ਪ੍ਰਧਾਨ ਮੰਤਰੀ ਮੌਦੀ ਅੱਜ ਤੋਂ ਭੂਟਾਨ ਦੇ ਦੋ ਦਿਨਾਂ ਦੌਰੇ ਲਈ ਰਵਾਨਾ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਤੋਂ ਭੂਟਾਨ ਦੇ ਦੋ ਦਿਨਾਂ ਦੌਰੇ ਲਈ ਰਵਾਨਾ ਹੋਏ ਹਨ। ਪੀਐਮ ਮੋਦੀ ਉੱਥੇ ਉੱਚ ਪੱਧਰੀ ਲੀਡਰਸ਼ੀਪ ਨਾਲ ਪਣਬੱਧੀ ਸੈਕਟਰ ਸਮੇਤ ਦੋਪੱਖੀ ਸਬੰਧਾਂ ਅਤੇ ਆਪਸੀ ਹਿੱਤਾਂ ਨਾਲ ਜੁੜੇ ਵੱਖ-ਵੱਖ ਮੁੱਦਿਆਂ ‘ਤੇ ਗੱਲਬਾਤ ਕਰਨਗੇ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਤੋਂ ਭੂਟਾਨ ਦੇ ਦੋ ਦਿਨਾਂ ਦੌਰੇ ਲਈ ਰਵਾਨਾ ਹੋਏ ਹਨ। ਪੀਐਮ ਮੋਦੀ ਉੱਥੇ ਉੱਚ ਪੱਧਰੀ ਲੀਡਰਸ਼ੀਪ ਨਾਲ ਪਣਬੱਧੀ ਸੈਕਟਰ ਸਮੇਤ ਦੋਪੱਖੀ ਸਬੰਧਾਂ ਅਤੇ ਆਪਸੀ ਹਿੱਤਾਂ ਨਾਲ ਜੁੜੇ ਵੱਖ-ਵੱਖ ਮੁੱਦਿਆਂ ‘ਤੇ ਗੱਲਬਾਤ ਕਰਨਗੇ। ਆਪਣੀ ਯਾਤਰਾ ਦੌਰਾਨ ਮੋਦੀ ਭੂਟਾਨ ਦੇ ਕਿੰਗ ਜਿਹਮੇ ਖੇਸਰ ਅਤੇ ਭੂਟਾਨ ਦੇ ਚੌਥੇ ਰਾਜਾ ਜਿਗਮੇ ਸਿਹਮੇ ਵਾਂਗਚੁਕ ਨਾਲ ਮੁਲਾਕਾਤ ਕਰਨਗੇ।
ਇਸੇ ਦਿਨ ਮੋਦੀ ਆਪਣੇ ਭੂਟਾਨ ਦੇ ਹਮਰੁਤਬਾ ਡਾ. ਲ਼ੋਟੇ ਸ਼ੇਰਿੰਗ ਨਾਲ ਵੀ ਬੈਠਕ ਕਰਨਗੇ। ਇਸ ਦੌਰੇ ਦੌਰਾਨ ਮਾਂਗਧੇਚੂ ਪਣਬਿਜਲੀ ਪ੍ਰੋਜੈਕਟ ਦਾ ਉਦਘਾਟਨ ਵੀ ਕੀਤਾ ਜਾਵੇਗਾ। ਭਾਰਤ ਨੇ ਦਸੰਬਰ ‘ਚ 5000 ਕਰੋੜ ਰੁਪਏ ਦੀ ਵਿਕਾਸ ਮਦਦ ਦੇਣ ਦਾ ਵਾਅਦਾ ਕੀਤਾ ਸੀ ਅਤੇ ਇਸ ਦਾ ਪਹਿਲਾ ਹਿੱਸਾ ਜਾਰੀ ਕੀਤਾ ਗਿਆ ਹੈ। ਇੱਥੇ ਮੋਦੀ ਭੂਟਾਨ ਦੀ ਰਾਇਲ ਯੂਨੀਵਰਸੀਟੀ ਨੂੰ ਵੀ ਸੰਬੋਧਤ ਕਰਨਗੇ।
ਪੀਐਮ ਭੂਟਾਨ ਡਾ. ਲ਼ੋਟੇ ਦੇ ਸੱਦੇ ‘ਤੇ ਜਾ ਰਹੇ ਹਨ। ਮੋਦੀ ਦੇ ਇਸ ਦੌਰੇ ਬਾਰੇ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਇਹ ਯਾਤਰਾ ਇਹ ਦਰਸਾਉਂਦੀ ਹੈ ਕਿ ਭਾਰਤ ਸਰਕਾਰ ਆਪਣੇ ਸਾਥੀ ਦੇਸ਼ ਭੂਟਾਨ ਨਾਲ ਰਿਸ਼ਤਿਆਂ ਨੂੰ ਕਿੰਨੀ ਅਹਿਮੀਅਤ ਦਿੰਦਾ ਹੈ।
ਮੰਤਰਾਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਯਾਤਰਾ ਦੌਰਾਨ ਦੋਵੇਂ ਦੇਸ਼ ਆਪਣੀ ਦੋਪੱਖੀ ਸਬੰਧਾਂ ਸਣੇ ਆਪਣੀ ਹਿੱਤਾਂ ਨਾਲ ਜੇੜੇ ਮੁੱਦਿਆਂ ‘ਤੇ ਗੱਲਬਾਤ ਕਰਨਗੇ ਅਤੇ ਦੋਵੇਂ ਦੇਸ਼ ਆਰਥਿਕ ਅਤੇ ਵਿਕਾਸ ‘ਚ ਸਹਿਯੋਗ ਬਾਰੇ ਦੋਪੱਖੀ ਸਬੰਧਾਂ ਨੂੰ ਮਜਬੂਤ ਕਰਨ ਬਾਰੇ ਵੀ ਚਰਚਾ ਕਰਨਗੇ।