ਪੜਚੋਲ ਕਰੋ
Advertisement
ਸਰਕਾਰ ਸੁੱਤੀ ਰਹੀ, ਫੌਜੀ ਜਾਨਾਂ ਦੇ ਚੁਕਾਉਂਦੇ ਰਹੇ ਕੀਮਤ, ਰਾਹੁਲ ਦਾ ਮੋਦੀ 'ਤੇ ਮੁੜ ਹਮਲਾ
ਰਾਹੁਲ ਗਾਂਧੀ ਨੇ ਪਹਿਲਾਂ ਭਾਰਤੀ ਸੈਨਿਕਾਂ ਦੇ ਐਲਏਸੀ 'ਤੇ ਬਿਨਾਂ ਹਥਿਆਰਾਂ ਦੇ ਜਾਣ ਦੇ ਫੈਸਲੇ 'ਤੇ ਵੀ ਸਰਕਾਰ ਨੂੰ ਘੇਰਿਆ ਸੀ। ਇਸ 'ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਜਵਾਬ ਦਿੱਤਾ ਕਿ ਫੌਜੀਆਂ ਕੋਲ ਹਥਿਆਰ ਸੀ ਪਰ ਸਮਝੌਤੇ ਤਹਿਤ ਦੋਵੇਂ ਦੇਸ਼ ਫਾਇਰ ਨਹੀਂ ਕਰਦੇ।
ਨਵੀਂ ਦਿੱਲੀ: ਲੱਦਾਖ ਦੀ ਗਲਵਾਨ ਘਾਟੀ ਵਿੱਚ 20 ਜਵਾਨਾਂ ਦੀ ਸ਼ਹਾਦਤ ਦੇ ਮੁੱਦੇ 'ਤੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਸਰਕਾਰ ਚੀਨੀ ਹਮਲੇ ਦੇ ਇਰਾਦੇ ਤੋਂ ਅਣਜਾਣ ਸੀ, ਜਿਸ ਦਾ ਭੁਗਤਾਨ ਭਾਰਤੀ ਸੈਨਿਕਾਂ ਨੂੰ ਕਰਨਾ ਪਿਆ।
ਸਰਕਾਰ ਸੁੱਤੀ ਰਹੀ, ਮੁੱਲ ਸਿਪਾਹੀਆਂ ਨੇ ਚੁਕਾਏ:
ਉਨ੍ਹਾਂ ਨੇ ਟਵੀਟ ਕਰਦਿਆਂ ਰੱਖਿਆ ਰਾਜ ਮੰਤਰੀ ਸ਼੍ਰੀਪਦ ਨਾਇਕ ਦੇ ਬਿਆਨ ਨਾਲ ਜੁੜੀਆਂ ਖ਼ਬਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ, “ਇਹ ਗੱਲ ਪੂਰੀ ਤਰ੍ਹਾਂ ਸਪੱਸ਼ਟ ਹੋ ਗਈ ਹੈ ਕਿ ਗਲਵਾਨ ਘਾਟੀ ਵਿੱਚ ਚੀਨੀ ਹਮਲਾ ਪਹਿਲਾਂ ਤੋਂ ਯੋਜਨਾਬੱਧ ਸੀ। ਸਰਕਾਰ ਸੌਂ ਰਹੀ ਸੀ ਤੇ ਸਮੱਸਿਆ ਤੋਂ ਇਨਕਾਰ ਕੀਤਾ। ਸਾਡੇ ਸ਼ਹੀਦ ਸੈਨਿਕਾਂ ਨੂੰ ਇਸ ਦੀ ਕੀਮਤ ਚੁਕਾਉਣੀ ਪਈ।”
ਕਾਂਗਰਸ ਨੇਤਾ ਦੇ ਨਾਇਕ ਦੇ ਬਿਆਨ ਨਾਲ ਜੁੜੀ ਨਿਊਜ਼ ਰਿਪੋਰਟ ਮੁਤਾਬਕ, ਮੰਤਰੀ ਨੇ ਕਿਹਾ ਹੈ ਕਿ ਚੀਨ ਨੇ ਪਹਿਲਾਂ ਹੀ ਭਾਰਤੀ ਸੈਨਿਕਾਂ ‘ਤੇ ਹਮਲੇ ਦੀ ਯੋਜਨਾ ਬਣਾਈ ਸੀ ਤੇ ਭਾਰਤੀ ਸੁਰੱਖਿਆ ਬਲ ਇਸ ਦਾ ਢੁਕਵਾਂ ਜਵਾਬ ਦੇਣਗੇ।
ਇਹ ਵੀ ਪੜ੍ਹੋ:
ਅਮਰੀਕਾ ਨੂੰ ਚੀਨ ਦੀ ਨੀਅਤ 'ਤੇ ਸ਼ੱਕ, ਚੀਨ ਫਾਇਦਾ ਚੁੱਕਣ ਦੀ ਕੋਸ਼ਿਸ਼ 'ਚ
ਭਾਰਤ-ਚੀਨ ਝੜਪ ਤੋਂ ਬਾਅਦ 76 ਸੈਨਿਕ ਹਸਪਤਾਲ 'ਚ ਦਾਖਲ, ਹਾਲਾਤ ਸਥਿਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement