(Source: ECI/ABP News)
ਪੈਟਰੋਲ-ਡੀਜ਼ਲ ਦੀ ਹੋਮ ਡਿਲੀਵਰੀ ਸ਼ੁਰੂ
ਲੌਕਡਾਊਨ ਦੌਰਾਨ ਵਿਗੜ ਚੁੱਕੀ ਅਰਥਵਿਵਸਥਾ ਨੂੰ ਪਟੜੀ 'ਤੇ ਲਿਆਉਣ ਲਈ ਜੰਮੂ-ਕਸ਼ਮੀਰ 'ਚ ਦਵਾਈਆਂ ਤੇ ਜ਼ਰੂਰੀ ਸਮਾਨ ਬਣਾਉਣ ਵਾਲੇ ਉਦਯੋਗਾਂ ਨੂੰ ਸ਼ਰਤਾਂ ਤਹਿਤ ਉਤਪਾਦਨ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।
![ਪੈਟਰੋਲ-ਡੀਜ਼ਲ ਦੀ ਹੋਮ ਡਿਲੀਵਰੀ ਸ਼ੁਰੂ petrol diesel home delivery start for industry in India ਪੈਟਰੋਲ-ਡੀਜ਼ਲ ਦੀ ਹੋਮ ਡਿਲੀਵਰੀ ਸ਼ੁਰੂ](https://static.abplive.com/wp-content/uploads/sites/5/2018/11/04124332/disel-petrol-price.jpg?impolicy=abp_cdn&imwidth=1200&height=675)
ਜੰਮੂ: ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਦੇ ਚੱਲਦਿਆਂ ਲੀਹ ਤੋਂ ਉੱਤਰੀ ਅਰਥਵਿਵਸਥਾ ਨੂੰ ਸੰਭਾਲਣ ਲਈ ਹੁਣ ਤੇਲ ਕੰਪਨੀਆਂ ਨੇ ਅਨੋਖੀ ਪਹਿਲ ਕੀਤੀ ਹੈ। ਲੌਕਡਾਊਨ ਦੌਰਾਨ ਜਿਹੜੇ ਉਦਯੋਗਾਂ ਨੂੰ ਉਤਪਾਦਨ ਦੀ ਅਗਿਆ ਸਰਕਾਰ ਨੇ ਦਿੱਤੀ ਹੈ, ਉਨ੍ਹਾਂ ਉਦਯੋਗਾਂ ਲਈ ਹੁਣ ਭਾਰਤ ਪੈਟਰੋਲੀਅਮ ਵੱਲੋਂ ਡੋਰ ਡਿਲੀਵਰੀ ਦੀ ਸ਼ੁਰੂਆਤ ਕੀਤੀ ਗਈ ਹੈ।
ਲੌਕਡਾਊਨ ਦੌਰਾਨ ਵਿਗੜ ਚੁੱਕੀ ਅਰਥਵਿਵਸਥਾ ਨੂੰ ਪਟੜੀ 'ਤੇ ਲਿਆਉਣ ਲਈ ਜੰਮੂ-ਕਸ਼ਮੀਰ 'ਚ ਦਵਾਈਆਂ ਤੇ ਜ਼ਰੂਰੀ ਸਮਾਨ ਬਣਾਉਣ ਵਾਲੇ ਉਦਯੋਗਾਂ ਨੂੰ ਸ਼ਰਤਾਂ ਤਹਿਤ ਉਤਪਾਦਨ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਲੜੀ 'ਚ ਹੁਣ ਉਤਪਾਦਨ ਕਰ ਰਹੇ ਇਨ੍ਹਾਂ ਉਦਯੋਗਾਂ ਨੂੰ ਸਹੂਲਤ ਦਿੰਦਿਆਂ ਸਰਕਾਰ ਨੇ ਦੇਸ਼ ਦੀ ਵੱਡੀ ਤੇਲ ਕੰਪਨੀ ਭਾਰਤ ਪੈਟਰੋਲੀਅਮ ਨੂੰ ਡੋਰ ਡਿਲੀਵਰੀ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਭਾਰਤ ਪੈਟਰੋਲੀਅਮ ਨੇ ਇਹ ਸੁਵਿਧਾ ਉਦਯੋਗਾਂ ਲਈ ਸ਼ੁਰੂ ਕੀਤੀ ਹੈ।
ਭਾਰਤ ਪੈਟਰੋਲੀਅਮ ਦੇ ਜੰਮੂ ਕਸ਼ਮੀਰ ਦੇ ਟੈਰੀਟਿਰੀ ਮੈਨੇਜਰ ਰਾਜੇਸ਼ ਸ਼ਰਮਾ ਮੁਤਾਬਕ ਕੋਰੋਨਾ ਵਾਇਰਸ ਨੂੰ ਹਰਾਉਣ ਲਈ ਜਾਰੀ ਲੌਕਡਾਊਨ 'ਚ ਇਨ੍ਹਾਂ ਉਦਯੋਗਾਂ ਲਈ ਅਤੇ ਪੈਟਰੋਲ ਪੰਪਾਂ 'ਤੇ ਭੀੜ ਘਟਾਉਣ ਲਈ ਉਨ੍ਹਾਂ ਇਹ ਸੇਵਾ ਸ਼ੁਰੂ ਕੀਤੀ ਹੈ। ਇਸ ਸੇਵਾ ਤਹਿਤ ਉਦਯੋਗਾਂ 'ਚ ਡੀਜ਼ਲ ਦੀ ਡਿਲੀਵਰੀ ਲਈ WhatsApp 'ਤੇ ਆਰਡਰ ਦੇਣਾ ਪਵੇਗਾ।
ਇਹ ਵੀ ਪੜ੍ਹੋ: ਨਾਂਦੇੜ ਤੋਂ ਪਰਤੇ ਪਹਿਲੇ ਕੋਰੋਨਾ ਪੌਜ਼ੇਟਿਵ ਸ਼ਰਧਾਲੂ ਦੀ ਮੌਤ
ਡੀਜ਼ਲ ਦੀ ਡੋਰ ਡਿਲੀਵਰੀ ਲਈ ਭਾਰਤ ਪੈਟਰੋਲੀਅਮ ਇਕ ਛੋਟਾ ਪੈਟਰੋਲ ਪੰਪ ਜਿਸ ਨੂੰ ਬੂਜਰ ਕਹਿੰਦੇ ਹਨ ਉਸ ਦਾ ਉਪਯੋਗ ਕਰ ਰਹੀ ਹੈ। ਇਸ ਬੂਜਰ 'ਚ ATM ਜਿੰਨਾ ਛੋਟਾ ਡਿਸਪੈਂਸਿੰਗ ਯੂਨਿਟ ਲੱਗਾ ਹੁੰਦਾ ਹੈ ਜੋ ਡੀਜ਼ਲ ਦੀ ਡੋਰ ਡਿਲੀਵਰੀ ਠੀਕ ਉਸੇ ਤਰ੍ਹਾਂ ਕਰਦਾ ਹੈ ਜਿਵੇਂ ਤੁਸੀਂ ਪੈਟਰੋਲ ਪੰਪ 'ਤੇ ਗੱਡੀ 'ਚ ਤੇਲ ਪਵਾਉਂਦੇ ਹੋ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)