ਪੜਚੋਲ ਕਰੋ
Advertisement
ਕੇਜਰੀਵਾਲ ਦੀ ਧੀ ਨੂੰ ਮਾਰਨ ਦੀ ਧਮਕੀ ਦੇਣ ਵਾਲਾ ਪੁਲਿਸ ਅੜਿੱਕੇ
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈਮੇਲ ਕਰਕੇ ਉਸ ਦੀ ਧੀ ਹਰਸ਼ਿਤਾ ਕੇਜਰੀਵਾਲ ਨੂੰ ਕਿਡਨੈਪ ਕਰਨ ਦੀ ਧਮਕੀ ਦੇਣ ਵਾਲਾ ਪੁਲਿਸ ਅੜਿੱਕੇ ਆ ਗਿਆ ਹੈ। ਪੁਲਿਸ ਨੇ ਇਸ ਮਾਮਲੇ ‘ਚ ਵਿਕਾਸ ਨਾਂ ਦੇ ਸਖ਼ਸ਼ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਵਿਕਾਸ ‘ਤੇ ਇਲਜ਼ਾਮ ਹੈ ਕਿ ਉਸ ਨੇ ਦਿੱਲੀ ਦੇ ਮੁੱਖ ਮੰਤਰੀ ਦਫਤਰ ‘ਚ 9 ਜਨਵਰੀ ਨੂੰ ਮੇਲ ਕੀਤੀ ਜਿਸ ‘ਚ ਉਸ ਨੇ ਕੇਜਰੀਵਾਲ ਦੀ ਧੀ ਹਰਸ਼ਿਤਾ ਨੂੰ ਅਗਵਾ ਕਰਨ ਦੀ ਧਮਕੀ ਦਿੱਤੀ ਸੀ। ਇਸ ਤੋਂ ਬਾਅਦ ਪੁਲਿਸ ਨੇ ਹਰਸ਼ਿਤਾ ਸੀ ਸੁਰੱਖਿਆ ਵਧਾ ਦਿੱਤੀ।
ਇਸ ਮਾਮਲੇ ਦੀ ਜਾਂਚ ਸਾਈਬਰ ਕ੍ਰਾਈਮ ਬ੍ਰਾਂਚ ਨੂੰ ਦਿੱਤੀ ਹਈ। ਈਮੇਲ ਦੇ ਆਈਪੀ ਐਡਰੈਸ ਦਾ ਪਤਾ ਕਰ ਵਿਕਾਸ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਇਸ ਤੋਂ ਪਹਿਲਾਂ ਕੇਜਰੀਵਾਲ ਨੂੰ ਵੀ ਕਈ ਵਾਰ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਚੁੱਕੀਆਂ ਹਨ। ਹਰਸ਼ਿਤਾ ਕੇਜਰੀਵਾਲ ਨੇ 2014 ਆਈਆਈਟੀ ਐਂਟਰਸ ਪ੍ਰੀਖਿਆ ਕੁਆਲੀਫਾਈ ਕੀਤੀ ਸੀ।A person has been detained for questioning by Cyber unit of Delhi Police's Special Cell in connection with the anonymous mail received by Delhi Chief Minister's Office on January 9 threatening to kidnap CM Arvind Kejriwal's daughter.
— ANI (@ANI) January 15, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਾਲੀਵੁੱਡ
ਸਪੋਰਟਸ
ਤਕਨਾਲੌਜੀ
ਪੰਜਾਬ
Advertisement