ਫ਼ਵਾਦ, ਮਾਹਿਰਾ ਤੋਂ ਸ਼ਾਹਿਦ ਅਫਰੀਦੀ ਤੱਕ... ਭਾਰਤ ਨੇ 24 ਘੰਟਿਆਂ 'ਚ ਮੁੜ ਪਾਕਿ ਸੋਸ਼ਲ ਮੀਡੀਆ ਹੈਂਡਲਾਂ 'ਤੇ ਲੱਗਾ ਦਿੱਤਾ ਬੈਨ
ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ ਕਾਫੀ ਤਣਾਅਪੂਰਨ ਹੋ ਗਏ ਸਨ। ਇਸ ਹਮਲੇ ਦੇ ਜਵਾਬ ਵਿੱਚ ਭਾਰਤ ਨੇ "ਆਪਰੇਸ਼ਨ ਸਿੰਦੂਰ" ਚਲਾ ਕੇ ਅੱਤਵਾਦੀ ਠਿਕਾਣਿਆਂ....

ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ ਕਾਫੀ ਤਣਾਅਪੂਰਨ ਹੋ ਗਏ ਸਨ। ਇਸ ਹਮਲੇ ਦੇ ਜਵਾਬ ਵਿੱਚ ਭਾਰਤ ਨੇ "ਆਪਰੇਸ਼ਨ ਸਿੰਦੂਰ" ਚਲਾ ਕੇ ਅੱਤਵਾਦੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਸ ਦੌਰਾਨ ਪਾਕਿਸਤਾਨ ਦੇ ਜਿਆਦਾਤਰ ਸੈਲੀਬ੍ਰਿਟੀਜ਼ ਦੇ ਸੋਸ਼ਲ ਮੀਡੀਆ ਹੈਂਡਲ ਭਾਰਤ ਵਿੱਚ ਬੈਨ ਕਰ ਦਿੱਤੇ ਗਏ ਸਨ।
ਬੁੱਧਵਾਰ ਨੂੰ ਇਹ ਬੈਨ ਹਟਾ ਲਿਆ ਗਿਆ ਸੀ, ਪਰ ਸਿਰਫ ਇੱਕ ਦਿਨ ਬਾਅਦ ਹੀ ਇਹ ਹੈਂਡਲ ਫੇਰ ਤੋਂ ਬੈਨ ਕਰ ਦਿੱਤੇ ਗਏ ਹਨ। ਇਨ੍ਹਾਂ ਵਿੱਚ ਸ਼ਾਹਿਦ ਅਫਰੀਦੀ, ਹਾਨੀਆ ਆਮਿਰ, ਮਾਹਿਰਾ ਖਾਨ ਸਮੇਤ ਕਈ ਹੋਰ ਸੈਲੀਬ੍ਰਿਟੀਜ਼ ਦੇ ਨਾਂ ਸ਼ਾਮਲ ਹਨ।
ਅਸਲ 'ਚ ਪਾਕਿਸਤਾਨੀ ਸਿਤਾਰਿਆਂ ਦੇ ਸੋਸ਼ਲ ਮੀਡੀਆ ਅਕਾਊਂਟ ਬੁੱਧਵਾਰ ਨੂੰ ਕੁਝ ਘੰਟਿਆਂ ਲਈ ਭਾਰਤ ਵਿੱਚ ਵਿਖਾਈ ਦੇਣ ਲੱਗੇ ਸਨ। ਇਹ ਅੰਦਾਜ਼ਾ ਲਾਇਆ ਗਿਆ ਕਿ ਸ਼ਾਇਦ ਇਨ੍ਹਾਂ ਅਕਾਊਂਟਸ 'ਤੇ ਲੱਗੀ ਪਾਬੰਦੀ ਹਟਾ ਦਿੱਤੀ ਗਈ ਹੈ। ਪਰ ਵੀਰਵਾਰ ਨੂੰ ਦੁਬਾਰਾ ਇਹ ਅਕਾਊਂਟ ਭਾਰਤ ਵਿੱਚ ਅਣਉਪਲਬਧ ਹੋ ਗਏ।
