Mumbai Chartered Plane Crash: ਮੁੰਬਈ ਏਅਰਪੋਰਟ 'ਤੇ ਪ੍ਰਾਈਵੇਟ ਚਾਰਟਰਡ ਫਲਾਈਟ ਰਨਵੇ ਤੋਂ ਫਿਸਲਿਆ, ਜਹਾਜ਼ ਹੋਏ ਦੇ ਦੋ ਟੁਕੜੇ
Mumbai Airport : ਭਾਰੀ ਮੀਂਹ ਕਾਰਨ ਚਾਰਟਰਡ ਜਹਾਜ਼ ਮੁੰਬਈ ਏਅਰਪੋਰਟ ਦੇ ਰਨਵੇਅ ਤੋਂ ਫਿਸਲ ਗਿਆ। ਮੌਕੇ 'ਤੇ ਬਚਾਅ ਕਾਰਜ ਜਾਰੀ ਹੈ।
Mumbai Plane Crash: ਵੀਰਵਾਰ (14 ਸਤੰਬਰ) ਨੂੰ ਮੁੰਬਈ ਹਵਾਈ ਅੱਡੇ 'ਤੇ ਉਤਰਦੇ ਸਮੇਂ ਇੱਕ ਨਿੱਜੀ ਚਾਰਟਰਡ ਜਹਾਜ਼ ਰਨਵੇਅ ਤੋਂ ਫਿਸਲ ਗਿਆ। ਜਹਾਜ਼ ਵਿੱਚ 6 ਯਾਤਰੀ ਅਤੇ ਦੋ ਚਾਲਕ ਦਲ ਦੇ ਮੈਂਬਰ ਸਵਾਰ ਸਨ। ਸਮਾਚਾਰ ਏਜੰਸੀ ਪੀ.ਟੀ.ਆਈ ਦੇ ਮੁਤਾਬਕ ਇਸ ਹਾਦਸੇ ‘ਚ ਤਿੰਨ ਲੋਕ ਜ਼ਖਮੀ ਹੋ ਗਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਡੀਜੀਸੀਏ ਨੇ ਕਿਹਾ ਕਿ ਵਿਸ਼ਾਖਾਪਟਨਮ ਤੋਂ ਮੁੰਬਈ ਲਈ ਉਡਾਣ ਭਰਨ ਵਾਲਾ VSR ਵੈਂਚਰਸ ਲੀਅਰਜੇਟ 45 ਜਹਾਜ਼ VT-DBL ਮੁੰਬਈ ਹਵਾਈ ਅੱਡੇ 'ਤੇ ਰਨਵੇਅ 27 'ਤੇ ਉਤਰਦੇ ਸਮੇਂ ਫਿਸਲ ਗਿਆ। ਜਹਾਜ਼ 'ਚ 6 ਯਾਤਰੀ ਅਤੇ 2 ਚਾਲਕ ਦਲ ਦੇ ਮੈਂਬਰ ਸਵਾਰ ਸਨ। ਭਾਰੀ ਮੀਂਹ ਕਾਰਨ ਵਿਜ਼ੀਬਿਲਟੀ ਸਿਰਫ਼ 700 ਮੀਟਰ ਸੀ। ਮੌਕੇ 'ਤੇ ਬਚਾਅ ਕਾਰਜ ਜਾਰੀ ਹੈ।
ਜਹਾਜ਼ ਦੇ ਹੋਏ ਦੋ ਟੁਕੜੇ
ਇਸ ਹਾਦਸੇ ਤੋਂ ਬਾਅਦ ਦੀ ਵੀਡੀਓ 'ਚ ਮੁੰਬਈ ਏਅਰਪੋਰਟ 'ਤੇ ਮੀਂਹ ਦੌਰਾਨ ਰਨਵੇ ਦੇ ਕੋਲ ਜਹਾਜ਼ ਦਾ ਮਲਬਾ ਦੇਖਿਆ ਜਾ ਸਕਦਾ ਹੈ। ਹਾਦਸੇ ਦੌਰਾਨ ਜਹਾਜ਼ ਨੂੰ ਅੱਗ ਲੱਗ ਗਈ, ਜਿਸ ਨੂੰ ਐਮਰਜੈਂਸੀ ਸੇਵਾਵਾਂ ਨੇ ਕਾਬੂ ਕਰ ਲਿਆ। ਲੀਅਰਜੇਟ 45 ਇੱਕ ਨੌ-ਸੀਟ ਵਾਲਾ ਸੁਪਰ-ਲਾਈਟ ਬਿਜ਼ਨਸ ਜੈੱਟ ਹੈ ਜੋ ਕੈਨੇਡਾ-ਅਧਾਰਤ ਬੰਬਾਰਡੀਅਰ ਏਵੀਏਸ਼ਨ ਦੇ ਇੱਕ ਡਿਵੀਜ਼ਨ ਦੁਆਰਾ ਨਿਰਮਿਤ ਹੈ।
VSR Ventures Learjet 45 aircraft VT-DBL operating flight from Visakhapatnam to Mumbai was involved in runway excursion (veer off) while landing on runway 27 at Mumbai airport. There were 6 passengers and 2 crew members on board. Visibility was 700m with heavy rain. No casualties…
— ANI (@ANI) September 14, 2023
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ
ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