ਭਾਰਤੀ ਸਿੱਖਾਂ ਸਿਰ ਮੰਡਰਾ ਰਿਹਾ ‘ਸਾਈਬਰ ਦਹਿਸ਼ਤਗਰਦੀ’ ਦਾ ਖ਼ਤਰਾ
ਰਿਪੋਰਟ ਮੁਤਾਬਕ ‘ਖ਼ਾਲਿਸਤਾਨ ਪੱਖੀ’ ਸਿੱਖਾਂ ਦੀ ਸ਼ਨਾਖ਼ਤ ਇਨ੍ਹਾਂ ਵੈੱਬਸਾਈਟਸ ਤੇ ਮੋਬਾਈਲ ਐਪਸ ਰਾਹੀਂ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਮਹਿਤਾਬ-ਉਦ-ਦੀਨ
ਚੰਡਗੜ੍ਹ: ਚੀਨ ਦੀ ਰਾਜਧਾਨੀ ਬੀਜਿੰਗ ਸਥਿਤ ਵੱਡੀ ਸਾਫ਼ਟਵੇਅਰ ਕੰਪਨੀ Qihoo360 Technology ਨੇ ਦਾਅਵਾ ਕੀਤਾ ਹੈ ਕਿ ਭਾਰਤੀ ਸਿੱਖਾਂ ਦੇ ਸਿਰਾਂ ਉੱਤੇ ਇਸ ਵੇਲੇ ‘ਸਾਈਬਰ ਦਹਿਸ਼ਤਗਰਦੀ’ ਦਾ ਖ਼ਤਰਾ ਮੰਡਰਾ ਰਿਹਾ ਹੈ। ਇਸ ਕੰਪਨੀ ਵੱਲੋਂ ਜਾਰੀ ‘ਸਾਈਬਰ ਸਕਿਓਰਿਟੀ ਰਿਪੋਰਟ’ ਮੁਤਾਬਕ ਭਾਰਤ ਦੀ ਸਾਈਬਰ ਘੁਸਪੈਠ ਕਰਨ ਵਾਲੇ ਸਮੂਹ APT C-35 ਤੋਂ ਸਿੱਖਾਂ ਨੂੰ ਖ਼ਤਰਾ ਹੈ।
ਇਸ ਰਿਪੋਰਟ ’ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਅਸਲ ਨਿਸ਼ਾਨਾ ‘ਖ਼ਾਲਿਸਤਾਨ ਰੈਫ਼ਰੈਂਡਮ 2020’ ਨਾਲ ਸਬੰਧਤ ਵੈੱਬਸਾਈਟਾਂ ਹਨ। ਇੰਝ ਭਾਰਤ ਦੇ ਜਿਹੜੇ ਵੀ ਸਿੱਖ ‘ਖ਼ਾਲਿਸਤਾਨ ਰਾਇਸ਼ੁਮਾਰੀ 2020’ ਨਾਲ ਸਬੰਧਤ ਵੈੱਬਸਾਈਟਾਂ ਉੱਤੇ ਜਾਣਗੇ, ਉਨ੍ਹਾਂ ਨੂੰ APT C-35 ਵੱਲੋਂ ਜਾਰੀ ਕਈ ਫ਼ਿਸ਼ਿੰਗ ਵੈੱਬਸਾਈਟਸ ਤੇ ਮੋਬਾਈਲ ਐਪਸ ਰਾਹੀਂ ਨਿਸ਼ਾਨੇ ’ਤੇ ਲਿਆ ਜਾਵੇਗਾ।
ਰਿਪੋਰਟ ਮੁਤਾਬਕ ‘ਖ਼ਾਲਿਸਤਾਨ ਪੱਖੀ’ ਸਿੱਖਾਂ ਦੀ ਸ਼ਨਾਖ਼ਤ ਇਨ੍ਹਾਂ ਵੈੱਬਸਾਈਟਸ ਤੇ ਮੋਬਾਈਲ ਐਪਸ ਰਾਹੀਂ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਕ ਮੀਡੀਆ ਰਿਪੋਰਟ ਮੁਤਾਬਕ APT C-35 ਵੱਲੋਂ ਕਈ ਫ਼ਿਸ਼ਿੰਗ ਤੇ ਸਪਾਈਵੇਅਰ ਡਿਸਟ੍ਰੀਬਿਊਸ਼ਨ ਦੀ ਬਾਕਾਇਦਾ ਮੁਹਿੰਮ ਚਲਾਈ ਗਈ ਹੈ। ਰਿਪੋਰਟ ’ਚ ਲਿਖਿਆ ਗਿਆ ਹੈ ਕਿ ‘ਨਰਿੰਦਰ ਮੋਦੀ ਦੇ ਭਾਰਤ ਵਿੱਚ ਸਿੱਖਾਂ ਨੂੰ ਧਾਰਮਿਕ ਤੇ ਸਿਆਸੀ ਆਧਾਰ ਉੱਤੇ ਸਾਈਬਰ ਦਹਿਸ਼ਤਗਰਦੀ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ।’
ਦਰਅਸਲ, ਅਮਰੀਕਾ ਸਥਿਤ ‘ਸਿੱਖਸ ਫ਼ਾਰ ਜਸਟਿਸ’ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪਨੂੰ ਨੇ ‘ਖ਼ਾਲਿਸਤਾਨ ਰੈਫ਼ਰੈਂਡਮ 2020’ ਦੀ ਮੁਹਿੰਮ ਵਿੱਢੀ ਸੀ। ਉਸ ਤੋਂ ਬਾਅਦ ਪਨੂੰ ਦੇ ਕੁਝ ਗਰਮਖ਼ਿਆਲੀ ਬਿਆਨਾਂ ਕਾਰਣ ਭਾਰਤ ਸਰਕਾਰ ਨੇ ‘ਸਿੱਖਸ ਫ਼ਾਰ ਜਸਟਿਸ’ ਤੇ ਖ਼ੁਦ ਪਨੂੰ ਉੱਤੇ ਪਾਬੰਦੀ ਲਾ ਦਿੱਤੀ ਸੀ।
ਇਹ ਵੀ ਪੜ੍ਹੋ: ਜਲੰਧਰ 'ਚ ਮਹਿਲਾ ਅਧਿਆਪਕਾ ਨੇ 13 ਸਾਲਾ ਵਿਦਿਆਰਥੀ ਨਾਲ ਕਰਵਾਇਆ ਜ਼ਬਰਦਸਤੀ ਵਿਆਹ, ਇੰਜ ਹੋਇਆ ਖੁਲਾਸਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904