIA ਨੇ ਜੰਮੂ-ਕਸ਼ਮੀਰ ਪੁਲਿਸ ਨਾਲ ਮਿਲ ਕੇ ਹਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ। ਪਹਿਲਗਾਮ ਹਮਲੇ ਵਿੱਚ ਅੱਤਵਾਦੀ ਆਸਿਫ਼ ਸ਼ੇਖ ਅਤੇ ਆਦਿਲ ਗੁਰੀ ਦੇ ਨਾਮ ਸਾਹਮਣੇ ਆਏ ਸਨ। ਪੁਲਿਸ ਆਸਿਫ਼ ਅਤੇ ਆਦਿਲ ਦੇ ਘਰਾਂ ਵਿੱਚ ਸਰਚ ਓਪਰੇਸ਼ਨ ਕਰਨ ਗਈ ਸੀ। ਇਸ ਦੌਰਾਨ ਉਨ੍ਹਾਂ ਦਾ ਘਰ ਧਮਾਕੇ ਨਾਲ ਉਡਾ ਦਿੱਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰ ਵਿਚੋਂ ਕੁਝ ਸ਼ੱਕੀ ਸਮਾਨ ਵੀ ਮਿਲਿਆ।
#WATCH | Tral, J&K | Visuals of a destroyed house that is allegedly linked to a terrorist involved in the Pahalgam terror attack pic.twitter.com/luIH9rQIKR
— ANI (@ANI) April 25, 2025
VIDEO | House of terrorist Asif Sheikh, who was allegedly involved in Pahalgam terror attack, was blown up in Jammu and Kashmir's Tral. More details awaited.
— Press Trust of India (@PTI_News) April 25, 2025
(Source: Third Party)
(Full video available on PTI Videos - https://t.co/n147TvrpG7) pic.twitter.com/KQLGoPRpgf
ਪਹਿਲਗਾਮ ਹਮਲੇ ਤੋਂ ਬਾਅਦ ਭਾਰਤੀ ਫੌਜ ਐਕਸ਼ਨ ਵਿੱਚ ਹੈ ਅਤੇ ਪੁਲਿਸ ਵੀ ਇਸ ਵਿੱਚ ਉਸ ਦਾ ਸਾਥ ਦੇ ਰਹੀ ਹੈ। ਸੁਰੱਖਿਆ ਬਲਾਂ ਦੇ ਜਵਾਨ ਆਦਿਲ ਅਤੇ ਆਸਿਫ਼ ਸ਼ੇਖ ਦੇ ਘਰ ਸਰਚ ਓਪਰੇਸ਼ਨ ਲਈ ਗਏ ਸਨ। ਇਸ ਦੌਰਾਨ ਉਥੇ ਸ਼ੱਕੀ ਸਮਾਨ ਵੇਖਣ 'ਤੇ ਖਤਰੇ ਦਾ ਅਹਿਸਾਸ ਹੋਇਆ। ਸੁਰੱਖਿਆ ਬਲਾਂ ਦੇ ਜਵਾਨ ਇਹ ਦੇਖ ਕੇ ਤੁਰੰਤ ਪਿੱਛੇ ਹਟ ਗਏ, ਤੇ ਉਸੇ ਵੇਲੇ ਵੱਡਾ ਧਮਾਕਾ ਹੋ ਗਿਆ। ਇਸ ਧਮਾਕੇ ਵਿੱਚ ਘਰ ਬੁਰੀ ਤਰ੍ਹਾਂ ਨਸ਼ਟ ਹੋ ਗਿਆ। ਪੁਲਿਸ ਦਾ ਕਹਿਣਾ ਹੈ ਕਿ ਘਰ ਵਿੱਚ ਵਿਸਫੋਟਕ ਸਮੱਗਰੀ ਮੌਜੂਦ ਸੀ, ਜਿਸ ਕਰਕੇ ਇਹ ਧਮਾਕਾ ਹੋਇਆ।
