ਪੱਛਮੀ ਬੰਗਾਲ 'ਚ ਰਾਕੇਸ਼ ਟਿਕੈਤ ਨੇ ਦੱਸਿਆ ਅਗਲਾ ਟਾਰਗੇਟ, ਬੀਜੇਪੀ ਲਈ ਹਾਲਾਤ ਹੋਣਗੇ ਔਖੇ
ਟਿਕੈਤ ਨੇ ਕਿਹਾ, 'ਬੰਗਾਲ ਦੇ ਲੋਕਾਂ ਨੂੰ ਸੰਦੇਸ਼ ਹੈ ਕਿ ਭਾਰਤ ਸਰਕਾਰ ਨੇ ਦੇਸ਼ ਨੂੰ ਲੁੱਟ ਲਿਆ ਹੈ। ਉਨ੍ਹਾਂ ਨੂੰ ਵੋਟ ਨਹੀਂ ਕਰਨਾ। ਤੁਸੀਂ ਬੰਗਾਲ ਨੂੰ ਬਚਾਉਣਾ। ਜੇਕਰ ਕੋਈ ਵੋਟ ਮੰਗਣ ਆਵੇ ਤਾਂ ਉਸ ਤੋਂ ਪੁੱਛਣਾ ਕਿ ਸਾਨੂੰ MSP ਕਦੇ ਮਿਲੇਗਾ, ਝੋਨੋ ਦੀ ਕੀਮਤ 1850 ਹੋ ਗਈ ਉਹ ਕਦੋਂ ਮਿਲੇਗੀ?'
ਕੋਲਕਾਤਾ: ਦਿੱਲੀ 'ਚ ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨ ਪੱਛਮੀ ਬੰਗਾਲ ਤਕ ਪਹੁੰਚ ਗਏ ਹਨ। ਸੰਯੁਕਤ ਕਿਸਾਨ ਮੋਰਚਾ ਦੀ ਅਪੀਲ 'ਤੇ ਕਿਸਾਨਾਂ ਨੇ ਸ਼ਨੀਵਾਰ ਕੋਲਕਾਤਾ ਤੇ ਨੰਦੀਗ੍ਰਾਮ 'ਚ ਮਹਾਂਪੰਚਾਇਤਾਂ ਕੀਤੀਆਂ। ਇਹ ਅੰਦਲੋਨਕਾਰੀ ਕਿਸਾਨਾਂ ਨੇ ਪੱਛਮੀ ਬੰਗਾਲ ਦੇ ਲੋਕਾਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਬੀਜੇਪੀ ਨੂੰ ਵੋਟ ਨਾ ਦੇਣ ਦੀ ਅਪੀਲ ਕੀਤੀ।
ਕਿਸਾਨ ਲੀਡਰ ਤੇ ਭਾਰਤੀ ਕਿਸਾਨ ਯੂਨੀਅਨ ਦੇ ਮੁਖੀ ਰਾਕੇਸ਼ ਟਿਕੈਤ ਨੇ ਕਿਹਾ, 'ਸੰਯੁਕਤ ਕਿਸਾਨ ਮੋਰਚਾ ਨੇ ਜਿਸ ਜਿਸ ਤੈਅ ਕਰ ਲਿਆ, ਉਸ ਦਿਨ ਸੰਸਦ ਦੇ ਸਾਹਮਣੇ ਇਕ ਮੰਡੀ ਖੁੱਲ੍ਹ ਜਾਵੇਗੀ। ਅਗਲਾ ਟਾਰਗੇਟ ਸੰਸਦ 'ਤੇ ਫਸਲ ਵੇਚਣ ਦਾ ਹੋਵੇਗਾ। ਸੰਸਦ 'ਚ ਮੰਡੀ ਖੁੱਲ੍ਹੇਗੀ। ਪੀਐਮ ਨੇ ਕਿਹਾ ਕਿ ਮੰਡੀ ਦੇ ਬਾਹਰ ਕਿਤੇ ਵੀ ਸਬਜ਼ੀ ਵੇਚ ਲਓ। ਟ੍ਰੈਕਟਰ ਦਿੱਲੀ 'ਚ ਦਾਖਲ ਹੋਣਗੇ। ਸਾਡੇ ਕੋਲ ਸਾਡੇ ਤਿੰਨ ਲੱਖ ਟ੍ਰੈਕਟਰ ਹਨ ਤੇ 25 ਲੱਖ ਕਿਸਾਨ ਹਨ।'
ਨੰਦੀਗ੍ਰਾਮ 'ਚ ਟਿਕੈਤ ਨੇ ਕਿਹਾ, 'ਬੰਗਾਲ ਦੇ ਲੋਕਾਂ ਨੂੰ ਸੰਦੇਸ਼ ਹੈ ਕਿ ਭਾਰਤ ਸਰਕਾਰ ਨੇ ਦੇਸ਼ ਨੂੰ ਲੁੱਟ ਲਿਆ ਹੈ। ਉਨ੍ਹਾਂ ਨੂੰ ਵੋਟ ਨਹੀਂ ਕਰਨਾ। ਤੁਸੀਂ ਬੰਗਾਲ ਨੂੰ ਬਚਾਉਣਾ। ਜੇਕਰ ਕੋਈ ਵੋਟ ਮੰਗਣ ਆਵੇ ਤਾਂ ਉਸ ਤੋਂ ਪੁੱਛਣਾ ਕਿ ਸਾਨੂੰ MSP ਕਦੇ ਮਿਲੇਗਾ, ਝੋਨੋ ਦੀ ਕੀਮਤ 1850 ਹੋ ਗਈ ਉਹ ਕਦੋਂ ਮਿਲੇਗੀ?'
ਬੀਜੇਪੀ ਨੂੰ ਵੋਟ ਨਾ ਦੇਣਾ
ਟਿਕੈਤ ਨੇ ਇਲਜ਼ਾਮ ਲਾਇਆ ਕਿ ਕੇਂਦਰ 'ਚ ਬੀਜੇਪੀ ਦੀ ਅਗਵਾਈ ਵਾਲੀ ਸਰਕਾਰ ਕਿਸਾਨਾਂ ਤੇ ਉਨ੍ਹਾਂ ਦੇ ਅੰਦੋਲਨ ਨੂੰ ਤੋੜਨ ਲਈ ਉਤਸੁਕ ਹੈ। ਉਨ੍ਹਾਂ ਕਿਹਾ ਕਿ ਇਹ- ਲੋਕ ਵਿਰੋਧੀ ਸਰਕਾਰ ਹੈ। ਉਨ੍ਹਾਂ ਕਿਹਾ ਬੀਜੇਪੀ ਨੂੰ ਵੋਟ ਨਾ ਦੇਣਾ। ਜੇਕਰ ਉਨ੍ਹਾਂ ਨੂੰ ਵੋਟ ਦਿੱਤਾ ਗਿਆ ਤਾਂ ਉਹ ਤੁਹਾਡੀ ਜ਼ਮੀਨ ਵੱਡੇ ਕਾਰਪੋਰੇਟ ਅਦਾਰਿਆਂ ਤੇ ਉਦਯੋਗਾਂ ਨੂੰ ਦੇ ਦੇਣਗੇ। ਉਹ ਤੁਹਾਡੀ ਕਮਾਈ ਦਾਅ 'ਤੇ ਲਾਕੇ ਦੇਸ਼ ਦੇ ਵੱਡੇ ਉਦਯੋਗਪਤੀਆਂ ਨੂੰ ਜ਼ਮੀਨ ਸੌਂਪ ਦੇਣਗੇ ਤੇ ਤਹਾਨੂੰ ਖਤਰੇ 'ਚ ਪਾ ਦੇਣਗੇ।