S Jaishankar: ਕੀ 17 ਭਾਰਤੀਆਂ ਨੂੰ ਛੱਡ ਦੇਵੇਗਾ ਈਰਾਨ? ਭਾਰਤ ਨੇ ਈਰਾਨ ਨਾਲ ਕੀਤੀ ਗੱਲ
S Jaishankar Spoke To Irani FM: ਐਸ ਜੈਸ਼ੰਕਰ ਨੇ ਇਜ਼ਰਾਈਲੀ ਜਹਾਜ਼ ਵਿੱਚ ਸਵਾਰ 17 ਭਾਰਤੀਆਂ ਦੀ ਰਿਹਾਈ ਲਈ ਈਰਾਨ ਦੇ ਵਿਦੇਸ਼ ਮੰਤਰੀ ਨਾਲ ਗੱਲ ਕੀਤੀ ਹੈ।
S Jaishankar Spoke To Irani Foreign Minister: ਈਰਾਨ ਦੇ ਕਬਜ਼ੇ ਵਿੱਚ ਲਏ ਗਏ ਇਜ਼ਰਾਈਲੀ ਜਹਾਜ਼ ਵਿੱਚ 17 ਭਾਰਤੀਆਂ ਦੇ ਹੋਣ ਦੀ ਖ਼ਬਰ ਮਿਲਣ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਉਨ੍ਹਾਂ ਦੀ ਰਿਹਾਈ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਐਤਵਾਰ (14 ਅਪ੍ਰੈਲ) ਨੂੰ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ ਈਰਾਨ ਦੇ ਵਿਦੇਸ਼ ਮੰਤਰੀ ਹੁਸੈਨ ਅਮੀਰ-ਅਬਦੁੱਲਾਯਾਨ ਨਾਲ ਗੱਲ ਕੀਤੀ। ਇਸ ਸ਼ਾਮ ਦੀ ਗੱਲਬਾਤ 'ਚ ਈਰਾਨ-ਇਜ਼ਰਾਈਲ ਸੰਘਰਸ਼ ਕਾਰਨ ਪੈਦਾ ਹੋਏ ਹਾਲਾਤ 'ਤੇ ਚਰਚਾ ਕੀਤੀ ਗਈ। ਵਿਦੇਸ਼ ਮੰਤਰੀ ਜੈਸ਼ੰਕਰ ਨੇ ਟਵਿੱਟਰ 'ਤੇ ਲਿਖਿਆ, "ਇਸਲਾਮਿਕ ਗਣਰਾਜ ਦੇ ਵਿਦੇਸ਼ ਮੰਤਰੀ ਐਚ. ਅਮੀਰ-ਅਬਦੁੱਲਾਯਾਨ ਨਾਲ ਅੱਜ ਸ਼ਾਮ ਗੱਲ ਕੀਤੀ। ਇਸ ਦੌਰਾਨ MSC Aries ਦੇ 17 ਭਾਰਤੀ ਅਮਲੇ ਦੇ ਮੈਂਬਰਾਂ ਦੀ ਰਿਹਾਈ 'ਤੇ ਚਰਚਾ ਕੀਤੀ। ਖੇਤਰ ਦੀ ਮੌਜੂਦਾ ਸਥਿਤੀ 'ਤੇ ਵੀ ਚਰਚਾ ਕੀਤੀ ਗਈ। ਇਸ ਦੌਰਾਨ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ ਦੋਵੇਂ ਦੇਸ਼ਾਂ ਨੂੰ ਵਧਦੇ ਤਣਾਅ ਤੋਂ ਬਚਣਾ ਚਾਹੀਦਾ ਹੈ, ਸੰਜਮ ਵਰਤਣਾ ਚਾਹੀਦਾ ਹੈ ਅਤੇ ਕੂਟਨੀਤੀ ਵੱਲ ਮੁੜਨਾ ਚਾਹੀਦਾ ਹੈ।
ਇਹ ਵੀ ਪੜ੍ਹੋ: Sangrur News: ਕਾਂਗਰਸ ਵੱਲੋਂ ਇੱਕ ਹੋਰ ਲਿਸਟ ਜਾਰੀ, ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ ਲੜਣਗੇ ਚੋਣ
ਦਰਅਸਲ, ਈਰਾਨ ਦੀ ਜਲ ਸੈਨਾ ਦੇ ਕਮਾਂਡੋਜ਼ ਨੇ ਇਜ਼ਰਾਈਲ ਨਾਲ ਸਬੰਧਤ ਜਿਸ ਜਹਾਜ਼ ਨੂੰ ਕਬਜ਼ੇ ਵਿਚ ਲਿਆ ਸੀ, ਉਸ ਵਿਚ 17 ਭਾਰਤੀ ਨਾਗਰਿਕ ਸਵਾਰ ਸਨ। ਯੂਏਈ ਤੋਂ ਰਵਾਨਾ ਹੋਇਆ ