(Source: ECI/ABP News)
Rahul Bajaj passes away: ਨਹੀਂ ਰਹੇ ਉਦਯੋਗਪਤੀ ਰਾਹੁਲ ਬਜਾਜ , 83 ਸਾਲ ਦੀ ਉਮਰ ਵਿੱਚ ਦੇਹਾਂਤ
ਬਜਾਜ ਗਰੁੱਪ ਦੇ ਸਾਬਕਾ ਚੇਅਰਮੈਨ ਰਾਹੁਲ ਬਜਾਜ ਦਾ 83 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਹ ਲੰਬੇ ਸਮੇਂ ਤੋਂ ਕੈਂਸਰ ਨਾਲ ਜੂਝ ਰਹੇ ਸਨ। ਰਾਹੁਲ ਬਜਾਜ ਦਾ ਜਨਮ 10 ਜੂਨ 1938 ਨੂੰ ਕੋਲਕਾਤਾ 'ਚ ਹੋਇਆ ਸੀ

Rahul Bajaj passes away: ਬਜਾਜ ਗਰੁੱਪ ਦੇ ਸਾਬਕਾ ਚੇਅਰਮੈਨ ਰਾਹੁਲ ਬਜਾਜ ਦਾ 83 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਹ ਲੰਬੇ ਸਮੇਂ ਤੋਂ ਕੈਂਸਰ ਨਾਲ ਜੂਝ ਰਹੇ ਸਨ। ਰਾਹੁਲ ਬਜਾਜ ਦਾ ਜਨਮ 10 ਜੂਨ 1938 ਨੂੰ ਕੋਲਕਾਤਾ 'ਚ ਹੋਇਆ ਸੀ। ਰਾਹੁਲ ਬਜਾਜ ਮਾਰਵਾੜੀ ਕਾਰੋਬਾਰੀ ਪਰਿਵਾਰ ਨਾਲ ਸੰਬੰਧਿਤ ਸਨ। ਰਾਹੁਲ ਬਜਾਜ ਨੇ ਲੰਬੇ ਸਮੇਂ ਤੱਕ ਬਜਾਜ ਗਰੁੱਪ ਦੀ ਜ਼ਿੰਮੇਵਾਰੀ ਨਿਭਾਈ। ਸਾਲ 1965 ਵਿੱਚ ਉਨ੍ਹਾਂ ਨੇ ਬਜਾਜ ਦੀ ਕਮਾਨ ਆਪਣੇ ਹੱਥਾਂ ਵਿੱਚ ਲੈ ਲਈ।
ਰਾਹੁਲ ਬਜਾਜ ਕਰੀਬ 50 ਸਾਲ ਤੱਕ ਬਜਾਜ ਗਰੁੱਪ ਦੇ ਚੇਅਰਮੈਨ ਰਹੇ। 2001 ਵਿੱਚ ਉਨ੍ਹਾਂ ਨੂੰ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਰਾਹੁਲ ਬਜਾਜ ਆਜ਼ਾਦੀ ਘੁਲਾਟੀਏ ਜਮਨਾਲਾਲ ਬਜਾਜ ਦੇ ਪੋਤੇ ਸਨ। ਉਸ ਨੇ ਆਪਣੀ ਪੜ੍ਹਾਈ ਦਿੱਲੀ ਦੇ ਸੇਂਟ ਸਟੀਫਨ ਕਾਲਜ ਤੋਂ ਹੀ ਕੀਤੀ, ਹਾਲਾਂਕਿ ਕਾਨੂੰਨ ਦੀ ਡਿਗਰੀ ਲੈਣ ਲਈ ਉਹ ਮੁੰਬਈ ਪਹੁੰਚੇ। ਉਨ੍ਹਾਂ ਦੀ ਅਗਵਾਈ 'ਚ ਬਜਾਜ ਆਟੋ ਦਾ ਟਰਨਓਵਰ 7.2 ਕਰੋੜ ਤੋਂ 12 ਹਜ਼ਾਰ ਕਰੋੜ ਤੱਕ ਪਹੁੰਚ ਗਿਆ ਅਤੇ ਉਹ ਦੇਸ਼ ਦਾ ਮੋਹਰੀ ਸਕੂਟਰ ਅਤੇ ਦੋ ਪਹੀਆ ਵਾਹਨ ਵੇਚਣ ਵਾਲਾ ਬਣ ਗਿਆ।
ਰਾਹੁਲ ਬਜਾਜ ਦੇ ਨਹਿਰੂ ਪਰਿਵਾਰ ਨਾਲ ਤਿੰਨ ਪੀੜ੍ਹੀਆਂ ਤੋਂ ਨਜ਼ਦੀਕੀ ਪਰਿਵਾਰਕ ਦੋਸਤਾਨਾ ਸਬੰਧ ਸਨ। ਰਾਹੁਲ ਦੇ ਪਿਤਾ ਕਮਲਨਯਨ ਅਤੇ ਇੰਦਰਾ ਗਾਂਧੀ ਨੇ ਕੁਝ ਸਮਾਂ ਇੱਕੋ ਸਕੂਲ ਵਿੱਚ ਪੜ੍ਹਾਈ ਕੀਤੀ। ਇਹ ਉਨ੍ਹਾਂ ਦਾ ਕਾਰਜਕਾਲ ਸੀ, ਜਿਸ ਵਿੱਚ ਬਜਾਜ ਦੀ ਸਕੂਟਰ ਨਿਰਮਾਤਾ ਟਾਪ ਦੀ ਕੰਪਨੀ ਬਣ ਗਈ ਸੀ। ਸਾਲ 2005 ਦੌਰਾਨ ਰਾਹੁਲ ਨੇ ਕੰਪਨੀ ਦੀ ਜ਼ਿੰਮੇਵਾਰੀ ਆਪਣੇ ਬੇਟੇ ਦੇ ਹੱਥਾਂ 'ਚ ਦੇਣੀ ਸ਼ੁਰੂ ਕਰ ਦਿੱਤੀ ਅਤੇ ਬੇਟੇ ਨੂੰ ਕੰਪਨੀ ਦਾ ਐਮ.ਡੀ.ਬਣਾਇਆ।
ਮਸ਼ਹੂਰ ਉਦਯੋਗਪਤੀ ਰਾਹੁਲ ਬਜਾਜ ਦੇ ਦੇਹਾਂਤ 'ਤੇ ਕਾਂਗਰਸ ਨੇਤਾ ਅਭਿਸ਼ੇਕ ਸਿੰਘਵੀ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਦਹਾਕਿਆਂ ਤੋਂ ਜਾਣਦਾ ਹਾਂ। ਉਹ ਸਾਡਾ ਪਰਿਵਾਰਕ ਦੋਸਤ ਸੀ। ਮੈਂ ਅਤੇ ਉਨ੍ਹਾਂ ਨੇ ਰਾਜ ਸਭਾ ਵਿੱਚ ਵੀ ਕਈ ਪਲ ਬਿਤਾਏ ਹਨ। ਇਸ ਤੋਂ ਇਲਾਵਾ ਸੈਸ਼ਨ ਦੌਰਾਨ ਅਤੇ ਸੈਂਟਰਲ ਹਾਲ ਵਿੱਚ ਵੀ ਗੱਲਬਾਤ ਹੋਈ। ਕੁਝ ਮਹੀਨੇ ਪਹਿਲਾਂ ਹੀ ਮੇਰੀ ਉਸ ਨਾਲ 30 ਮਿੰਟ ਗੱਲਬਾਤ ਹੋਈ ਸੀ।
ਇਹ ਵੀ ਪੜ੍ਹੋ: ਇਨਸਾਨੀਅਤ ਸ਼ਰਮਸਾਰ : ਸ਼ਰੇਆਮ ਬਾਜ਼ਾਰ 'ਚ ਔਰਤ 'ਤੇ ਵਰ੍ਹਾਈਆਂ ਡਾਂਗਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
