'High Commissioners ਦੀ ਹੋਵੇਗੀ ਬਹਾਲੀ', ਭਾਰਤ-ਕੈਨੇਡਾ ਦਾ ਵੱਡਾ ਫੈਸਲਾ – ਜਾਣੋ PM ਮੋਦੀ ਤੇ ਕਾਰਨੀ ਦੀ ਮੀਟਿੰਗ 'ਚ ਹੋਏ ਵੱਡੇ ਫੈਸਲਿਆਂ ਬਾਰੇ...
ਕੈਨੇਡਾ ਦੇ ਕਨਾਨਾਸਕਿਸ ਵਿੱਚ ਹੋਏ ਜੀ7 ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨਵੇਂ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਪਹਿਲੀ ਅਧਿਕਾਰਿਕ ਮੁਲਾਕਾਤ ਹੋਈ। ਇਸ ਦੌਰਾਨ ਦੋਵਾਂ ਨੇ ਰਾਜਧਾਨੀਆਂ ਵਿੱਚ ਉੱਚਾਯੁਕਤਾਂ

India-Canada Relations: ਭਾਰਤ-ਕੈਨੇਡਾ ਦੇ ਰਿਸ਼ਤੇ ਨੂੰ ਲੈ ਕੇ ਸੁਖਤ ਖਬਰ ਸਾਹਮਣੇ ਆਈ ਹੈ। ਜੀ ਹਾਂ ਕੈਨੇਡਾ ਦੇ ਕਨਾਨਾਸਕਿਸ ਵਿੱਚ ਹੋਏ ਜੀ7 ਸੰਮੇਲਨ (G7 summit) ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨਵੇਂ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਪਹਿਲੀ ਅਧਿਕਾਰਿਕ ਮੁਲਾਕਾਤ ਹੋਈ। ਇਸ ਦੌਰਾਨ ਦੋਵਾਂ ਨੇ ਰਾਜਧਾਨੀਆਂ ਵਿੱਚ ਹਾਈ ਕਮਿਸ਼ਨਰਾਂ ਦੀ ਬਹਾਲੀ 'ਤੇ ਸਹਿਮਤੀ ਦਿੱਤੀ। ਉਨ੍ਹਾਂ ਨੇ ਆਪਸੀ ਸਹਿਯੋਗ ਨੂੰ ਬਹੁਤ ਮਹੱਤਵਪੂਰਨ ਦੱਸਿਆ। ਗੱਲਬਾਤ ਦੌਰਾਨ ਅੰਤਰਰਾਸ਼ਟਰੀ ਆਤੰਕਵਾਦ ਅਤੇ ਵਿਦੇਸ਼ੀ ਦਖਲਅੰਦਾਜ਼ੀ ਵਰਗੇ ਮੁੱਦਿਆਂ 'ਤੇ ਸਾਂਝੇ ਤੌਰ 'ਤੇ ਕੰਮ ਕਰਨ ਦਾ ਵਾਅਦਾ ਕੀਤਾ ਗਿਆ। ਮੋਦੀ ਨੇ ਇਸ ਮੀਟਿੰਗ ਨੂੰ ਬਹੁਤ ਜ਼ਰੂਰੀ ਦੱਸਿਆ, ਜਦਕਿ ਕਾਰਨੀ ਨੇ ਇਸਨੂੰ ਸਨਮਾਨਜਨਕ ਮੌਕਾ ਕਰਾਰ ਦਿੱਤਾ। ਇਸ ਮੁਲਾਕਾਤ ਨੇ ਕੂਟਨੀਤਕ ਅੜਚਣ ਨੂੰ ਖਤਮ ਕਰਨ ਅਤੇ ਵਿਸ਼ਵਾਸ ਬਹਾਲੀ ਵੱਲ ਪਹਿਲਾ ਮਜ਼ਬੂਤ ਕਦਮ ਸਾਬਤ ਕੀਤਾ।
