Veteran Actress Indira Billi: ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਦਾ ਦੇਹਾਂਤ, ਨੀਲੀਆਂ ਅੱਖਾਂ ਦੇ ਫੈਨ ਸੀ ਦਿਵਾਨੇ, ਮਨੋਰੰਜਨ ਜਗਤ 'ਚ ਪਸਰਿਆ ਸੋਗ
ਪੰਜਾਬੀ ਅਤੇ ਹਿੰਦੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਹੁਣ ਇਸ ਸੰਸਾਰ ਤੋਂ ਰੁਖਸਤ ਹੋ ਗਈ ਹੈ। ‘ਸ਼੍ਰੀ 420’ ਅਤੇ ‘ਰੰਗੀਲਾ’ ਵਰਗੀਆਂ ਕਈ ਫਿਲਮਾਂ ਵਿੱਚ ਅਦਾਕਾਰੀ ਕਰਨ ਵਾਲੀ ਅਦਾਕਾਰਾ ਇੰਦਿਰਾ ਬਿੱਲੀ ਹੁਣ ਇਸ ਦੁਨੀਆ ਵਿੱਚ ਨਹੀਂ...

Actress Indira Billi Passed Away: ਪੰਜਾਬੀ ਅਤੇ ਹਿੰਦੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਹੁਣ ਇਸ ਸੰਸਾਰ ਤੋਂ ਰੁਖਸਤ ਹੋ ਗਈ ਹੈ। ‘ਸ਼੍ਰੀ 420’ ਅਤੇ ‘ਰੰਗੀਲਾ’ ਵਰਗੀਆਂ ਕਈ ਫਿਲਮਾਂ ਵਿੱਚ ਅਦਾਕਾਰੀ ਕਰਨ ਵਾਲੀ ਅਦਾਕਾਰਾ ਇੰਦਿਰਾ ਬਿੱਲੀ ਹੁਣ ਇਸ ਦੁਨੀਆ ਵਿੱਚ ਨਹੀਂ ਰਹੀ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਨੋਏਡਾ ਵਿੱਚ ਅਖੀਰੀ ਸਾਂਹ ਲਈ ਅਤੇ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦੇ ਦਿਹਾਂਤ ਦੀ ਪੁਸ਼ਟੀ ਕੀਤੀ ਹੈ। ਇਸ ਖ਼ਬਰ ਨਾਲ ਹਿੰਦੀ ਸਿਨੇਮਾ ਵਿੱਚ ਸੋਗ ਦੀ ਲਹਿਰ ਛਾ ਗਈ ਹੈ, ਕਿਉਂਕਿ ਇੰਡਸਟਰੀ ਨੇ ਆਪਣਾ ਇੱਕ ਹੋਰ ਦਿੱਗਜ ਸਿਤਾਰਾ ਗੁਆ ਦਿੱਤਾ ਹੈ।
ਮਨੋਰੰਜਨ ਜਗਤ ਤੋਂ ਹਾਲ ਹੀ ਵਿੱਚ ਇਕ ਬਹੁਤ ਹੀ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। 'ਇੰਦਿਰਾ ਬਿੱਲੀ' ਦੇ ਨਾਂਅ ਨਾਲ ਮਸ਼ਹੂਰ ਅਦਾਕਾਰਾ ਇੰਦਿਰਾ ਕੌਰ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨਾਲ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਸੈਲੀਬ੍ਰਿਟੀਆਂ ਤੋਂ ਲੈ ਕੇ ਫੈਨਸ ਤਕ, ਹਰ ਕੋਈ ਉਨ੍ਹਾਂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ।
ਇੰਦਿਰਾ ਬਿੱਲੀ ਨੇ ਉੱਤਰ ਪ੍ਰਦੇਸ਼ ਦੇ ਨੋਏਡਾ ਵਿੱਚ ਅਖੀਰੀ ਸਾਂਹ ਲਈ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਉਨ੍ਹਾਂ ਦੇ ਦਿਹਾਂਤ ਦੀ ਪੁਸ਼ਟੀ ਕੀਤੀ ਗਈ ਹੈ। ਹਾਲਾਂਕਿ ਉਨ੍ਹਾਂ ਦੇ ਦਿਹਾਂਤ ਦੀ ਮਿਤੀ ਅਤੇ ਕਾਰਣ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।
ਉਨ੍ਹਾਂ ਦੇ ਪਰਿਵਾਰ ਵੱਲੋਂ 16 ਜੂਨ ਨੂੰ ਇਕ ਪ੍ਰਾਰਥਨਾ ਸਭਾ ਰੱਖੀ ਗਈ ਸੀ, ਜਿਸ 'ਤੇ ਲਿਖਿਆ ਸੀ – “ਇਕ ਪਿਆਰੀ ਪਤਨੀ, ਮਾਂ, ਭੈਣ ਅਤੇ ਦਾਦੀ ਦੀ ਯਾਦ ਵਿਚ। ਡੂੰਘੇ ਦੁੱਖ ਦੇ ਨਾਲ ਅਸੀਂ ਆਪਣੀ ਪਿਆਰੀ ਸ੍ਰੀਮਤੀ ਇੰਦਿਰਾ ਮੇਹਰਾ ਦੇ ਦਿਹਾਂਤ ਦੀ ਖ਼ਬਰ ਸਾਂਝੀ ਕਰ ਰਹੇ ਹਾਂ।”
ਇੰਦਿਰਾ ਕੌਰ ਕੌਣ ਸਨ?
