ਪੜਚੋਲ ਕਰੋ
Advertisement
ਕਿਸਾਨ ਅੰਦੋਲਨ ਨਾਲ ਬੀਜੇਪੀ ਦਾ ਵਧਿਆ ਸੰਕਟ, ਨੱਢਾ ਨਾਲ ਮੀਟਿੰਗ ਮਗਰੋਂ ਬਦਲੀ ਰਣਨੀਤੀ
ਦਰਅਸਲ ਬੀਜੇਪੀ ਲੀਡਰਾਂ ਨੇ ਖੇਤੀ ਕਾਨੂੰਨਾਂ ਬਾਰੇ ਕਿਸਾਨਾਂ ਨੂੰ ਸਮਝਾਉਣ ਦੀ ਪੂਰੀ ਵਾਹ ਲਾਈ ਹੈ। ਇਸ ਲਈ ਹਾਈਕਮਾਨ ਨੇ ਕੇਂਦਰੀ ਮੰਤਰੀਆਂ ਦੀ ਡਿਊਟੀ ਵੀ ਲਾਈ ਸੀ। ਇਸ ਸਭ ਦੇ ਬਾਵਜੂਦ ਬੀਜੇਪੀ ਨੂੰ ਕੋਈ ਸਫਲਤਾ ਨਹੀਂ ਮਿਲੀ।
ਚੰਡੀਗੜ੍ਹ: ਕੇਂਦਰ ਤੇ ਪੰਜਾਬ ਸਰਕਾਰ (Punjab Goverment) ਵਿਚਾਲੇ ਵਧ ਰਹੇ ਟਕਰਾਅ ਤੋਂ ਪੰਜਾਬ ਬੀਜੇਪੀ (Pujab BJP Leaders) ਦੇ ਲੀਡਰ ਫਿਕਰਮੰਦ ਹਨ। ਇਸ ਦਾ ਇਜ਼ਹਾਰ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਢਾ (JP Nadda) ਨਾਲ ਵੀਰਵਾਰ ਨੂੰ ਹੋਈ ਪੰਜਾਬ ਲੀਡਰਸ਼ਿਪ ਦੀ ਮੀਟਿੰਗ ਵਿੱਚ ਵੀ ਕੀਤਾ ਗਿਆ। ਪੰਜਾਬ ਦੇ ਲੀਡਰਾਂ ਨੇ ਪਾਰਟੀ ਦੇ ਕੌਮੀ ਪ੍ਰਧਾਨ ਨੂੰ ਦੱਸਿਆ ਕਿ ਪੇਂਡੂ ਖੇਤਰ ਵਿਚਲੀ ਲੀਡਰਸ਼ਿਪ ਲਗਾਤਾਰ ਅਸਤੀਫੇ ਦੇ ਰਹੀ ਹੈ। ਜੇਕਰ ਟਕਰਾ ਜਾਰੀ ਰਿਹਾ ਤਾਂ ਪਾਰਟੀ ਦਾ ਸੰਕਟ ਹੋਰ ਗਹਿਰਾ ਸਕਦਾ ਹੈ।
ਪਾਰਟੀ ਪ੍ਰਧਾਨ ਨੱਢਾ ਹੁਣ ਪੰਜਾਬ ਬਾਰੇ ਪਲ-ਪਲ ਦੀ ਰਿਪੋਰਟ ਲੈ ਰਹੇ ਹਨ। ਉਨ੍ਹਾਂ ਨੇ ਵੀਰਵਾਰ ਨੂੰ ਪੰਜਾਬ ਇਕਾਈ ਦੀ ਕੋਰ ਕਮੇਟੀ ਨਾਲ ਕਰੀਬ ਤਿੰਨ ਘੰਟੇ ਮੀਟਿੰਗ ਕੀਤੀ। ਮੀਟਿੰਗ ਵਿੱਚ ਪੰਜਾਬ ਤੋਂ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਮੰਤਰੀ ਵਿਜੇ ਸਾਂਪਲਾ, ਕੌਮੀ ਸਕੱਤਰ ਤਰੁਣ ਚੁੱਘ ਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਸ਼ਾਮਲ ਸਨ। ਪੰਜਾਬ ਦੀ ਲੀਡਰਸ਼ਿਪ ਨੇ ਪਾਰਟੀ ਪ੍ਰਧਾਨ ਨੂੰ ਖੇਤੀ ਅੰਦੋਲਨ ਕਰਕੇ ਪੈਦਾ ਹੋਏ ਹਾਲਾਤ ਬਾਰੇ ਰਿਪੋਰਟ ਦਿੱਤੀ।