ਸ਼ਾਹਿਦ ਅਫਰੀਦੀ, ਫਵਾਦ ਖਾਨ ਜਾਂ ਮਾਹਿਰਾ ਖਾਨ ਵਰਗੇ ਸਿਤਾਰਿਆਂ ਦੇ ਅਕਾਊਂਟ ਖੋਲ੍ਹਣ ਦੀ ਕੋਸ਼ਿਸ਼ ਕਰਨ 'ਤੇ “ਭਾਰਤ ਵਿੱਚ ਇਹ ਅਕਾਊਂਟ ਉਪਲਬਧ ਨਹੀਂ ਹੈ” ਜਿਹਾ ਸੰਦੇਸ਼ ਆ ਰਿਹਾ ਹੈ। ਹਾਲਾਂਕਿ ਇਸ ਮਾਮਲੇ ਤੇ ਅਜੇ ਤੱਕ ਸਰਕਾਰ ਵੱਲੋਂ ਕੋਈ ਅਧਿਕਾਰਿਕ ਪ੍ਰਤੀਕਿਰਿਆ ਨਹੀਂ ਆਈ।
ਪਾਕਿਸਤਾਨ ਦੇ ਕਈ ਸਿਤਾਰਿਆਂ ਦੇ ਅਕਾਊਂਟ ਹੋਏ ਬੈਨ
ਹਾਨੀਆ ਆਮਿਰ ਨੇ ਹਾਲ ਹੀ ਵਿੱਚ ਭਾਰਤੀ ਕਲਾਕਾਰ ਦਿਲਜੀਤ ਦੋਸਾਂਝ ਨਾਲ ਫਿਲਮ ਸਰਦਾਰ ਜੀ 3 ਵਿੱਚ ਕੰਮ ਕੀਤਾ ਸੀ, ਜਿਸ ਨੂੰ ਲੈ ਕੇ ਕਾਫੀ ਵਿਵਾਦ ਵੀ ਹੋਇਆ। ਹੁਣ ਹਾਨੀਆ ਆਮਿਰ ਦਾ ਅਕਾਊਂਟ ਵੀ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਹੈ।
ਇਸਦੇ ਨਾਲ-ਨਾਲ ਮਾਹਿਰਾ ਖਾਨ, ਫਵਾਦ ਖਾਨ, ਸ਼ਾਹਿਦ ਅਫਰੀਦੀ, ਮਾਵਰਾ ਹੋਕੇਨ, ਸਾਬਾ ਕਮਰ ਅਤੇ ਅਲੀ ਜ਼ਫ਼ਰ ਵਰਗੇ ਕਈ ਹੋਰ ਪਾਕਿਸਤਾਨੀ ਸਿਤਾਰਿਆਂ ਦੇ ਸੋਸ਼ਲ ਮੀਡੀਆ ਅਕਾਊਂਟ ਭਾਰਤ ਵਿੱਚ ਦਿੱਖ ਨਹੀਂ ਰਹੇ।
ਭਾਰਤ-ਪਾਕਿਸਤਾਨ ਵਿਚਕਾਰ ਤਣਾਅ
ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਕਈ ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਤੋਂ ਬਾਅਦ ਭਾਰਤ ਨੇ ਓਪਰੇਸ਼ਨ ਸਿੰਦੂਰ ਚਲਾਉਂਦਿਆਂ 100 ਤੋਂ ਵੱਧ ਅੱਤਵਾਦੀ ਨੂੰ ਢੇਰ ਕਰ ਦਿੱਤਾ। ਤਣਾਅਪੂਰਨ ਹਾਲਾਤਾਂ ਦੇ ਚਲਦੇ ਭਾਰਤ ਨੇ ਪਾਕਿਸਤਾਨੀ ਸਿਤਾਰਿਆਂ ਦੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਪਾਬੰਦੀ ਲਾ ਦਿੱਤੀ।
ਇਸ ਦੌਰਾਨ ਪਾਕਿਸਤਾਨ ਨੇ ਭਾਰਤ ਦੇ ਕਈ ਸ਼ਹਿਰਾਂ 'ਤੇ ਹਮਲੇ ਦੀ ਕੋਸ਼ਿਸ਼ ਕੀਤੀ, ਪਰ ਭਾਰਤੀ ਸੈਨਾ ਨੇ ਹਰ ਇੱਕ ਹਮਲੇ ਨੂੰ ਨਾਕਾਮ ਕਰ ਦਿੱਤਾ। ਇਹ ਘਟਨਾਵਾਂ ਦੋਵੇਂ ਦੇਸ਼ਾਂ ਵਿਚਕਾਰ ਵਧ ਰਹੇ ਤਣਾਅ ਨੂੰ ਦਰਸਾਉਂਦੀਆਂ ਹਨ।






















