ਕਰਨਾਟਕ ਵਿੱਚ ਪੰਜਾਬ ਵਿਧਾਨ ਸਭਾ ਸਪੀਕਰ ਦਾ ਜੋਗਾ ਸਿੰਘ ਕਲਿਆਣ ਅਵਾਰਡ ਨਾਲ ਸਨਮਾਨ
ਕੁਲਤਾਰ ਸੰਧਵਾਂ ਨੇ ਇੰਜੀਨੀਰਿੰਗ ਦੀ ਪੜ੍ਹਾਈ ਇਸੇ ਕਾਲਜ ਤੋਂ ਕੀਤੀ ਹੈ ਅਤੇ ਇਹ ਅਵਾਰਡ ਗੁਰੂ ਨਾਨਕ ਦੇਵ ਇੰਜੀਨੀਰਿੰਗ ਕਾਲਜ ਬਿਦਰ ਦੇ ਪ੍ਰਮੁੱਖ ਅਲੂਮਨੀ ਨੂੰ ਦਿੱਤਾ ਜਾਂਦਾ ਹੈ।
ਚੰਡੀਗੜ : ਗੁਰੂ ਨਾਨਕ ਦੇਵ ਇੰਜੀਨੀਰਿੰਗ ਕਾਲਜ ਬਿਦਰ ਦੇ ਇੱਕ ਸਮਾਹੋਰ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਸ. ਜੋਗਾ ਸਿੰਘ ਜੀ ਕਲਿਆਣ ਅਵਾਰਡ ਨਾਲ ਸਨਮਾਨ ਕੀਤਾ ਗਿਆ।
ਪੰਜਾਬ ਵਿਧਾਨ ਸਭਾ ਦੇ ਇਕ ਬੁਲਾਰੇ ਅਨੁਸਾਰ ਇਹ ਅਵਾਰਡ ਬੀਤੀ ਸ਼ਾਮ ਕਰਨਾਟਕਾ ਦੇ ਰਾਜਪਾਲ ਥੀਵਰ ਚੰਦ ਗਹਿਲੋਤ ਨੇ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸੰਧਵਾਂ ਨੂੰ ਦਿੱਤਾ। ਸੰਧਵਾਂ ਨੇ ਇੰਜੀਨੀਰਿੰਗ ਦੀ ਪੜ੍ਹਾਈ ਇਸੇ ਕਾਲਜ ਤੋਂ ਕੀਤੀ ਹੈ ਅਤੇ ਇਹ ਅਵਾਰਡ ਗੁਰੂ ਨਾਨਕ ਦੇਵ ਇੰਜੀਨੀਰਿੰਗ ਕਾਲਜ ਬਿਦਰ ਦੇ ਪ੍ਰਮੁੱਖ ਅਲੂਮਨੀ ਨੂੰ ਦਿੱਤਾ ਜਾਂਦਾ ਹੈ।
.@VidhanSabhaPun Speaker Kultar Singh @Sandhwan was honored with Joga Singh Ji Kalyana Award at Guru Nanak Dev Engineering College, Bidar. This award was presented by the Governor of Karnataka Thawar Chand Gehlot during an impressive ceremony last evening. pic.twitter.com/ObOkUy6Rw9
— Government of Punjab (@PunjabGovtIndia) December 27, 2022
ਦੱਸ ਦਈਏ ਕਿ ਸ੍ਰੀ ਗੁਰੂ ਨਾਨਕ ਝੀਰਾ ਸਾਹਿਬ ਫਾਉਂਡੇਸ਼ਨ ਬਿਦਰ ਵਲੋਂ ਕਾਲਜ ਕੈਂਪਸ ਵਿੱਚ ਆਯੋਜਿਤ ਕਰਵਾਏ ਗਏ ਇਸ ਸਮਾਰੋਹ ਦੌਰਾਨ ਗਹਿਲੋਤ ਨੇ ਸੰਧਵਾਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਇਸ ਮੌਕੇ ਸੰਧਵਾਂ ਨੇ ਆਪਣੇ ਵਿਦਿਆਰਥੀ ਜੀਵਨ ਦੀਆਂ ਯਾਦਾਂ ਤਾਜਾ ਕੀਤੀਆਂ ਅਤੇ ਫਾਉਂਡੇਸ਼ਨ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ।
ਗੌਰਤਲਬ ਹੈ ਕਿ ਸੰਧਵਾਂ ਇਸ ਸਮੇਂ ਦੱਖਣੀ ਭਾਰਤ ਦੇ ਸੂਬਿਆਂ ਦੇ ਦੌਰੇ ’ਤੇ ਗਏ ਹੋਏ ਹਨ। ਇਸ ਤੋਂ ਪਹਿਲਾਂ ਸੰਧਵਾਂ ਤਖਤ ਸ੍ਰੀ ਹਜ਼ੂਰ ਸਾਹਿਬ ਵਿਖੇ ਨਤਮਸਤਕ ਹੋਏ ਜਿੱਥੇ ਮੁੱਖ ਜਥੇਦਾਰ ਕੁਲਵੰਤ ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਇਹ ਵੀ ਪੜ੍ਹੋ: Ludhiana News: ਵਿਜੀਲੈਂਸ ਲਈ ਮੁਸੀਬਤ ਬਣਿਆ ਭਾਰਤ ਭੂਸ਼ਣ ਆਸ਼ੂ ਦੀ ਕਰੀਬੀ ਇੰਦੀ, ਕੋਈ ਪਤਾ ਨਹੀਂ ਆਖਰ ਕਿੱਥੇ ਹੋਇਆ ਗਾਇਬ?
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।