ਕਿਸਮਤ ਹੋਏ ਤਾਂ ਇੱਦਾਂ ਦੀ! ਪਲੰਬਰ ਬਣਿਆ ਕਰੋੜਪਤੀ, ਨਿਕਲੀ ਡੇਢ ਕਰੋੜ ਦੀ ਲਾਟਰੀ
ਕਹਿੰਦੇ ਹਨ ਜਦੋਂ ਰੱਬ ਦਿੰਦਾ ਹੈ ਛੱਪੜ ਪਾੜ ਕੇ ਦਿੰਦਾ ਹੈ, ਇਹ ਗੱਲ ਇਸ ਪਲੰਬਰ ਉੱਤੇ ਲਾਗੂ ਹੁੰਦੀ ਹੈ ਜੋ ਕਿ ਇੱਕ ਕਿਰਾਏ ਦੇ ਮਕਾਨ ਉੱਤੇ ਰਹਿੰਦਾ ਹੈ। ਇੱਕ 200 ਰੁਪਏ ਦੀ ਲਾਟਰੀ ਨੇ ਉਸ ਨੂੰ ਰਾਤੋ-ਰਾਤ ਕਰੋੜਪਤੀ ਬਣ ਗਿਆ ਹੈ।
ਹਰਿਆਣਾ ਦੇ ਸਿਰਸਾ ਜ਼ਿਲ੍ਹੇ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿਣ ਵਾਲਾ ਇੱਕ ਵਿਅਕਤੀ ਰਾਤੋ-ਰਾਤ ਕਰੋੜਪਤੀ ਬਣ ਗਿਆ। ਇਸ ਵਿਅਕਤੀ ਦਾ ਨਾਮ ਮੰਗਲ ਸਿੰਘ ਹੈ। ਮੰਗਲ ਸਿੰਘ ਪਿਛਲੇ ਕਈ ਸਾਲਾਂ ਤੋਂ ਆਪਣੀ ਪਤਨੀ ਅਤੇ ਬੇਟੀ ਨਾਲ ਸਿਰਸਾ 'ਚ ਕਿਰਾਏ ਦੇ ਮਕਾਨ 'ਚ ਰਹਿ ਰਿਹਾ ਹੈ। ਮੰਗਲ ਪਲੰਬਰ ਦਾ ਕੰਮ ਕਰਦਾ ਹੈ। ਉਹ ਪਿਛਲੇ ਚਾਰ ਸਾਲਾਂ ਤੋਂ ਲਾਟਰੀ ਦੀਆਂ ਟਿਕਟਾਂ ਖਰੀਦ ਰਿਹਾ ਸੀ।
ਇੱਕ ਫੋਨ ਕਾਲ ਨੇ ਬਦਲ ਦਿੱਤੀ ਕਿਸਮਤ
ਪਰ ਉਸਨੂੰ ਨਹੀਂ ਪਤਾ ਸੀ ਕਿ ਇਹ ਲਾਟਰੀ ਟਿਕਟ ਉਸਨੂੰ ਕਰੋੜਪਤੀ ਬਣਾ ਦੇਵੇਗੀ। ਉਸ ਨੇ ਚਾਰ ਦਿਨ ਪਹਿਲਾਂ ਪੰਜਾਬ ਸਟੇਟ ਡੀਅਰ 200 ਮਾਸਿਕ ਲਾਟਰੀ 200 ਰੁਪਏ ਵਿੱਚ ਖਰੀਦੀ ਸੀ। ਇਸ ਦਾ ਡਰਾਅ 3 ਦਸੰਬਰ ਨੂੰ ਰਾਤ 8 ਵਜੇ ਹੋਣਾ ਸੀ। ਮੰਗਲਵਾਰ ਰਾਤ ਉਸ ਨੂੰ ਫੋਨ ਆਇਆ। ਉਸ ਨੂੰ ਦੱਸਿਆ ਗਿਆ ਕਿ ਉਸ ਨੇ 1.5 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਸੀ।
