ਰਾਹੁਲ ਗਾਂਧੀ ਨੇ ਲਾਲ ਚੌਕ 'ਤੇ ਲਹਿਰਾਇਆ ਤਿਰੰਗਾ, PM ਨਹਿਰੂ ਤੋਂ ਬਾਅਦ ਅਜਿਹਾ ਕਰਨ ਵਾਲੇ ਦੂਸਰੇ ਕਾਂਗਰਸੀ ਨੇਤਾ
Bharat Jodo Yatra : ਰਾਹੁਲ ਗਾਂਧੀ ਦੀ ਅਗਵਾਈ 'ਚ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਸ਼੍ਰੀਨਗਰ ਦੇ ਲਾਲ ਚੌਕ ਪਹੁੰਚ ਗਈ ਹੈ। ਇੱਥੇ ਰਾਹੁਲ ਗਾਂਧੀ ਨੇ ਤੈਅ ਪ੍ਰੋਗਰਾਮ ਮੁਤਾਬਕ ਝੰਡਾ ਲਹਿਰਾਇਆ। ਤਿਰੰਗਾ ਲਹਿਰਾਉਂਦੇ ਹੀ ਕਾਂਗਰਸੀ ਵਰਕਰਾਂ 'ਚ ਭਾਰੀ ਉਤਸ਼ਾਹ ਦੇਖਣ
ਇਹ ਵੀ ਪੜ੍ਹੋ : ਸਖਤ ਵਿਰੋਧ ਮਗਰੋਂ ਵੀ ਨਹੀਂ ਟਲਿਆ ਰਾਮ ਰਹੀਮ, ਸਲਾਬਤਪੁਰਾ ਡੇਰੇ 'ਚ ਹੋ ਰਿਹਾ ਸਤਿਸੰਗ, 400 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ
'ਅੱਜ ਦੇਸ਼ 'ਚ ਨਫ਼ਰਤ ਅਤੇ ਵੰਡ ਦਾ ਮਾਹੌਲ '
ਲਾਲ ਚੌਂਕ ਵਿਖੇ ਝੰਡਾ ਲਹਿਰਾਉਣ ਦੀ ਰਸਮ ਤੋਂ ਬਾਅਦ ਰਣਦੀਪ ਸੁਰਜੇਵਾਲਾ ਨੇ ਕਿਹਾ, “ਲਾਲ ਚੌਂਕ ਤੋਂ ਭਾਰਤੀ ਝੰਡਾ ਲਹਿਰਾ ਕੇ ਅਸੀਂ ਦਿਖਾਇਆ ਹੈ ਕਿ ਨਾ ਤਾਂ ਨਫ਼ਰਤ ਚੱਲੇਗੀ , ਨਾ ਵੰਡ, ਇਸ ਦੇਸ਼ ਵਿੱਚ ਪਿਆਰ, ਮੁਹੱਬਤ ਅਤੇ ਭਾਈਚਾਰਾ ਚੱਲੇਗਾ। ਬੇਰੋਜ਼ਗਾਰੀ ਤੇ ਮਹਿੰਗਾਈ ਲਈ ਮੋਦੀ ਸਰਕਾਰ ਨੂੰ ਜਵਾਬ ਦੇਣਾ ਪਵੇਗਾ। ਅੱਜ ਦੇਸ਼ ਵਿੱਚ ਨਫ਼ਰਤ ਅਤੇ ਵੰਡ ਦਾ ਮਾਹੌਲ ਹੈ। 140 ਕਰੋੜ ਲੋਕ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਵੀ ਵੱਡੇ ਹਨ, ਚਾਹੇ ਉਹ ਮੋਦੀ ਹੋਵੇ ਜਾਂ ਕੋਈ ਹੋਰ...ਇਸ ਦੇਖ ਦੇ ਲੋਕ ਹੀ ਇਸ ਦੇਸ਼ ਦਾ ਝੰਡਾ ਹਨ। ਅੱਜ ਅਸੀਂ ਦੇਸ਼ ਨੂੰ ਫ਼ਿਰ ਜੋੜਨ ਦਾ ਐਲਾਨ ਕਰ ਰਹੇ ਹਾਂ।"
ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਤੋਂ ਫਿਰ ਵਿਗੜੇਗਾ ਮੌਸਮ, ਅਗਲੇ ਦੋ ਦਿਨ ਠੰਢੀਆਂ ਹਵਾਵਾਂ ਤੇ ਮੀਂਹ ਦਾ ਕਹਿਰ, ਵਧੇਗੀ ਠੰਢ
ਕਾਸ਼ ਪ੍ਰਧਾਨ ਮੰਤਰੀ ਆਪਣੇ ਮਨ ਦਾ ਚੋਰ ਦੇਖ ਲੈਂਦੇ
ਇੱਕ ਸਵਾਲ ਦੇ ਜਵਾਬ ਵਿੱਚ ਸੁਰਜੇਵਾਲਾ ਨੇ ਕਿਹਾ, "ਕਾਸ਼ ਪ੍ਰਧਾਨ ਮੰਤਰੀ ਨੇ ਆਪਣੇ ਮਨ ਦੇ ਚੋਰ ਨੂੰ ਦੇਖ ਲੈਂਦੇ ਤਾਂ ਸੱਚਾਈ ਸਭ ਦੇ ਸਾਹਮਣੇ ਆ ਜਾਂਦੀ। ਇਸ ਦੇਸ਼ ਨੂੰ ਹਰ ਰੋਜ਼ ਕਬਰਿਸਤਾਨ ਅਤੇ ਸ਼ਮਸ਼ਾਨਘਾਟ ਵਿੱਚ ਤੋੜਿਆ ਜਾ ਰਿਹਾ ਹੈ। ਇਹ ਦੇਸ਼ ਰੁਜ਼ਗਾਰ ਨਾਲ ਚੱਲੇਗਾ। ਜਦੋਂ ਗੈਸ ਸਿਲੰਡਰ 400 ਰੁਪਏ ਦਾ ਹੋਵੇਗਾ ਤਾਂ ਦੇਸ਼ ਚੱਲੇਗਾ, ਜਦੋਂ ਦਾਲ 60 ਰੁਪਏ ਹੋਵੇਗੀ ਤਾਂ ਦੇਸ਼ ਚੱਲੇਗਾ, ਜਦੋਂ ਬੇਰੁਜ਼ਗਾਰਾਂ ਨੂੰ ਰੋਜ਼ੀ-ਰੋਟੀ ਮਿਲੇਗੀ ਤਾਂ ਦੇਸ਼ ਚੱਲੇਗਾ।
ਲਾਲ ਚੌਂਕ ਤੋਂ ਬਾਅਦ 'ਭਾਰਤ ਜੋੜੋ ਯਾਤਰਾ' ਸ਼ਹਿਰ ਦੇ ਬੁਲੇਵਾਰਡ ਇਲਾਕੇ 'ਚ ਨਹਿਰੂ ਪਾਰਕ ਵੱਲ ਰਵਾਨਾ ਹੋਵੇਗੀ, ਜਿੱਥੇ 4,080 ਕਿਲੋਮੀਟਰ ਦੀ ਯਾਤਰਾ 30 ਜਨਵਰੀ ਨੂੰ ਸਮਾਪਤ ਹੋਵੇਗੀ। ਇਹ ਯਾਤਰਾ 7 ਸਤੰਬਰ ਨੂੰ ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ ਸ਼ੁਰੂ ਹੋ ਕੇ ਦੇਸ਼ ਭਰ ਦੇ 75 ਜ਼ਿਲਿਆਂ 'ਚੋਂ ਲੰਘੀ ਹੈ।
ਹੁਣ ਕਾਂਗਰਸ ਹੈੱਡਕੁਆਰਟਰ 'ਤੇ ਤਿਰੰਗਾ ਲਹਿਰਾਇਆ ਜਾਵੇਗਾ
ਜਾਣਕਾਰੀ ਮੁਤਾਬਕ ਸੋਮਵਾਰ ਨੂੰ ਰਾਹੁਲ ਗਾਂਧੀ ਸ਼੍ਰੀਨਗਰ ਦੇ ਐੱਮਏ ਰੋਡ 'ਤੇ ਸਥਿਤ ਕਾਂਗਰਸ ਹੈੱਡਕੁਆਰਟਰ 'ਤੇ ਤਿਰੰਗਾ ਲਹਿਰਾਉਣਗੇ, ਜਿਸ ਤੋਂ ਬਾਅਦ ਐੱਸਕੇ ਸਟੇਡੀਅਮ 'ਚ ਜਨਸਭਾ ਹੋਵੇਗੀ। ਇਸ ਜਨ ਸਭਾ ਲਈ 23 ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਸੱਦਾ ਦਿੱਤਾ ਗਿਆ ਹੈ।