ਹੈਕ ਕੀਤੇ ਜਾ ਰਹੇ ਮੇਰੇ ਬੱਚਿਆਂ ਦੇ ਇੰਸਟਾਗ੍ਰਾਮ ਅਕਾਊਂਟ, ਪ੍ਰਿਅੰਕਾ ਗਾਂਧੀ ਦੇ ਦੋਸ਼ਾਂ ਤੋਂ ਬਾਅਦ ਐਕਸ਼ਨ 'ਚ IT ਮੰਤਰਾਲਾ
ਆਈਟੀ ਮੰਤਰਾਲੇ ਨੇ ਪ੍ਰਿਅੰਕਾ ਗਾਂਧੀ ਦੇ ਉਨ੍ਹਾਂ ਦੋਸ਼ਾਂ ਦਾ ਨੋਟਿਸ ਲਿਆ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਦੇ ਬੱਚਿਆਂ ਦਾ ਇੰਸਟਾਗ੍ਰਾਮ ਹੈਕ ਕੀਤਾ ਜਾ ਰਿਹਾ ਹੈ
ਨਵੀਂ ਦਿੱਲੀ: ਕੇਂਦਰ ਸਰਕਾਰ ਦੇ ਆਈਟੀ ਮੰਤਰਾਲੇ ਨੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਦੇ ਉਨ੍ਹਾਂ ਦੋਸ਼ਾਂ ਦਾ ਨੋਟਿਸ ਲਿਆ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਦੇ ਬੱਚਿਆਂ ਦਾ ਇੰਸਟਾਗ੍ਰਾਮ ਹੈਕ ਕੀਤਾ ਜਾ ਰਿਹਾ ਹੈ। ਅਜਿਹੇ 'ਚ ਆਈਟੀ ਮੰਤਰਾਲਾ ਜਾਂਚ ਦੇ ਨਾਲ-ਨਾਲ ਇੰਸਟਾਗ੍ਰਾਮ ਨੂੰ ਜਾਂਚ ਦਾ ਆਦੇਸ਼ ਵੀ ਦੇ ਸਕਦਾ ਹੈ।
ਲਖਨਊ 'ਚ ਜਦੋਂ ਪ੍ਰਿਯੰਕਾ ਗਾਂਧੀ ਤੋਂ ਫੋਨ ਟੈਪਿੰਗ ਤੇ ਈਡੀ ਤੇ ਇਨਕਮ ਟੈਕਸ ਦੇ ਛਾਪਿਆਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੇਰੇ ਬੱਚਿਆਂ ਦੇ ਇੰਸਟਾਗ੍ਰਾਮ ਅਕਾਊਂਟ ਹੈਕ ਕੀਤੇ ਜਾ ਰਹੇ ਹਨ। ਫੋਨ ਟੈਪਿੰਗ ਦੀ ਤਾਂ ਗੱਲ ਹੀ ਛੱਡੋ। ਕੀ ਇਨ੍ਹਾਂ ਲੋਕਾਂ ਕੋਲ ਕੁਝ ਹੋਰ ਨਹੀਂ ਹੈ? ਇਸ ਤੋਂ ਪਹਿਲਾਂ ਸਮਾਜਵਾਦੀ ਪਾਰਟੀ ਦੇ ਮੁਖੀ ਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ 'ਤੇ ਫ਼ੋਨ ਟੈਪਿੰਗ ਦਾ ਵੱਡਾ ਦੋਸ਼ ਲਾਇਆ ਸੀ।
ਦੂਜੇ ਪਾਸੇ ਮੰਗਲਵਾਰ ਨੂੰ ਪ੍ਰਯਾਗਰਾਜ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ 'ਤੇ ਪ੍ਰਿਅੰਕਾ ਗਾਂਧੀ ਨੇ ਕਿਹਾ ਸੀ ਕਿ ਉੱਤਰ ਪ੍ਰਦੇਸ਼ ਦੀਆਂ ਔਰਤਾਂ ਨੂੰ ਮੈਂ ਕਿਹਾ ਸੀ ਕਿ ਤੁਸੀਂ ਆਪਣੀ ਤਾਕਤ ਨੂੰ ਪਛਾਣੋ, ਅੱਜ ਤੁਹਾਡੀ ਸ਼ਕਤੀ ਦੇ ਸਾਹਮਣੇ ਇਸ ਦੇਸ਼ ਦੇ ਪ੍ਰਧਾਨ ਮੰਤਰੀ ਝੁਕ ਰਹੇ ਹਨ। ਉਨ੍ਹਾਂ ਇਹ ਐਲਾਨ 5 ਸਾਲਾਂ ਵਿੱਚ ਕਿਉਂ ਨਹੀਂ ਕੀਤੇ? ਚੋਣਾਂ ਤੋਂ ਪਹਿਲਾਂ ਕਿਉਂ ਕਰ ਰਹੇ ਹਨ?
ਪ੍ਰਿਅੰਕਾ ਗਾਂਧੀ ਨੇ ਵੀ ਟਵਿੱਟਰ 'ਤੇ ਵੀ ਲਿਖਿਆ, ''ਯੂਪੀ ਦੀਆਂ ਔਰਤਾਂ ਨੂੰ ਦੇਖ ਲੋ ! ਤੁਸੀਂ ਅੰਗੜਾਈ ਲਈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੁਹਾਡੇ ਸਾਹਮਣੇ ਝੁਕ ਗਏ ਪਰ ਅਜੇ ਤਾਂ ਪੱਤਾ ਹਿੱਲਿਆ ਹੈ, ਮਹਿਲਾ ਕਤੀ ਦਾ ਤੂਫ਼ਾਨ ਆਉਣ ਵਾਲਾ ਹੈ। ਭੈਣਾਂ ਦੀ ਏਕਤਾ ਇਨਕਲਾਬ ਲਿਆਵੇਗੀ।
ਇਹ ਵੀ ਪੜ੍ਹੋ :Trending News: ਇਸ ਟੀ-ਸ਼ਰਟ 'ਤੇ ਚਾਕੂ ਜਾਂ ਤੇਜ਼ਧਾਰ ਹਥਿਆਰ ਵੀ ਬੇਅਸਰ, ਵੀਡੀਓ ਦੇਖ ਕੇ ਰਹਿ ਜਾਓਗੇ ਹੈਰਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490