ਆਦਿਲ ਨੇ 2018 ਵਿੱਚ ਲਈ ਸੀ ਆਤੰਕ ਦੀ ਟ੍ਰੇਨਿੰਗ –
ਆਦਿਲ ਥੋਕਰ ਲਸ਼ਕਰ-ਏ-ਤੋਈਬਾ ਦਾ ਅੱਤਵਾਦੀ ਹੈ। ਉਸ ਨੂੰ ਆਦਿਲ ਗੁਰੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਆਦਿਲ ਬੀਜਬੇਹੜਾ ਦਾ ਰਹਿਣ ਵਾਲਾ ਹੈ। ਉਸ ਦਾ ਘਰ ਧਮਾਕੇ ਵਿੱਚ ਉਡਾ ਦਿੱਤਾ ਗਿਆ। ਪਹਿਲਗਾਮ ਹਮਲੇ ਵਿੱਚ ਆਦਿਲ ਦਾ ਨਾਮ ਵੀ ਸਾਹਮਣੇ ਆਇਆ ਸੀ। ਉਸਨੇ 2018 ਵਿੱਚ ਕਾਨੂੰਨੀ ਤਰੀਕੇ ਨਾਲ ਪਾਕਿਸਤਾਨ ਦੀ ਯਾਤਰਾ ਕੀਤੀ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸਨੇ ਪਾਕਿਸਤਾਨ ਵਿੱਚ ਅੱਤਵਾਦੀ ਟ੍ਰੇਨਿੰਗ ਲੀ ਸੀ। ਉਹ ਪਿਛਲੇ ਸਾਲ ਹੀ ਜੰਮੂ-ਕਸ਼ਮੀਰ ਵਾਪਸ ਆ ਗਿਆ।
LOC ਨੇੜੇ ਪਾਕਿਸਤਾਨ ਵੱਲੋਂ ਗੋਲੀਬਾਰੀ –
ਪਾਕਿਸਤਾਨ ਆਪਣੀਆਂ ਕਰਤੂਤਾਂ ਤੋਂ ਬਾਜ਼ ਨਹੀਂ ਆ ਰਿਹਾ। ਉਸਨੇ LOC ਦੇ ਕੁਝ ਹਿੱਸਿਆਂ ਵਿੱਚ ਗੋਲੀਬਾਰੀ ਕੀਤੀ। ਭਾਰਤੀ ਫੌਜ ਨੇ ਭੀ ਉਨ੍ਹਾਂ ਨੂੰ ਮੂੰਹਤੋੜ ਜਵਾਬ ਦਿੱਤਾ ਹੈ। ਹਾਲਾਂਕਿ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸਰਹੱਦ 'ਤੇ ਤਣਾਅ ਦੀ ਸਥਿਤੀ ਬਣ ਗਈ ਹੈ। ਭਾਰਤੀ ਫੌਜ ਵੀ ਹਾਈ ਅਲਰਟ 'ਤੇ ਹੈ।
ਸ਼੍ਰੀਨਗਰ-ਉਧਮਪੁਰ ਜਾਣਗੇ ਭਾਰਤੀ ਫੌਜ ਦੇ ਮੁਖੀ –
ਸਰਹੱਦ 'ਤੇ ਤਣਾਅ ਭਰੀ ਸਥਿਤੀ ਦੇ ਦਰਮਿਆਨ ਭਾਰਤੀ ਫੌਜ ਦੇ ਮੁਖੀ ਉਪੇਂਦਰ ਦਿਵੇਦੀ ਸ਼੍ਰੀਨਗਰ ਅਤੇ ਉਧਮਪੁਰ ਜਾਣਗੇ। ਉਹ ਜਲਦੀ ਇਥੋਂ ਰਵਾਨਾ ਹੋਣਗੇ। ਜਨਰਲ ਉਪੇਂਦਰ ਦਿਵੇਦੀ ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ ਅਤੇ ਹਾਲਾਤਾਂ ਦਾ ਜਾਇਜ਼ਾ ਲੈਣਗੇ। ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਪਹਿਲਗਾਮ ਪੁੱਜੇ ਸਨ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸੀਸੀਐਸ ਦੀ ਮੀਟਿੰਗ ਹੋਈ, ਜਿਸ ਵਿੱਚ ਮਹੱਤਵਪੂਰਨ ਫੈਸਲੇ ਲਏ ਗਏ।






