ਇਨ੍ਹਾਂ ਖੇਤਰਾਂ ਦੇ ਵਿੱਚ ਮਿਲਕੇ ਕਰਨਗੇ ਕੰਮ
ਭਾਰਤ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀਆਂ ਦੀ ਮੁਲਾਕਾਤ ਦੌਰਾਨ ਦੋਹਾਂ ਦੇਸ਼ ਤਕਨੀਕ, ਸਿੱਖਿਆ, ਖੇਤੀਬਾੜੀ ਅਤੇ ਊਰਜਾ ਸੁਰੱਖਿਆ ਦੇ ਖੇਤਰ ਵਿੱਚ ਵੱਡੀਆਂ ਸੰਭਾਵਨਾਵਾਂ 'ਤੇ ਮਿਲ ਕੇ ਕੰਮ ਕਰਨ 'ਤੇ ਸਹਿਮਤ ਹੋਏ ਹਨ। ਮਾਰਕ ਕਾਰਨੀ ਨੇ ਖੁਦ AI ਅਤੇ ਊਰਜਾ ਖੇਤਰ ਵਿੱਚ ਸਾਂਝੇ ਸਹਿਯੋਗ ਦੀ ਸੰਭਾਵਨਾ ਜਤਾਈ ਹੈ। ਇਨ੍ਹਾਂ ਦੇ ਨਾਲ ਨਾਲ ਖਾਲਿਸਤਾਨ ਵਰਗੇ ਸੰਵੇਦਨਸ਼ੀਲ ਮੁੱਦਿਆਂ 'ਤੇ ਸਾਫ਼ ਅਤੇ ਮਜ਼ਬੂਤ ਰਾਜਨੀਤਿਕ ਸਮਝਦਾਰੀ ਖੇਤਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਮਦਦਗਾਰ ਸਾਬਤ ਹੋ ਸਕਦੀ ਹੈ। ਦੱਸਣਯੋਗ ਹੈ ਕਿ ਮਾਰਕ ਕਾਰਨੀ ਵੱਲੋਂ ਮੋਦੀ ਨੂੰ G7 ਲਈ ਨਿਮੰਤਰਣ ਦੇਣਾ ਅਤੇ ਖਾਲਿਸਤਾਨ ਹਮਾਇਤੀਆਂ ਦੇ ਇਤਰਾਜ਼ ਨੂੰ ਅਣਡਿੱਠਾ ਕਰਨਾ ਇਸ ਗੱਲ ਦੀ ਸਪਸ਼ਟ ਨਿਸ਼ਾਨੀ ਹੈ ਕਿ ਨਵੀਂ ਸਰਕਾਰ ਭਾਰਤ ਨੂੰ ਇੱਕ ਰਣਨੀਤਕ ਸਾਥੀ ਵਜੋਂ ਵੇਖ ਰਹੀ ਹੈ।
PM ਮਾਰਕ ਕਾਰਨੀ ਅਤੇ ਮੋਦੀ ਦਾ ਬਿਆਨ
ਕਾਰਨੀ ਨਾਲ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਦੇ ਸੰਬੰਧ ਕਈ ਤਰੀਕਿਆਂ ਨਾਲ ਬਹੁਤ ਹੀ ਮਹੱਤਵਪੂਰਨ ਹਨ। ਕੈਨੇਡਾ ਦੀਆਂ ਬਹੁਤ ਸਾਰੀਆਂ ਕੰਪਨੀਆਂ ਭਾਰਤ ਵਿੱਚ ਨਿਵੇਸ਼ ਕਰ ਰਹੀਆਂ ਹਨ। ਦੋਹਾਂ ਦੇਸ਼ਾਂ ਦੇ ਰਿਸ਼ਤੇ ਲੋਕਤੰਤਰਕ ਮੁੱਲਾਂ 'ਤੇ ਅਧਾਰਿਤ ਹਨ, ਇਸ ਲਈ ਸਾਨੂੰ ਲੋਕਤੰਤਰ ਅਤੇ ਮਨੁੱਖਤਾ ਨੂੰ ਮਜ਼ਬੂਤ ਕਰਨਾ ਹੋਵੇਗਾ।
