ਪੜਚੋਲ ਕਰੋ

ਰਾਫੇਲ ਸੌਦੇ 'ਤੇ ਮੋਦੀ ਸਰਕਾਰ ਨੂੰ ਘੇਰਨ ਲਈ CVC ਕੋਲ ਪਹੁੰਚੀ ਕਾਂਗਰਸ, ਸਾਰੇ ਦਸਤਾਵੇਜ਼ ਹੋਣ ਜ਼ਬਤ 

  ਨਵੀਂ ਦਿੱਲੀ: ਰਾਫੇਲ ਸੌਦੇ ਦਾ ਵਿਵਾਦ ਦਿਨੋਂ-ਦਿਨ ਹੋਰ ਭਖਦਾ ਜਾ ਰਿਹਾ ਹੈ। ਇਸ ਮਾਮਲੇ ਵਿੱਚ ਕਾਂਗਰਸ ਨੇ ਹੁਣ ਕੇਂਦਰੀ ਵਿਜੀਲੈਂਸ ਕਮਿਸ਼ਨ (CVC) ਨੂੰ ਮੈਮੋਰੰਡਮ ਸੌਂਪ ਕੇ ਰਾਫੇਲ ਸੌਦੇ ਦੀ ਜਾਂਚ ਲਈ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਕਾਂਗਰਸ ਨੇ ਇਸ ਨਾਲ ਸਬੰਧਤ ਸਾਰੇ ਦਸਤਾਵੇਜ਼ ਵੀ ਜ਼ਬਤ ਕਰਨ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਦੀ ਇਸ ਮੰਗ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਵੀ ਇਸ ਮਾਮਲੇ ਦੀ ਜੁਆਇੰਟ ਪਾਰਲੀਮੈਂਟਰੀ ਕਮੇਟੀ (ਜੇਪੀਸੀ) ਤੋਂ ਜਾਂਚ ਕਰਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਰਾਫੇਲ ਸੌਦਾ ਭਾਰਤ ਵਿੱਚ ਸਭ ਤੋਂ ਵੱਡਾ ਰੱਖਿਆ ਘਪਲਾ ਹੈ। ਭੂਸ਼ਣ ਨੇ ਸਵਾਲ ਉਠਾਇਆ ਕਿ ਅਨਿਲ ਅੰਬਾਨੀ ਨੇ ਰਿਲਾਇੰਸ ਡਿਫੈਂਸ ਨੂੰ ਇਸ ਯੋਜਨਾ ਵਿੱਚ ਕਿਵੇਂ ਸ਼ਾਮਲ ਕੀਤਾ ਜਾ ਸਕਦਾ ਹੈ ਜੋ ਫਰਾਂਸੀਸੀ ਕੰਪਨੀ ਦਸਾਲਟ ਐਵੀਏਸ਼ਨ ਦੀ ਆਫਸੈਟ ਭਾਈਵਾਲ ਹੈ ਤੇ ਉਨ੍ਹਾਂ ਦੀਆਂ ਜ਼ਿਆਦਾਤਰ ਕੰਪਨੀਆਂ ਕਰਜ਼ੇ ਵਿੱਚ ਡੁੱਬੀਆਂ ਹਨ। ਜ਼ਿਕਰਯੋਗ ਹੈ ਕਿ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਫਰਾਂਸਵਾ ਓਲਾਂਦ ਦੇ ਬਿਆਨ ਦੇ ਬਾਅਦ ਤੋਂ ਹੀ ਕਾਂਗਰਸ ਸਰਕਾਰ ’ਤੇ ਹਮਲਾਵਰ ਹੈ। ਹਾਲਾਂਕਿ ਸਰਕਾਰ ਨੇ ਰਾਫੇਲ ਡੀਲ ਵਿੱਚ ਕਿਸੇ ਵੀ ਤਰ੍ਹਾਂ ਦੀ ਘਪਲੇਬਾਜ਼ੀ ਤੋਂ ਇਨਕਾਰ ਕਰ ਦਿੱਤਾ ਹੈ। ਫਰਾਂਸ ਦੇ ਸਾਬਕਾ ਰਾਸ਼ਟਰਪਤੀ ਓਲਾਂਦ ਨੇ ਰਾਫੇਲ ਸੌਦੇ ਸਬੰਧੀ ਬਿਆਨ ਦਿੱਤਾ ਸੀ ਕਿ ਆਫਸੈਟ ਭਾਈਵਾਲ ਚੁਣਨ ਲਈ ਉਨ੍ਹਾਂ ਕੋਲ ਹੋਰ ਕੋਈ ਆਪਸ਼ਨ ਨਹੀਂ ਸੀ ਕਿਉਂਕਿ ਉਨ੍ਹਾਂ ਨੂੰ ਕੇਵਲ ਇੱਕ ਹੀ ਵਿਕਲਪ ਦਿੱਤਾ ਗਿਆ ਸੀ। ਉਨ੍ਹਾਂ ਦੇ ਇਸ ਬਿਆਨ ਨਾਲ ਦੇਸ਼ ਵਿੱਚ ਸਿਆਸਤ ਹੋਰ ਤੇਜ਼ ਹੋ ਗਈ ਹੈ। ਵਿਰੋਧੀ ਦਲ ਲਗਾਤਾਰ ਪੀਐਮ ਮੋਦੀ ’ਤੇ ਵਾਰ ਕਰ ਰਹੇ ਹਨ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Chief Secretary Punjab: ਕੇ.ਏ.ਪੀ ਸਿਨ੍ਹਾਂ ਹੋਣਗੇ ਪੰਜਾਬ ਦੇ ਨਵੇਂ ਮੁੱਖ ਸਕੱਤਰ, ਅਨੁਰਾਗ ਵਰਮਾ ਦੀ ਲੈਣਗੇ ਥਾਂ

Paddy Procurement: ਝੋਨੇ ਦੀ ਖਰੀਦ ਨੂੰ ਲੈ ਕੇ ਸੀਐਮ ਭਗਵੰਤ ਮਾਨ ਦਾ ਐਕਸ਼ਨ ਮੋਡ, ਡਿਪਟੀ ਕਮਿਸ਼ਨਰਾਂ ਨੂੰ ਸਖਤ ਨਿਰਦੇਸ਼
ਝੋਨੇ ਦੀ ਖਰੀਦ ਨੂੰ ਲੈ ਕੇ ਸੀਐਮ ਭਗਵੰਤ ਮਾਨ ਦਾ ਐਕਸ਼ਨ ਮੋਡ, ਡਿਪਟੀ ਕਮਿਸ਼ਨਰਾਂ ਨੂੰ ਸਖਤ ਨਿਰਦੇਸ਼
Punjab Holidays: ਪੰਜਾਬ ਵਿਚ 15 ਅਤੇ 17 ਅਕਤੂਬਰ ਦੀ ਛੁੱਟੀ, ਵੇਖੋ ਨੋਟੀਫਿਕੇਸ਼ਨ

ਵਕੀਲ ਨੇ ਭਾਜਪਾ MLA ਨੂੰ ਭਜਾ-ਭਜਾ ਕੁੱਟਿਆ,  ਪੁਲਸ ਖੜੀ ਵੇਖਦੀ ਰਹੀ ਤਮਾਸ਼ਾ, ਦੇਖੋ VIDEO
ਵਕੀਲ ਨੇ ਭਾਜਪਾ MLA ਨੂੰ ਭਜਾ-ਭਜਾ ਕੁੱਟਿਆ, ਪੁਲਸ ਖੜੀ ਵੇਖਦੀ ਰਹੀ ਤਮਾਸ਼ਾ, ਦੇਖੋ VIDEO
Advertisement
ABP Premium

