ਬੀਜੇਪੀ ਲੀਡਰ ਸੋਨਾਲੀ ਫੋਗਾਟ ਦੇ ਘਰ ਚੋਰੀ, ਰਿਵਾਲਵਰ, ਸੋਨੇ-ਚਾਂਦੀ ਦੇ ਗਹਿਣੇ ਲੈ ਕੇ ਚੋਰ ਫਰਾਰ
ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਬੀਜੇਪੀ ਲੀਡਰ ਸੋਨਾਲੀ ਫੋਗਾਟ ਨੇ ਦੱਸਿਆ ਕਿ 9 ਫਰਵਰੀ ਨੂੰ ਉਹ ਕਿਸੇ ਕੰਮ ਤੋਂ ਚੰਡੀਗੜ੍ਹ ਗਈ ਸੀ। ਉੱਥੋਂ 15 ਫਰਵਰੀ ਨੂੰ ਵਾਪਸ ਪਰਤੀ ਤਾਂ ਮਕਾਨ ਦੇ ਤਾਲੇ ਟੁੱਟੇ ਮਿਲੇ।

ਹਿਸਾਰ: ਸ਼ਹਿਰ 'ਚ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਜ਼ਿਲ੍ਹਾ ਪੁਲਿਸ ਚੋਰੀ ਦੀ ਵਾਰਦਾਤ 'ਤੇ ਲਗਾਮ ਲਾਉਣ ਤੋਂ ਬਾਅਦ ਨਾਕਾਮ ਸਾਬਿਤ ਹੋ ਰਹੀ ਹੈ ਪਰ ਇਸ ਦਰਮਿਆਨ ਬੀਜੇਪੀ ਲੀਡਰ ਸੋਨਾਲੀ ਫੋਗਾਟ ਦੇ ਘਰ ਚੋਰੀ ਹੋਈ ਹੈ।
ਸੋਨਾਲੀ ਫੋਗਾਟ ਵੱਲੋਂ ਪੁਲਿਸ ਨੂੰ ਸ਼ਿਕਾਇਤ ਦੇਣ 'ਤੇ ਮੌਕੇ 'ਤੇ ਐਸਪੀ ਬਲਵਾਨ ਸਿੰਘ ਰਾਣਾ, ਡੌਗ ਸਕੁਆਇਡ, ਫਿੰਗਰ ਪ੍ਰਿੰਟ ਐਕਸਪਰਟ ਤੇ ਐਫਐਸਐਲ ਟੀਮ ਵੀ ਮੌਕੇ 'ਤੇ ਪਹੁੰਚ ਗਈ। ਇਸ ਦੌਰਾਨ ਮਿਲਗੇਟ ਥਾਣਾ ਇੰਚਾਰਜ ਇੰਸਪੈਕਟਰ ਸੁਖਜੀਤ ਵੀ ਮੌਕੇ 'ਤੇ ਪਹੁੰਚੇ।
ਐਸਪੀ ਬਲਵਾਨ ਸਿੰਘ ਰਾਣਾ ਸੋਮਵਾਰ ਦੁਪਹਿਰ ਕਰੀਬ ਇੱਕ ਵਜੇ ਸੋਨਾਲੀ ਫੋਗਾਟ ਦੇ ਘਰ ਪਹੁੰਚੇ ਤੇ ਜਾਂਚ ਸ਼ੁਰੂ ਕੀਤੀ। ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਬੀਜੇਪੀ ਲੀਡਰ ਸੋਨਾਲੀ ਫੋਗਾਟ ਨੇ ਦੱਸਿਆ ਕਿ 9 ਫਰਵਰੀ ਨੂੰ ਉਹ ਕਿਸੇ ਕੰਮ ਤੋਂ ਚੰਡੀਗੜ੍ਹ ਗਈ ਸੀ। ਉੱਥੋਂ 15 ਫਰਵਰੀ ਨੂੰ ਵਾਪਸ ਪਰਤੀ ਤਾਂ ਮਕਾਨ ਦੇ ਤਾਲੇ ਟੁੱਟੇ ਮਿਲੇ।
ਸਾਮਾਨ ਚੈਕ ਕੀਤਾ ਤਾਂ ਮਕਾਨ ਤੋਂ ਇੱਕ ਰਿਵਾਲਵਰ, ਅੱਠ ਕਾਰਤੂਸ, 10 ਲੱਖ ਰੁਪਏ ਨਕਦ, ਸੋਨਾ ਚਾਂਦੀ ਦੇ ਗਹਿਣੇ ਤੇ ਹੋਰ ਸਾਮਾਨ ਚੋਰੀ ਹੋ ਚੁੱਕਾ ਸੀ। ਵਾਰਦਾਤ ਸਮੇਂ ਚੋਰ ਡੀਵੀਆਰ ਵੀ ਚੋਰੀ ਕਰਕੇ ਲੈ ਗਏ।
ਪੁਲਿਸ ਦਾ ਕਹਿਣਾ ਕਿ ਉਹ ਸ਼ੱਕੀ ਲੋਕਾਂ 'ਤੇ ਨਜ਼ਰ ਰੱਖ ਰਹੀ ਹੈ। ਫਿਲਹਾਲ ਸੀਸੀਟੀਵੀ ਦੇ ਆਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਣਪਛਾਤੇ ਚੋਰਾਂ ਖਿਲਾਫ ਧਾਰਾ 497 ਤੇ 380 ਆਈਪੀਸੀ ਦੇ ਤਹਿਤ ਮੁਕੱਦਮਾ ਦਰਜ ਕਰ ਦਿੱਤਾ ਹੈ। ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।






















