PF ਖਾਤਾਧਾਰਕ ਸਾਵਧਾਨ! ਜੇ EPFO ਦੇ ਇਸ ਮੈਸੇਜ ਵੱਲ ਨਾ ਦਿੱਤਾ ਧਿਆਨ ਤਾਂ ਹੋ ਸਕਦਾ ਨੁਕਸਾਨ
ਇੰਪਲਾਈਜ਼ ਪ੍ਰੋਵੀਡੈਂਟ ਫੰਡ ਆਰਗੇਨਾਈਜ਼ੇਸ਼ਨ (ਈਪੀਐਫਓ) ਨੇ ਸਪੱਸ਼ਟ ਕਰ ਦਿੱਤਾ ਹੈ ਕਿ ਖਾਤਾ ਧਾਰਕਾਂ ਨੂੰ ਉਨ੍ਹਾਂ ਦੀ ਤਰਫੋਂ ਅਜਿਹਾ ਕੋਈ ਸੰਦੇਸ਼ ਨਹੀਂ ਭੇਜਿਆ ਜਾ ਰਿਹਾ ਹੈ। ਦਰਅਸਲ ਹੈਕਰ ਇਸ ਮੈਸੇਜ ਦੇ ਜ਼ਰੀਏ ਤੁਹਾਡੇ ਅਕਾਉਂਟ ਨੂੰ ਸੰਨ੍ਹ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਨਵੀਂ ਦਿੱਲੀ: ਪਿਛਲੇ ਕੁਝ ਦਿਨਾਂ ਤੋਂ ਪੀਐਫ ਗਾਹਕਾਂ ਨੂੰ ਇੱਕ ਐਸਐਮਐਸ ਪਹੁੰਚ ਰਿਹਾ ਹੈ। ਈਪੀਐਫਓ ਵੱਲੋਂ ਭੇਜੇ ਜਾ ਰਹੇ ਇਸ ਸੰਦੇਸ਼ ਵਿੱਚ ਲੋਕਾਂ ਨੂੰ ਖਾਤੇ ਵਿੱਚ ਪੈਸੇ ਜਮ੍ਹਾ ਕਰਨ ਲਈ ਕਿਹਾ ਜਾ ਰਿਹਾ ਹੈ। ਜੇ ਤੁਹਾਨੂੰ ਈਪੀਐਫਓ ਵੱਲੋਂ ਅਜਿਹਾ ਕੋਈ ਸੁਨੇਹਾ ਮਿਲਿਆ ਹੈ, ਤਾਂ ਸੁਚੇਤ ਰਹੋ, ਕਿਉਂਕਿ ਇੰਪਲਾਈਜ਼ ਪ੍ਰੋਵੀਡੈਂਟ ਫੰਡ ਆਰਗੇਨਾਈਜ਼ੇਸ਼ਨ (ਈਪੀਐਫਓ) ਨੇ ਸਪੱਸ਼ਟ ਕਰ ਦਿੱਤਾ ਹੈ ਕਿ ਖਾਤਾ ਧਾਰਕਾਂ ਨੂੰ ਉਨ੍ਹਾਂ ਦੀ ਤਰਫੋਂ ਅਜਿਹਾ ਕੋਈ ਸੰਦੇਸ਼ ਨਹੀਂ ਭੇਜਿਆ ਜਾ ਰਿਹਾ ਹੈ। ਦਰਅਸਲ ਹੈਕਰ ਇਸ ਮੈਸੇਜ ਦੇ ਜ਼ਰੀਏ ਤੁਹਾਡੇ ਅਕਾਉਂਟ ਨੂੰ ਸੰਨ੍ਹ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਈਪੀਐਫਓ ਦੇ ਨਾਮ 'ਤੇ ਲੋਕਾਂ ਨੂੰ ਇਹ ਸੁਨੇਹਾ ਭੇਜਿਆ ਜਾ ਰਿਹਾ ਹੈ। ਕਿਉਂਕਿ ਸੰਦੇਸ਼ ਈਪੀਐਫਓ ਦੇ ਨਾਮ 'ਤੇ ਆ ਰਿਹਾ ਹੈ, ਤਾਂ ਲੋਕ ਇਸ ਨੂੰ ਅਸਲੀ ਮੰਨ ਲੈਂਦੇ ਹਨ। ਲੋਕਾਂ ਨੂੰ ਸੰਦੇਸ਼ ਦੇ ਜ਼ਰੀਏ ਖਾਤੇ ਵਿੱਚ ਪੈਸੇ ਜਮ੍ਹਾ ਕਰਨ ਲਈ ਕਿਹਾ ਜਾ ਰਿਹਾ ਹੈ। ਉਨ੍ਹਾਂ ਦੀ ਨਿੱਜੀ ਜਾਣਕਾਰੀ ਵੀ ਮੰਗੀ ਜਾ ਰਹੀ ਹੈ। ਜੇ ਤੁਹਾਨੂੰ ਵੀ ਅਜਿਹਾ ਸੁਨੇਹਾ ਮਿਲਿਆ ਹੈ, ਤਾਂ ਸੁਚੇਤ ਰਹੋ।
ਸੋਮਵਾਰ ਨੂੰ ਈਪੀਐਫਓ ਨੇ ਇਸ ਜਾਅਲੀ ਸੰਦੇਸ਼ ਬਾਰੇ ਇੱਕ ਟਵੀਟ ਕੀਤਾ, ਜਿਸ ਵਿੱਚ ਇਸ ਨੇ ਪੀਐਫ ਦੇ ਗਾਹਕਾਂ ਨੂੰ ਸੁਚੇਤ ਕੀਤਾ ਹੈ ਅਤੇ ਹੈਕਰਾਂ ਦੀ ਇਸ ਧੋਖਾਧੜੀ ਦੋ ਜਾਲ ਵਿੱਚ ਫਸਣ ਤੋਂ ਬਚਣ ਦੀ ਚੇਤਾਵਨੀ ਦਿੱਤੀ ਹੈ। ਈਪੀਐਫਓ ਨੇ ਇਸ ਟਵੀਟ ਵਿੱਚ ਲਿਖਿਆ ਹੈ ਕਿ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਈਪੀਐਫਓ ਕਦੇ ਵੀ ਤੁਹਾਡੇ ਤੋਂ ਨਿੱਜੀ ਜਾਣਕਾਰੀ ਨਹੀਂ ਮੰਗਦਾ ਅਤੇ ਨਾ ਹੀ ਤੁਹਾਨੂੰ ਕੋਈ ਰਕਮ ਬੈਂਕ ਵਿੱਚ ਜਮ੍ਹਾ ਕਰਨ ਲਈ ਕਹਿੰਦਾ ਹੈ। ਈਪੀਐਫਓ ਨੇ ਲੋਕਾਂ ਨੂੰ ਆਪਣੀ ਨਿੱਜੀ ਜਾਣਕਾਰੀ ਨੂੰ ਫੋਨ 'ਤੇ ਸਾਂਝਾ ਨਾ ਕਰਨ ਦੀ ਸਲਾਹ ਦਿੱਤੀ ਹੈ।