ਪੜਚੋਲ ਕਰੋ
(Source: ECI/ABP News)
ਬੋਰਵੈੱਲ 'ਚ ਡਿੱਗਾ 18 ਮਹੀਨਿਆਂ ਦਾ ਬੱਚਾ, NDRF ਤੇ ਫ਼ੌਜ ਬਚਾਅ ਲਈ ਪੁੱਜੀ

ਹਿਸਾਰ: ਰਾਜਸਥਾਨ ਦੀ ਹੱਦ ਨਾਲ ਲੱਗਦੇ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਬਾਲਸਮੰਦ ਪਿੰਡ ਦੇ ਖੇਤਾਂ ਦੀਆਂ ਢਾਣੀਆਂ ਨੇੜੇ 18 ਮਹੀਨਿਆਂ ਦੇ ਬੱਚੇ ਦੇ 60 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗ ਜਾਣ ਦੀ ਖ਼ਬਰ ਹੈ। ਬੱਚੇ ਦੀ ਪਛਾਣ ਨਜੀਬ ਖ਼ਾਨ ਵਜੋਂ ਹੋਈ ਹੈ। ਉਹ ਆਪਣੇ ਹਾਣ ਦੇ ਬੱਚਿਆਂ ਨਾਲ ਖੇਡ ਰਿਹਾ ਸੀ ਕਿ ਅਚਾਨਕ ਬੋਰਵੈੱਲ ਵਿੱਚ ਡਿੱਗ ਪਿਆ।
ਬੱਚਿਆਂ ਵੱਲੋਂ ਰੌਲਾ ਪਾਉਣ 'ਤੇ ਮਾਂ ਨੇ ਜਾ ਕੇ ਦੇਖਿਆ ਤਾਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਘਟਨਾ ਬੀਤੀ ਸ਼ਾਮ ਦੀ ਹੈ ਅਤੇ ਉਦੋਂ ਤੋਂ ਬਚਾਅ ਕਾਰਜ ਸ਼ੁਰੂ ਕੀਤੇ ਜਾ ਚੁੱਕੇ ਹਨ। ਨਜੀਬ ਨੂੰ ਪਾਈਪ ਰਾਹੀਂ ਆਕਸੀਜਨ ਪਹੁੰਚਾਈ ਜਾ ਰਹੀ ਹੈ। ਕੌਮੀ ਆਫਤ ਪ੍ਰਬੰਧਨ ਟੀਮ ਦੇ ਮੈਂਬਰ ਰਾਤ ਨੂੰ ਹੀ ਪਹੁੰਚ ਗਏ ਸਨ ਅਤੇ ਸਵੇਰ ਹੁੰਦਿਆਂ ਹੀ ਫ਼ੌਜ ਵੀ ਪਹੁੰਚ ਗਈ।
ਕੁੱਲ 20 ਜਣਿਆਂ ਦੀ ਬਚਾਅ ਟੀਮ ਨਜੀਬ ਨੂੰ ਸੁਰੱਖਿਅਤ ਬੋਰਵੈੱਲ ਵਿੱਚੋਂ ਕੱਢਣ ਲਈ ਜੱਦੋ-ਜਹਿਦ ਕਰ ਰਹੀ ਹੈ। ਬਚਾਅ ਟੀਮ ਬੋਰਵੈੱਲ ਦੇ ਬਰਾਬਰ 70 ਫੁੱਟ ਦਾ ਟੋਆ ਪੁੱਟ ਰਹੀ ਹੈ, ਜਿਸ ਤੋਂ ਬੱਚੇ ਨੂੰ ਬਾਹਰ ਕੱਢਿਆ ਜਾਵੇਗਾ। ਅੱਠ ਜੇਸੀਬੀ ਮਸ਼ੀਨਾਂ ਅਤੇ ਪੰਜ ਟਰੈਕਟਰਾਂ ਨਾਲ ਇਸ ਕੰਮ ਨੂੰ ਨੇਪਰੇ ਚਾੜ੍ਹਿਆ ਜਾਵੇਗਾ।
ਬੱਚੇ ਦੀਆਂ ਹਰਕਤਾਂ 'ਤੇ ਨਜ਼ਰ ਰੱਖਣ ਲਈ ਸੀਸੀਟੀਵੀ ਕੈਮਰਾ ਵੀ ਬੋਰਵੈੱਲ ਵਿੱਚ ਪਾਇਆ ਗਿਆ ਹੈ, ਜਿਸ ਨਾਲ ਡਾਕਟਰੀ ਟੀਮਾਂ ਨਜ਼ਰ ਰੱਖ ਰਹੀਆਂ ਹਨ। ਜ਼ਮੀਨ ਸਖ਼ਤ ਹੋਣ ਕਾਰਨ ਬਚਾਅ ਕਾਰਜਾਂ ਵਿੱਚ ਥੋੜ੍ਹੀ ਔਖ ਹੋ ਰਹੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