ਦਰਅਸਲ ਬੀਜੇਪੀ ਲੀਡਰਾਂ ਨੇ ਖੇਤੀ ਕਾਨੂੰਨਾਂ ਬਾਰੇ ਕਿਸਾਨਾਂ ਨੂੰ ਸਮਝਾਉਣ ਦੀ ਪੂਰੀ ਵਾਹ ਲਾਈ ਹੈ। ਇਸ ਲਈ ਹਾਈਕਮਾਨ ਨੇ ਕੇਂਦਰੀ ਮੰਤਰੀਆਂ ਦੀ ਡਿਊਟੀ ਵੀ ਲਾਈ ਸੀ। ਇਸ ਸਭ ਦੇ ਬਾਵਜੂਦ ਬੀਜੇਪੀ ਨੂੰ ਕੋਈ ਸਫਲਤਾ ਨਹੀਂ ਮਿਲੀ। ਉਲਟਾ ਕਿਸਾਨੀ ਨਾਲ ਜੁੜੇ ਬੀਜੇਪੀ ਦੇ ਆਪਣੇ ਹੀ ਲੀਡਰਾਂ ਤੇ ਵਰਕਰਾਂ ਨੇ ਅਸਤੀਫੇ ਦੇਣੇ ਸ਼ੁਰੂ ਕਰ ਦਿੱਤੇ ਹਨ। ਉਧਰ, ਪਾਰਟੀ ਦੇ ਕਈ ਲੀਡਰ ਸ਼੍ਰੋਮਣੀ ਅਕਾਲੀ ਦਲ ਵਿੱਚ ਜਾ ਰਹੇ ਹਨ। ਇਸ ਨਾਲ ਬੀਜੇਪੀ ਨੂੰ ਦੋਹਰੀ ਮਾਰ ਪੈ ਰਹੀ ਹੈ ਕਿਉਂਕਿ ਅਕਾਲੀ ਦਲ ਨੇ ਪਹਿਲਾਂ ਹੀ ਤੋੜ-ਵਿਛੋੜਾ ਕਰ ਲਿਆ ਹੈ।
ਕਸ਼ਮੀਰ 'ਚ ਵਰਕਰਾਂ ਦੀ ਹੱਤਿਆ ਮਗਰੋਂ ਬੀਜੇਪੀ ਦਾ ਵੱਡਾ ਐਲਾਨ
ਸੂਤਰਾਂ ਮੁਤਾਬਕ ਨੱਢਾ ਨੇ ਅਗਲੀ ਰਣਨੀਤੀ ਉਲਕਦਿਆਂ ਬੀਜੇਪੀ ਨੂੰ ਸਰਗਰਮ ਰਹਿਣ ਲਈ ਕਿਹਾ ਹੈ। ਬੀਜੇਪੀ ਹਾਈਕਮਾਨ ਦਾ ਮੰਨਣਾ ਹੈ ਕਿ ਕੈਪਟਨ ਸਰਕਾਰ ਦੀਆਂ ਨਾਕਾਮੀਆਂ ਉਭਾਰ ਕੇ ਆਪਣੇ ਵਰਕਰਾਂ ਨੂੰ ਸਰਗਰਮ ਰੱਖਿਆ ਜਾਵੇ। ਇਸ ਤੋਂ ਇਲਾਵਾ ਸ਼ਹਿਰੀ ਕੇਡਰ ਵੱਲ ਖਾਸ ਧਿਆਨ ਦਿੱਤਾ ਜਾਵੇ। ਇਸ ਮਗਰੋਂ ਪੰਜਾਬ ਬੀਜੇਪੀ ਦੇ ਲੀਡਰਾਂ ਨੇ ਆਪਣੀ ਸੁਰ ਵੀ ਬਦਲ ਲਈ ਹੈ।
ਨਵੀਂ ਰਣਨੀਤੀ ਤਹਿਤ ਬੀਜੇਪੀ ਲੀਡਰ ਤਰੁਣ ਚੁੱਘ ਨੇ ਕਿਹਾ ਹੈ ਕਿ ਕੈਪਟਨ ਸਰਕਾਰ ਦੇ ਇਸ਼ਾਰੇ ‘ਤੇ ਸ਼ਹਿਰੀ ਨਕਸਲੀਆਂ ਵੱਲੋਂ ਕਾਰਪੋਰੇਟ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਦੇ ਨਾਂ ‘ਤੇ ਨਕਸਲੀ ਤਾਕਤਾਂ ਨਾਲ ਮਿਲ ਕੇ ਪੰਜਾਬ ਦੇ ਉਦਯੋਗ ਤੇ ਕਾਰੋਬਾਰ ਨੂੰ ਬਲੈਕਮੇਲ ਤੇ ਡਰਾਇਆ-ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਖੇਤੀ ਕਾਨੂੰਨਾਂ ਦੇ ਨਾਂ ’ਤੇ ਕਿਸਾਨਾਂ ਨੂੰ ਭੜਕਾ ਕੇ ਤੇ ਜਾਣਬੁੱਝ ਕੇ ਸੂਬੇ ਵਿੱਚ ਡਰ ਤੇ ਅਸੁਰੱਖਿਆ ਪੈਦਾ ਕਰਨ ਦੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਕ੍ਰਿਸਮਸ ਤੇ ਰਿਲੀਜ਼ ਹੋਵੇਗੀ ਰਣਵੀਰ ਦੀ 83
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਕਾਰੋਬਾਰ
ਜਲੰਧਰ
Advertisement