ਮੰਗਲ ਸਿੰਘ ਦਾ ਕਹਿਣਾ ਹੈ ਕਿ ਉਹ ਪਿਛਲੇ ਚਾਰ ਸਾਲਾਂ ਤੋਂ ਲਾਟਰੀ ਖਰੀਦ ਰਿਹਾ ਹੈ। ਉਹ ਲਾਟਰੀ ਵਿਕਰੇਤਾ ਲਲਿਤ ਗੁੰਬਰ ਤੋਂ ਲਾਟਰੀ ਖਰੀਦਦਾ ਸੀ। ਲਲਿਤ ਗੁੰਬਰ ਸੁਮਿਤ ਲਾਟਰੀ ਏਜੰਸੀ ਮਾਨਸਾ ਦਾ ਏਜੰਟ ਹੈ। ਮੰਗਲਵਾਰ ਰਾਤ 9 ਵਜੇ ਉਸ ਨੂੰ ਲਾਟਰੀ ਵੇਚਣ ਵਾਲੇ ਏਜੰਟ ਦਾ ਫੋਨ ਆਇਆ ਕਿ ਉਸ ਨੇ 1.5 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ ਅਤੇ ਉਹ ਬੇਹੱਦ ਖੁਸ਼ ਹੈ।
ਗੁਆਂਢੀਆਂ ਤੇ ਰਿਸ਼ਤੇਦਾਰ ਦੇ ਰਹੇ ਵਧਾਈਆਂ
ਹੁਣ ਮੰਗਲ ਦੇ ਘਰ ਦੇ ਬਾਹਰ ਉਸ ਨੂੰ ਵਧਾਈ ਦੇਣ ਲਈ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਦੀ ਕਤਾਰ ਲੱਗੀ ਹੋਈ ਹੈ। ਮੰਗਲ ਦਾ ਕਹਿਣਾ ਹੈ ਕਿ ਉਹ ਪਹਿਲਾਂ ਲਾਟਰੀ ਦੇ ਪੈਸਿਆਂ ਨਾਲ ਆਪਣਾ ਘਰ ਬਣਾਏਗਾ ਅਤੇ ਬਾਕੀ ਪੈਸਿਆਂ ਨਾਲ ਉਹ ਆਪਣੀ ਬੇਟੀ ਦੇ ਭਵਿੱਖ ਨੂੰ ਸੁਧਾਰਨ ਦਾ ਕੰਮ ਕਰੇਗਾ ਅਤੇ ਕੁਝ ਦਾਨ ਵੀ ਕਰੇਗਾ।
ਪਲੰਬਿੰਗ ਦੇ ਕੰਮ ਨੂੰ ਵਧਾਏਗਾ
ਮੰਗਲ ਨੇ ਦੱਸਿਆ ਕਿ ਉਹ ਪਲੰਬਿੰਗ ਦਾ ਕੰਮ ਕਰਦਾ ਹੈ ਜਿਸ ਕਾਰਨ ਉਸ ਦੇ ਪਰਿਵਾਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਲ ਹੈ। ਹੁਣ ਉਹ ਆਪਣਾ ਕੰਮ ਵਧਾਏਗਾ ਅਤੇ ਆਪਣਾ ਘਰ ਬਣਾਏਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਗਲ ਦੀ ਪਤਨੀ ਨੇ ਦੱਸਿਆ ਕਿ ਉਸ ਦਾ ਪਤੀ ਪਿਛਲੇ ਕਈ ਸਾਲਾਂ ਤੋਂ ਲਾਟਰੀ ਖਰੀਦ ਰਿਹਾ ਸੀ, ਹੁਣ ਜਦੋਂ ਡੇਢ ਕਰੋੜ ਰੁਪਏ ਦੀ ਲਾਟਰੀ ਲੱਗ ਚੁੱਕੀ ਹੈ ਤਾਂ ਸਭ ਤੋਂ ਪਹਿਲਾਂ ਉਹ ਆਪਣਾ ਘਰ ਅਤੇ ਧੀ ਦੇ ਭਵਿੱਖ ਨੂੰ ਸੰਭਾਲੇਗਾ।
ਗੁਆਂਢੀ ਮਹਿੰਦਰਪਾਲ ਨੇ ਦੱਸਿਆ ਕਿ ਉਹ ਬਹੁਤ ਖੁਸ਼ ਹੈ ਕਿ ਮੰਗਲ ਨੇ ਲਾਟਰੀ ਜਿੱਤੀ ਹੈ, ਉਹ ਇਸ ਲਈ ਉਸ ਨੂੰ ਸ਼ੁਭਕਾਮਨਾਵਾਂ ਦਿੰਦੇ ਹਨ ਅਤੇ ਉਸ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਨ।