ਪੜਚੋਲ ਕਰੋ
Advertisement
ਦੇਸ਼ ਦੀ ਬਿਨਾ ਇੰਜਨ ਵਾਲੀ ਰੇਲ ਨੂੰ ਪ੍ਰਧਾਨ ਮੰਤਰੀ ਵੱਲੋਂ 15 ਫਰਵਰੀ ਨੂੰ ਮਿਲੇਗੀ ਹਰੀ ਝੰਡੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇਸ਼ ਦੀ ਪਹਿਲਾਂ ਬਿਨਾ ਇੰਜਨ ਵਾਲੀ ਟ੍ਰੇਨ ‘ਵੰਦੇ ਭਾਰਤ ਐਕਸਪ੍ਰੈਸ’ ਨੂੰ 15 ਫਰਵਰੀ ਨੂੰ ਹਰੀ ਝੰਡੀ ਦੇਣਗੇ। ਮੋਦੀ ਇਸ ਰੇਲ ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਰਵਾਨਾ ਕਰਨਗੇ। ਇਸ ਦੀ ਜਾਣਕਾਰੀ ਬੁੱਧਵਾਰ ਨੂੰ ਰੇਲਵੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਦਿੱਤੀ। ਹਾਲ ਹੀ ‘ਚ ਰੇਲਵੇ ਮੰਤਰੀ ਪਿਊਸ਼ ਗੋਇਲ ਨੇ ਟ੍ਰੇਨ 18 ਨੂੰ ‘ਵੰਦੇ ਭਾਰਤ ਐਕਸਪ੍ਰੈਸ’ ਦਾ ਨਾਂਅ ਦਿੱਤਾ ਸੀ। ਇਸ ਟ੍ਰੇਨ ਨੂੰ ਚੈਨਈ ਦੇ ਇੰਟੀਗ੍ਰਲ ਕੋਚ ਫੈਕਟਰੀ ‘ਚ ਤਿਆਰ ਕੀਤਾ ਗਿਆ ਹੈ।
ਇਹ ਦਿੱਲੀ ਰਾਜਧਾਨੀ ਮਾਰਗ ਦੇ ਇੱਕ ਖੰਡ ‘ਤੇ ਟ੍ਰਾਈਲ ਦੌਰਾਨ 180 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੀ ਜ਼ਿਆਦਾ ਦੀ ਰਫਤਾਰ ਨਾਲ ਦੌੜੀ। ਜਿਸ ਤੋਂ ਬਾਅਦ ਇਹ ਭਾਰਤ ਦੀ ਸਭ ਤੋਂ ਤੇਜ਼ ਟ੍ਰੇਨ ਵੀ ਬਣ ਗਈ ਹੈ। ਅਧਿਕਾਰੀ ਨੇ ਕਿਹਾ, “ਪ੍ਰਧਾਨ ਮੰਤਰੀ 15 ਫਰਵਰੀ ਦੀ ਸਵੇਰ 10 ਵਜੇ ਟ੍ਰੇਨ ਨੂੰ ਰਵਾਨਾ ਕਰਨਗੇ”।
ਇਹ ਭਾਰਤ ਦੀ ਪਹਿਲੀ ਸਵਦੇਸ਼ੀ ਟ੍ਰੇਨ ਵੀ ਹੈ। 16 ਕੋਚਾਂ ਵਾਲੀ ਇਹ ਫਾਸਟ ਟ੍ਰੇਨ ਪਰਾਣੀ ਸ਼ਤਾਬਦੀ ਦੀ ਥਾਂ ਲੈ ਕੇ ਦਿੱਲੀ ਤੋਂ ਵਾਰਾਣਸੀ ਤਕ ਚਲੇਗੀ। ਜਿਸ ‘ਚ ਵਾਈ=ਫਾਈ, ਜੀਪੀਐਸ, ਟੱਚ ਫਰੀ ਬਾਇਓ-ਵੈਕਿਊਮ ਟਾਈਲਟ, ਐਲਈਡੀ ਲਾਈਟਾਂ, ਮੋਬਾਈਲ ਚਾਰਜਿੰਗ ਅਤੇ ਹੋਰ ਕਈਂ ਸੁਵੀਧਾਵਾਂ ਦਿੱਤੀਆਂ ਗਈਆਂ ਹਨ। ਇਸ ਟ੍ਰੇਨ ਦੇ ਨਿਰਮਾਣ ‘ਤੇ 100 ਕਰੋੜ ਰੁਪਏ ਦਾ ਖਰਚ ਆਇਆ ਹੈ।Need for Speed: Train 18 seen cruising at a sustained 180Km/h, officially becoming the fastest train in India pic.twitter.com/2VNF1U3qrl
— Piyush Goyal (@PiyushGoyal) December 26, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਅਜ਼ਬ ਗਜ਼ਬ
ਪੰਜਾਬ
Advertisement