ਇੰਦਿਰਾ ਬਿੱਲੀ ਇਕ ਪੰਜਾਬੀ ਅਤੇ ਹਿੰਦੀ ਫਿਲਮਾਂ ਦੀ ਅਦਾਕਾਰਾ ਸੀ, ਜਿਨ੍ਹਾਂ ਦਾ ਜਨਮ 6 ਅਗਸਤ 1936 ਨੂੰ ਗੁਰਦਾਸਪੁਰ, ਪੰਜਾਬ ਵਿਚ ਹੋੋਇਆ ਸੀ, 1947 ਵਿਚ ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਕਾਨਪੁਰ ਵਿਚ ਰਹਿਣਾ ਸ਼ੁਰੂ ਕਰ ਦਿੱਤਾ। ਇੰਦਿਰਾ ਦਾ ਪਰਿਵਾਰ 1952 ਵਿਚ ਮੁੰਬਈ ਵਿਚ ਵਸਿਆ ਅਤੇ ਫਿਰ ਫਿਲਮਾਂ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੀਆਂ ਨੀਲੀਆਂ ਅੱਖਾਂ ਕਾਰਨ, ਇੰਦਿਰਾ ਬਿੱਲੀ ਦੀ ਬਹੁਤ ਜ਼ਿਆਦਾ ਪ੍ਰਸ਼ੰਸਾ ਕੀਤੀ ਗਈ ਅਤੇ ਜਿਸ ਕਰਕੇ ਸਟੇਜ ਉੱਤੇ ਉਨ੍ਹਾਂ ਦਾ ਨਾਮ ਇੰਦਿਰਾ ਕੌਰ ਤੋਂ ਇੰਦਿਰਾ ਬਿੱਲੀ ਪੈ ਗਿਆ।
ਇੰਦਿਰਾ ਕੌਰ, ਜਿਨ੍ਹਾਂ ਨੂੰ 'ਇੰਦਿਰਾ ਬਿੱਲੀ' ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਸੀ, ਹਿੰਦੀ ਸਿਨੇਮਾ ਦੀ ਇੱਕ ਮਸ਼ਹੂਰ ਅਦਾਕਾਰਾ ਸਨ। ਉਨ੍ਹਾਂ ਦੀਆਂ ਸੁੰਦਰ ਨੀਲੀਆਂ ਅੱਖਾਂ ਦੇ ਕਾਰਨ ਉਨ੍ਹਾਂ ਨੂੰ 'ਇੰਦਿਰਾ ਬਿੱਲੀ' ਆਖਿਆ ਜਾਂਦਾ ਸੀ। ਜਿੱਥੇ ਤਕ ਕਰੀਅਰ ਦੀ ਗੱਲ ਹੈ, ਇੰਦਿਰਾ ਕੌਰ ਨੇ ਕਈ ਹਿੰਦੀ ਅਤੇ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ।
ਇੰਦਿਰਾ ਬਿੱਲੀ ਦੀ ਵਿਆਹ ਸ਼ਿਵ ਕੁਮਾਰ ਮੇਹਰਾ ਨਾਲ ਹੋਈ ਸੀ। ਉਨ੍ਹਾਂ ਦੇ ਪਤੀ ਸ਼ਿਵ ਕੁਮਾਰ "ਟੌਕੀਜ਼" ਦੇ ਮਾਲਕ ਸਨ। ਵਿਆਹ ਤੋਂ ਬਾਅਦ, ਇੰਦਿਰਾ ਬਿੱਲੀ ਨੇ ਫਿਲਮ ਇੰਡਸਟਰੀ ਤੋਂ ਦੂਰੀ ਬਣਾ ਲਈ ਸੀ ਅਤੇ ਆਪਣਾ ਧਿਆਨ ਪਰਿਵਾਰ ਵੱਲ ਲਾ ਲਿਆ ਸੀ।






















