Rahul Gandhi Satya Pal Malik Interview: ਰਾਹੁਲ ਗਾਂਧੀ ਨਾਲ ਇੰਟਰਵਿਊ ਦੌਰਾਨ ਸਤਿਆਪਾਲ ਮਲਿਕ ਬੋਲੇ, ‘ਮੈਂ ਲਿਖ ਕੇ ਦਿੰਦਾ ਹਾਂ ਹੁਣ ਮੋਦੀ ਸਰਕਾਰ ਨਹੀਂ ਆਵੇਗੀ’
Rahul Gandhi Satya Pal Malik Interview: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਦਾ ਇੰਟਰਵਿਊ ਸਾਂਝਾ ਕਰਦਿਆਂ ਹੋਇਆਂ ਲਿਖਿਆ ਕਿ ਕੀ ਇਹ ਗੱਲਬਾਤ ਈਡੀ-ਸੀਬੀਆਈ ਦੀ ਭੱਜਦੌੜ ਵਧਾਏਗੀ?
Rahul Gandhi Satya Pal Malik Interview: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਦਾ ਇੰਟਰਵਿਊ ਲਿਆ ਹੈ। ਇਸ 'ਚ ਉਨ੍ਹਾਂ ਨੇ ਕਿਸਾਨ ਅੰਦੋਲਨ, ਪੁਲਵਾਮਾ ਹਮਲੇ ਅਤੇ ਅਡਾਨੀ ਸਮੇਤ ਕਈ ਮੁੱਦਿਆਂ 'ਤੇ ਗੱਲ ਕੀਤੀ ਅਤੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ।
ਇਸ ਗੱਲਬਾਤ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸ਼ੇਅਰ ਕਰਦਿਆਂ ਹੋਇਆਂ ਰਾਹੁਲ ਗਾਂਧੀ ਨੇ ਲਿਖਿਆ, ''ਕੀ ਇਹ ਗੱਲਬਾਤ ਈਡੀ-ਸੀਬੀਆਈ ਦੀ ਭੱਜਦੌੜ ਵਧਾਏਗੀ?'' ਰਾਹੁਲ ਗਾਂਧੀ ਨਾਲ ਗੱਲਬਾਤ ਦੌਰਾਨ ਸਤਿਆਪਾਲ ਮਲਿਕ ਨੇ ਕਿਹਾ ਕਿ ਮੈਂ ਲਿਖ ਕੇ ਦਿੰਦਾ ਹਾਂ ਕਿ ਮੋਦੀ ਸਰਕਾਰ ਹੁਣ ਨਹੀਂ ਆਵੇਗੀ।
ਜੰਮੂ-ਕਸ਼ਮੀਰ ਨੂੰ ਲੈ ਕੇ ਕੀ ਗੱਲਬਾਤ ਹੋਈ?
ਰਾਹੁਲ ਗਾਂਧੀ ਨੇ ਸਵਾਲ ਕੀਤਾ ਕਿ ਜਦੋਂ ਤੁਸੀਂ (ਸਤਿਆਪਾਲ ਮਲਿਕ) ਜੰਮੂ-ਕਸ਼ਮੀਰ ਵਿੱਚ ਸੀ, ਉਹ ਬਹੁਤ ਗੁੰਝਲਦਾਰ ਸਮਾਂ ਸੀ। ਇਸ ਬਾਰੇ ਤੁਹਾਡੀ ਕੀ ਰਾਏ ਹੈ? ਸਤਿਆਪਾਲ ਮਲਿਕ ਨੇ ਕਿਹਾ, "ਤੁਸੀਂ ਜ਼ਬਰਦਸਤੀ ਜਾਂ ਫੌਜ ਨਾਲ ਜੰਮੂ-ਕਸ਼ਮੀਰ ਨੂੰ ਠੀਕ ਨਹੀਂ ਕਰ ਸਕਦੇ।" ਤੁਸੀਂ ਇੱਥੋਂ ਦੇ ਲੋਕਾਂ ਨੂੰ ਜਿੱਤ ਕੇ ਕੁਝ ਵੀ ਕਰ ਸਕਦੇ ਹੋ। ਸਮੱਸਿਆ ਦੇ ਹੱਲ ਲਈ ਪਹਿਲਾਂ ਸੂਬੇ ਦਾ ਦਰਜਾ ਵਾਪਸ ਦੇਣਾ ਚਾਹੀਦਾ ਹੈ।
ਉਨ੍ਹਾਂ ਅੱਗੇ ਦਾਅਵਾ ਕੀਤਾ ਕਿ ਸ਼ਾਇਦ ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਦਾ ਦਰਜਾ ਇਸ ਕਰਕੇ ਦਿੱਤਾ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਪੁਲਿਸ ਬਗਾਵਤ ਕਰ ਦੇਵੇਗੀ, ਪਰ ਪੁਲਿਸ ਤਾਂ ਸਰਕਾਰ ਦੇ ਪ੍ਰਤੀ ਵਫ਼ਾਦਾਰ ਰਹੀ। ਉਨ੍ਹਾਂ (ਪੁਲਿਸ) ਨੇ ਈਦ ਦੇ ਮਹੀਨੇ ਛੁੱਟੀ ਵੀ ਨਹੀਂ ਲਈ। ਅਜਿਹੀ ਸਥਿਤੀ ਵਿੱਚ ਸੂਬੇ ਦਾ ਦਰਜਾ ਦੇ ਕੇ ਚੋਣਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ।
ਇਹ ਵੀ ਪੜ੍ਹੋ: Punjab Holiday Alert : ਪੰਜਾਬ ਦੇ ਇਸ ਜ਼ਿਲ੍ਹੇ 'ਚ 30 ਅਕਤੂਬਰ ਦੀ ਛੁੱਟੀ ਦਾ ਐਲਾਨ, ਸਰਕਾਰੀ ਦਫ਼ਤਰ ਤੇ ਵਿੱਦਿਅਕ ਅਦਾਰੇ ਰਹਿਣਗੇ ਬੰਦ
ਪੁਲਵਾਮਾ 'ਤੇ ਕੀ ਕਿਹਾ?
ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਬਾਰੇ ਸਤਿਆਪਾਲ ਮਲਿਕ ਨੇ ਕਿਹਾ, 'ਮੈਂ ਇਹ ਨਹੀਂ ਕਹਿ ਰਿਹਾ ਕਿ ਇਹ ਉਨ੍ਹਾਂ (ਕੇਂਦਰੀ ਸਰਕਾਰ) ਨੇ ਕਰਵਾਇਆ, ਪਰ ਪੁਲਵਾਮਾ 'ਚ ਇਨ੍ਹਾਂ ਨੇ ਨਜ਼ਰਅੰਦਾਜ਼ ਕੀਤਾ ਅਤੇ ਫਿਰ ਇਸ ਦਾ ਸਿਆਸੀ ਇਸਤੇਮਾਲ ਕੀਤਾ। ਅਜਿਹਾ ਇਸ ਕਰਕੇ ਬੋਲ ਰਿਹਾ ਹਾਂ ਕਿਉਂਕਿ ਉਨ੍ਹਾਂ ਦੀ ਸਪੀਚ ਹੈ ਵੋਟ ਦੇਣ ਜਾਓ ਤਾਂ ਪੁਲਵਾਮਾ ਦੀ ਸ਼ਹਾਦਤ ਨੂੰ ਯਾਦ ਰੱਖਿਓ।'
क्या ये संवाद ED-CBI की भाग दौड़ बढ़ा देगा?
— Rahul Gandhi (@RahulGandhi) October 25, 2023
पुलवामा, किसान आंदोलन और अग्निवीर जैसे महत्वपूर्ण मुद्दों पर राज्यपाल, पूर्व सांसद और किसान नेता, सत्यपाल मलिक जी के साथ दिलचस्प चर्चा!
पूरा वीडियो मेरे यूट्यूब चैनल पर देखिए। pic.twitter.com/tIGkXDRjzD
ਇਸ 'ਤੇ ਰਾਹੁਲ ਗਾਂਧੀ ਨੇ ਕਿਹਾ, "ਜਦੋਂ ਮੈਂ ਪੁਲਵਾਮਾ ਬਾਰੇ ਸੁਣਿਆ ਤਾਂ ਮੈਨੂੰ ਪਤਾ ਲੱਗਿਆ ਕਿ ਸ਼ਹੀਦ ਹਵਾਈ ਅੱਡੇ 'ਤੇ ਆ ਰਹੇ ਹਨ, ਤਾਂ ਮੈਨੂੰ ਮੇਰੀ ਸਿਕਿਊਰਿਟੀ ਵਾਲਿਆਂ ਨੇ ਕਿਹਾ ਕਿ ਤੁਸੀਂ ਏਅਰਪੋਰਟ ‘ਤੇ ਨਾ ਜਾਓ, ਪਰ ਮੈਂ ਕਿਹਾ ਕਿ ਮੈਂ ਜਾ ਰਿਹਾ ਹਾਂ।" ਮੈਨੂੰ ਏਅਰਪੋਰਟ ਦੇ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਸੀ। ਸ਼ਹੀਦ ਆਏ ਹੋਏ ਸਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਰਹੇ ਹਨ। ਜਦੋਂ ਮੈਂ ਲੜ ਕੇ ਕਮਰੇ ਤੋਂ ਬਾਹਰ ਆਇਆ ਤਾਂ ਮੈਨੂੰ ਲੱਗਿਆ ਕਿ ਪੂਰਾ ਸ਼ੋਅ ਬਣਾਇਆ ਜਾ ਰਿਹਾ ਹੈ।'' ਫਿਰ ਸਤਿਆਪਾਲ ਮਲਿਕ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਸ਼੍ਰੀਨਗਰ ਜਾਣਾ ਚਾਹੀਦਾ ਸੀ।
ਸਤਿਆਪਾਲ ਮਲਿਕ ਨੇ ਕਿਹਾ ਕਿ ਪੁਲਵਾਮਾ ਵਿੱਚ ਸੀਆਰਪੀਐਫ ਦੇ ਜਵਾਨ ਸ਼ਹੀਦ ਹੋਏ ਸਨ ਕਿਉਂਕਿ ਉਨ੍ਹਾਂ ਨੇ ਪੰਜ ਜਹਾਜ਼ ਮੰਗੇ ਸਨ। ਹਵਾਈ ਜਹਾਜ਼ ਦੀ ਮੰਗ ਦੀ ਅਰਜ਼ੀ ਚਾਰ ਮਹੀਨਿਆਂ ਤੋਂ ਗ੍ਰਹਿ ਮੰਤਰਾਲੇ ਕੋਲ ਫਸੀ ਰਹੀ। ਗ੍ਰਹਿ ਮੰਤਰਾਲੇ ਨੇ ਇਸ ਨੂੰ ਰੱਦ ਕਰ ਦਿੱਤਾ। ਇਸ ਕਰਕੇ ਇਹ ਲੋਕ ਸੜਕ ਰਾਹੀਂ ਗਏ ਸੀ। ਉਨ੍ਹਾਂ ਕਿਹਾ ਕਿ ਵਿਸਫੋਟਕ ਸਮੱਗਰੀ ਪਾਕਿਸਤਾਨ ਤੋਂ ਆਈ ਸੀ।
ਇਸ 'ਤੇ ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਮੈਂ ਜੰਮੂ-ਕਸ਼ਮੀਰ ਗਿਆ ਤਾਂ ਮੈਨੂੰ ਵੀ ਲੱਗਿਆ ਕਿ ਲੋਕ ਸੂਬੇ ਦਾ ਦਰਜਾ ਖੋਹਣ ਕਰਕੇ ਖੁਸ਼ ਨਹੀਂ ਹਨ। ਸਤਿਆਪਾਲ ਮਲਿਕ ਨੇ ਕਿਹਾ ਕਿ ਜਦੋਂ ਮੈਂ ਉਨ੍ਹਾਂ (ਕੇਂਦਰ ਸਰਕਾਰ) ਨੂੰ ਸੂਬੇ ਦਾ ਦਰਜਾ ਦੇਣ ਲਈ ਕਿਹਾ ਤਾਂ ਉਨ੍ਹਾਂ ਕਿਹਾ ਕਿ ਸਭ ਕੁਝ ਠੀਕ ਹੈ।
ਸਤਿਆਪਾਲ ਮਲਿਕ ਨੇ ਕਿਹਾ ਕਿ ਸਰਕਾਰ ਮਨੀਪੁਰ ਵਿੱਚ ਪੂਰੀ ਤਰ੍ਹਾਂ ਫੇਲ੍ਹ ਰਹੀ ਹੈ। ਉਨ੍ਹਾਂ ਨੇ ਨਾਰਥ ਈਸਟ ਨੂੰ ਪਰੇਸ਼ਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੇਰੀ ਰਾਏ ਹੈ ਕਿ ਉਨ੍ਹਾਂ ਨੂੰ ਪ੍ਰਚਾਰ ਕਰਨਾ ਚਾਹੀਦਾ ਹੈ ਕਿ ਅਸੀਂ ਉਨ੍ਹਾਂ (ਭਾਜਪਾ) ਤੋਂ ਕਿਵੇਂ ਵੱਖਰੇ ਹਾਂ।
ਇਹ ਵੀ ਪੜ੍ਹੋ: Patalkot Express Fire: ਪਾਤਾਲਕੋਟ ਐਕਸਪ੍ਰੈਸ ਦੇ 2 ਡੱਬਿਆਂ ਵਿੱਚ ਲੱਗੀ ਅੱਗ