ਇਸ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ PM ਮੋਦੀ ਦੀ G7 ਵਿੱਚ ਮੌਜੂਦਗੀ ਮੇਰੇ ਲਈ ਸਨਮਾਨ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਭਾਰਤ 2018 ਤੋਂ G7 ਦਾ ਹਿੱਸਾ ਬਣ ਰਿਹਾ ਹੈ ਜੋ ਕਿ ਤੁਹਾਡੇ ਦੇਸ਼ ਦੀ ਮਹੱਤਤਾ, ਤੁਹਾਡੀ ਅਗਵਾਈ ਅਤੇ ਵਿਸ਼ਵ ਪੱਧਰੀ ਮੁੱਦਿਆਂ ਦੀ ਗੰਭੀਰਤਾ ਦਾ ਪ੍ਰਮਾਣ ਹੈ। ਅਸੀਂ ਮਿਲ ਕੇ ਊਰਜਾ ਸੁਰੱਖਿਆ, ਊਰਜਾ ਬਦਲਾਅ, AI ਦਾ ਭਵਿੱਖ, ਅੰਤਰਰਾਸ਼ਟਰੀ ਦਬਾਅ ਅਤੇ ਆਤੰਕਵਾਦ ਵਿਰੁੱਧ ਲੜਾਈ ਵਰਗੇ ਮੁੱਦਿਆਂ 'ਤੇ ਕੰਮ ਕਰਨਾ ਚਾਹੁੰਦੇ ਹਾਂ।
ਭਾਰਤ-ਕੈਨੇਡਾ ਵਿਚਾਲੇ ਚੱਲ ਰਹੇ ਸੀ ਅਜਿਹੇ ਸੰਬੰਧ
ਭਾਰਤ ਅਤੇ ਕੈਨੇਡਾ ਦੇ ਸੰਬੰਧ ਹਾਲੀ ਵਿੱਚ ਕਾਫੀ ਤਣਾਅਪੂਰਨ ਰਹੇ ਹਨ। ਖਾਸ ਕਰਕੇ 18 ਸਤੰਬਰ 2023 ਨੂੰ, ਜਦੋਂ ਕੈਨੇਡਾ ਦੇ ਤਤਕਾਲੀਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ 'ਤੇ ਖਾਲਿਸਤਾਨ ਹਮਾਇਤੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਸ਼ਾਮਿਲ ਹੋਣ ਦੇ ਦੋਸ਼ ਲਾਏ, ਤਾਂ ਦੋਹਾਂ ਦੇਸ਼ਾਂ ਵਿਚਕਾਰ ਤਣਾਅ ਕਾਫੀ ਵੱਧ ਗਿਆ ਸੀ।
ਇਸ ਵਿਵਾਦ ਦੇ ਚਲਦੇ ਭਾਰਤ ਨੇ ਕੈਨੇਡਾ ਦੇ ਛੇ ਅਧਿਕਾਰੀਆਂ ਨੂੰ ਦੇਸ਼ ਤੋਂ ਬਾਹਰ ਕੱਢ ਦਿੱਤਾ। ਜਵਾਬ ਵਿੱਚ ਕੈਨੇਡਾ ਨੇ ਭਾਰਤੀ ਹਾਈ ਕਮਿਸ਼ਨਰ ਸਮੇਤ ਅਧਿਕਾਰੀਆਂ ਦੀ ਰਾਜਨੀਤਿਕ ਛੋਟ ਖਤਮ ਕਰ ਦਿੱਤੀ। ਅਕਤੂਬਰ 2024 ਤੱਕ ਦੋਹਾਂ ਦੇਸ਼ਾਂ ਵਿੱਚ ਕੋਈ ਵੀ ਉੱਚਾਯੁਕਤ ਨਿਯੁਕਤ ਨਹੀਂ ਸੀ। ਇਸ ਸਾਰੀ ਘਟਨਾਕ੍ਰਮ ਨੇ ਦੋਹਾਂ ਦੇਸ਼ਾਂ ਵਿਚਾਲੇ ਦਹਾਕਿਆਂ ਪੁਰਾਣੇ ਰਿਸ਼ਤੇ 'ਚ ਅਸਥਿਰਤਾ ਅਤੇ ਅਣਭਰੋਸੇ ਦਾ ਮਾਹੌਲ ਪੈਦਾ ਕਰ ਦਿੱਤਾ ਸੀ।






