ਵੀਡੀਓਜ਼

ਹਰਿਆਣਾ ਚੋਣਾ ਦੇ ਨਤੀਜਿਆਂ ਤੇ ਬੋਲੇ ਰਾਘਵ ਚੱਡਾ, ਕਾਂਗਰਸ ਬਾਰੇ ਕਹੀ ਵੱਡੀ ਗੱਲਝੋਨਾ ਲਾਉਣ ਵਾਲੇ ਕਿਸਾਨਾਂ ਲਈ ਚੇਤਾਵਨੀ, ਹੋ ਸਕਦਾ ਵੱਡਾ ਨੁਕਸਾਨਸ਼੍ਰੁਤੀਕਾ ਕਿਸਦੀ ਨਕਲ ਉਤਾਰ ਰਹੀਬਿਗ ਬੌਸ ਦਾ ਇਹ ਕੈਸਾ ਫ਼ਰਮਾਨ , ਸਭ ਹੋਏ ਹੈਰਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Chief Secretary Punjab: ਕੇ.ਏ.ਪੀ ਸਿਨ੍ਹਾਂ ਹੋਣਗੇ ਪੰਜਾਬ ਦੇ ਨਵੇਂ ਮੁੱਖ ਸਕੱਤਰ, ਅਨੁਰਾਗ ਵਰਮਾ ਦੀ ਲੈਣਗੇ ਥਾਂ
Chief Secretary Punjab: ਕੇ.ਏ.ਪੀ ਸਿਨ੍ਹਾਂ ਹੋਣਗੇ ਪੰਜਾਬ ਦੇ ਨਵੇਂ ਮੁੱਖ ਸਕੱਤਰ, ਅਨੁਰਾਗ ਵਰਮਾ ਦੀ ਲੈਣਗੇ ਥਾਂ
Paddy Procurement: ਝੋਨੇ ਦੀ ਖਰੀਦ ਨੂੰ ਲੈ ਕੇ ਸੀਐਮ ਭਗਵੰਤ ਮਾਨ ਦਾ ਐਕਸ਼ਨ ਮੋਡ, ਡਿਪਟੀ ਕਮਿਸ਼ਨਰਾਂ ਨੂੰ ਸਖਤ ਨਿਰਦੇਸ਼
ਝੋਨੇ ਦੀ ਖਰੀਦ ਨੂੰ ਲੈ ਕੇ ਸੀਐਮ ਭਗਵੰਤ ਮਾਨ ਦਾ ਐਕਸ਼ਨ ਮੋਡ, ਡਿਪਟੀ ਕਮਿਸ਼ਨਰਾਂ ਨੂੰ ਸਖਤ ਨਿਰਦੇਸ਼
Punjab Holidays: ਪੰਜਾਬ ਵਿਚ 15 ਅਤੇ 17 ਅਕਤੂਬਰ ਦੀ ਛੁੱਟੀ, ਵੇਖੋ ਨੋਟੀਫਿਕੇਸ਼ਨ
Punjab Holidays: ਪੰਜਾਬ ਵਿਚ 15 ਅਤੇ 17 ਅਕਤੂਬਰ ਦੀ ਛੁੱਟੀ, ਵੇਖੋ ਨੋਟੀਫਿਕੇਸ਼ਨ
ਵਕੀਲ ਨੇ ਭਾਜਪਾ MLA ਨੂੰ ਭਜਾ-ਭਜਾ ਕੁੱਟਿਆ,  ਪੁਲਸ ਖੜੀ ਵੇਖਦੀ ਰਹੀ ਤਮਾਸ਼ਾ, ਦੇਖੋ VIDEO
ਵਕੀਲ ਨੇ ਭਾਜਪਾ MLA ਨੂੰ ਭਜਾ-ਭਜਾ ਕੁੱਟਿਆ, ਪੁਲਸ ਖੜੀ ਵੇਖਦੀ ਰਹੀ ਤਮਾਸ਼ਾ, ਦੇਖੋ VIDEO
Baba Venga Prediction- ਬਾਬਾ ਵੇਂਗਾ ਦੀ 2024 ਵਿਚ ਕੁਦਰਤੀ ਆਫ਼ਤਾਂ ਬਾਰੇ ਭਵਿੱਖਬਾਣੀ

Panchayat Election: ਐਮੀ ਵਿਰਕ ਦੇ ਪਿਤਾ ਬਣੇ ਸਰਬਸੰਮਤੀ ਨਾਲ ਸਰਪੰਚ, ਐਮੀ ਨਹੀਂ ਸੀ ਖੁਸ਼!

RBI Policy: UPI ਭੁਗਤਾਨ ਕਰਨ ਵਾਲਿਆਂ ਦੀਆਂ ਲੱਗ ਗਈਆਂ ਮੌਜ਼ਾਂ, RBI ਨੇ ਦਿੱਤੀ ਵੱਡੀ ਰਾਹਤ

Haryana news: ਹਰਿਆਣਾ 'ਚ ਜਿੱਤ ਤੋਂ ਬਾਅਦ ਨਾਇਬ ਸੈਣੀ ਨੇ PM ਮੋਦੀ ਨਾਲ ਕੀਤੀ ਮੁਲਾਕਾਤ, CM ਚਿਹਰੇ ਬਾਰੇ ਜਾਣੋ ਕੀ ਦਿੱਤਾ ਜਵਾਬ?

Embed widget