ਪੜਚੋਲ ਕਰੋ
Advertisement
ਗਰਭਵਤੀ ਔਰਤ ਨੂੰ ਸਰਕਾਰੀ ਹਸਪਤਾਲ ਨੇ ਚਾੜ੍ਹਿਆ ਏਡਜ਼ ਗ੍ਰਸਤ ਵਿਅਕਤੀ ਦਾ ਖ਼ੂਨ, ਹੁਣ ਹਾਈਕੋਰਟ ਨੇ ਸੁਣਾਇਆ ਵੱਡਾ ਫੈਸਲਾ
ਤਮਿਲਨਾਡੂ ਦੇ ਸਰਕਾਰੀ ਹਸਪਤਾਲ ‘ਚ ਇੱਕ ਗਰਭਵਤੀ ਔਰਤ ਨੂੰ ਐਚਆਈਵੀ ਇਨਫੈਕਟਿਡ ਖੂਨ ਚੜ੍ਹਾਉਣ ਦੀ ਖ਼ਬਰ ਹੈ। ਹਸਪਤਾਲ ਦੀ ਅਣਗਹਿਲੀ ਕਾਰਨ 24 ਸਾਲਾ ਗਰਭਵਤੀ ਮਹਿਲਾ ਵੀ ਐਚਆਈਵੀ-ਏਡਜ਼ ਦਾ ਸ਼ਿਕਾਰ ਹੋ ਗਈ ਹੈ। ਇਸ ਦੇ ਮੱਦੇਨਜ਼ਰ ਮਦਰਾਸ ਹਾਈ ਕੋਰਟ ਨੇ ਮਹਿਲਾ ਨੂੰ 25 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ।
ਨਵੀਂ ਦਿੱਲੀ: ਇਸ ਗਲਤੀ ਕਰਕੇ ਪੀੜਤ ਔਰਤ ਨੂੰ ਸੂਬਾ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਸਰਕਾਰੀ ਨੌਕਰੀ ਵੀ ਦੇ ਚੁੱਕਿਆ ਹੈ।
ਇਸ ਘਟਨਾ ਬਾਰੇ ਸਭ ਨੂੰ ਉਸ ਸਮੇਂ ਪਤਾ ਲੱਗਿਆ ਜਦੋਂ ਮਹਿਲਾ ਅਚਾਨਕ ਬਿਮਾਰ ਰਹਿਣ ਲੱਗੀ ਅਤੇ ਉਸ ਨੂੰ ਇਲਾਜ ਲਈ ਨਿਜੀ ਹਸਪਤਾਲ ‘ਚ ਭਰਤੀ ਕੀਤਾ ਗਿਆ ਅਤੇ ਜਾਂਚ ਤੋਂ ਬਾਅਦ ਸਾਹਮਣੇ ਆਈ ਰਿਪੋਰਟ ਨੇ ਸਭ ਨੂੰ ਹੈਰਾਨ ਕਰ ਦਿੱਤਾ। ਇਸ ਖ਼ਬਰ ਦੇ ਸਾਹਮਣੇ ਆਉਂਦੇ ਹੀ ਹਸਪਤਾਲ ਪ੍ਰਸਾਸ਼ਨ ‘ਚ ਹੜਕੰਪ ਮੱਚ ਗਿਆ।
ਅਸਲ ‘ਚ ਬੀਤੀ 30 ਨਵੰਬਰ ਨੂੰ ਇੱਕ ਐਚਆਈਵੀ ਪੌਜ਼ੀਟਿਵ ਵਿਅਕਤੀ ਨੇ ਖ਼ੂਨਦਾਨ ਕੀਤਾ ਸੀ ਜਿਸ ਨੇ ਵਿਰਧੁਨਗਰ ਦੇ ਪ੍ਰਾਈਵੇਟ ਹਸਪਤਾਲ ‘ਚ ਖੂਨ ਟੈਸਟ ਕਰਵਾਇਆ ਸੀ ਅਤੇ ਰਿਪੋਰਟ ਐਚਆਈਵੀ ਪੌਜ਼ੀਟਿਵ ਆਈ। ਇਸ ਤੋਂ ਬਾਅਦ ਉਸ ਨੇ ਫੇਰ ਤੋਂ ਸ਼ਿਵਕਾਸ਼ੀ ਦੇ ਸਰਕਾਰੀ ਹਸਪਤਾਲ ‘ਚ ਵੀ ਖੂਨ ਡੋਨੇਟ ਕੀਤਾ ਜਿੱਥੇ ਉਸ ਦੀ ਰਿਪੋਰਟ ਪੌਜ਼ੀਟਿਵ ਆਈ।
ਇਸ ਤੋਂ ਕੁਝ ਦਿਨ ਬਾਅਦ ਹੀ 3 ਦਸੰਬਰ ਨੂੰ ਹਸਪਤਾਲ ‘ਚ ਗਰਭਵਤੀ ਮਹਿਲਾ ਆਈ। ਉਸ ਨੂੰ ਅਨੀਮੀਆ ਦੀ ਸ਼ਿਕਾਇਤ ਕਰਕੇ ਖੂਨ ਚੜ੍ਹਾਇਆ ਗਿਆ, ਜੋ ਐਚਆਈਵੀ ਇਨਫੈਕਟਿਡ ਵਿਅਕਤੀ ਦਾ ਸੀ। ਹੁਣ ਹਾਈਕੋਰਟ ਨੇ ਮਹਿਲਾ ਨੂੰ 25 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement