Lok Sabha Elections 2024: ਚੋਣਾਂ ਨੂੰ ਲੈ ਕੇ ਰਾਘਵ ਚੱਡਾ ਹੋਏ ਐਕਟਿਵ, ਦਿੱਲੀ ਦੀ ਰੈਲੀ 'ਚ ਬੋਲੇ 'ਰਾਹੁਲ ਗਾਂਧੀ ਝਾੜੂ ਨੂੰ ਪਾਉਣਗੇ ਵੋਟ, ਕੇਜਰੀਵਾਲ ਪਾਉਣਗੇ ਕਾਂਗਰਸ ਨੂੰ ਵੋਟ'
Lok Sabha Elections 2024: ਆਮ ਆਦਮੀ ਪਾਰਟੀ ਦੇ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਡਾ ਨੇ ਵਿਦੇਸ਼ ਤੋਂ ਆ ਕੇ ਮੁੜ ਸਿਆਸਤ ਦੇ ਵਿੱਚ ਐਕਟਿਵ ਹੋ ਗਏ ਹਨ। ਉਹ ਹੁਣ ਆਪਣੀ ਪਾਰਟੀ AAP ਦੇ ਲਈ ਜੰਮ ਕੇ ਚੋਣ ਪ੍ਰਚਾਰ ਕਰ ਰਹੇ ਹਨ।
Raghav Chaddha Rally: ਲੋਕ ਸਭਾ ਚੋਣਾਂ 2024 (Lok Sabha Elections 2024) ਦੇ ਛੇਵੇਂ ਪੜਾਅ ਲਈ ਪ੍ਰਚਾਰ ਸਿਖਰਾਂ 'ਤੇ ਪਹੁੰਚ ਗਿਆ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਡਾ ਜੋ ਕਿ ਚੋਣ ਪ੍ਰਚਾਰ ਦੇ ਲਈ ਐਕਟਿਵ ਨਜ਼ਰ ਆਏ। ਬੁੱਧਵਾਰ ਯਾਨੀਕਿ 22 ਮਈ ਨੂੰ ਉਨ੍ਹਾਂ ਵੱਲੋਂ ਦਿੱਲੀ ਵਿੱਚ ਰੈਲੀ ਕੀਤੀ। ਉਨ੍ਹਾਂ ਕਿਹਾ ਕਿ ਅਸੀਂ (ਆਪ) ਸਧਾਰਨ, ਇਮਾਨਦਾਰ ਅਤੇ ਪੜ੍ਹੇ ਲਿਖੇ ਲੋਕ ਹਾਂ। ਉਨ੍ਹਾਂ ਕਿਹਾ ਕਿ ਮੈਂ ਇੱਥੇ ਮੌਜੂਦ ਕਾਂਗਰਸੀ ਵੋਟਰਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਉਨ੍ਹਾਂ ਦੇ ਨੇਤਾ ਰਾਹੁਲ ਗਾਂਧੀ ਵੋਟ ਪਾਉਣ ਜਾਣਗੇ ਤਾਂ ਉਹ ਝਾੜੂ ਦਾ ਬਟਨ ਦਬਾ ਕੇ ਵੋਟ ਪਾਉਣਗੇ।
ਰਾਘਵ ਚੱਢਾ (raghav chaddha) ਨੇ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਦੇ ਵੋਟਰਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਅਰਵਿੰਦ ਕੇਜਰੀਵਾਲ ਵੋਟ ਪਾਉਣ ਜਾਣਗੇ ਤਾਂ ਉਹ ਕਾਂਗਰਸ ਨੂੰ ਵੋਟ ਪਾਉਣਗੇ। ਉਨ੍ਹਾਂ ਕਿਹਾ, ''ਜਦੋਂ ਤੋਂ ਆਮ ਆਦਮੀ ਪਾਰਟੀ ਨੇ ਦਿੱਲੀ ਦੀ ਸੱਤਾ ਸੰਭਾਲੀ ਹੈ, ਇੱਥੋਂ ਦੇ ਲੋਕਾਂ ਨੇ ਹਰ ਮਹੀਨੇ ਬਿਜਲੀ, ਪਾਣੀ, ਦਵਾਈਆਂ ਅਤੇ ਸਕੂਲ ਫੀਸਾਂ 'ਤੇ ਲਗਭਗ 18,000 ਰੁਪਏ ਦੀ ਬਚਤ ਕੀਤੀ ਹੈ। ਅਤੇ ਔਰਤਾਂ ਦੇ ਬੱਸ ਕਿਰਾਏ ਦੇ ਖਰਚਿਆਂ ਵਿੱਚ ਵੀ ਬੱਚਤ ਹੋਈ ਹੈ। ਇਸ ਦੇ ਬਦਲੇ ਅਸੀਂ ਤੁਹਾਡੇ ਲੋਕਾਂ ਤੋਂ ਵੋਟਾਂ ਹੀ ਮੰਗ ਰਹੇ ਹਾਂ।”
ਸਾਹੀਰਾਮ ਪਹਿਲਵਾਨ ਲਈ ਵੋਟਾਂ ਮੰਗੀਆਂ
ਖਾਸ ਗੱਲ ਇਹ ਹੈ ਕਿ ਰਾਘਵ ਚੱਢਾ ਦੇ ਨਾਲ ਕਾਂਗਰਸ ਦੇ ਸੀਨੀਅਰ ਨੇਤਾ ਸਚਿਨ ਪਾਇਲਟ ਨੇ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਸਮਰਥਨ 'ਚ ਆਯੋਜਿਤ ਜਨਸਭਾ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਾਹਰਾਮ ਪਹਿਲਵਾਨ ਨੂੰ ਜਿਤਾਉਣ ਦੀ ਅਪੀਲ ਕਰਦੇ ਹੋਏ ਰਾਘਵ ਚੱਢਾ ਨੇ ਕਿਹਾ "ਮੈਂ ਆਪਣੇ ਭਰਾ ਦਾ ਸਮਰਥਨ ਕਰਨ ਆਇਆ ਹਾਂ, ਸਿਰਫ ਇਸ ਲਈ ਨਹੀਂ ਕਿ ਉਹ ਸਾਡੀ ਪਾਰਟੀ ਦਾ ਉਮੀਦਵਾਰ ਹੈ, ਸਗੋਂ ਇਸ ਲਈ ਵੀ ਕਿਉਂਕਿ ਇਹ ਚੋਣ ਦੇਸ਼ ਅਤੇ ਸੰਵਿਧਾਨ ਨੂੰ ਬਚਾਉਣ ਲਈ ਹੈ।"
'ਆਪ' ਦੱਖਣੀ ਦਿੱਲੀ ਤੋਂ ਜਿੱਤੇਗੀ'
ਦਰਅਸਲ, ਪਿਛਲੀਆਂ ਚੋਣਾਂ ਵਿੱਚ ਰਾਘਵ ਚੱਢਾ ਨੇ ਦੱਖਣੀ ਦਿੱਲੀ ਤੋਂ ਚੋਣ ਲੜੀ ਸੀ ਪਰ ਉਹ ਭਾਜਪਾ ਦੇ ਰਮੇਸ਼ ਬਿਦੁੜੀ ਤੋਂ ਹਾਰ ਗਏ ਸਨ। ਉਨ੍ਹਾਂ ਇਸ ਵਾਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਗਠਜੋੜ ਦੀ ਜਿੱਤ ਦਾ ਦਾਅਵਾ ਕਰਦਿਆਂ ਕਿਹਾ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਇਸ ਵਾਰ ਅਸੀਂ ਇੱਥੋਂ ਚੰਗੀਆਂ ਵੋਟਾਂ ਨਾਲ ਜਿੱਤਾਂਗੇ।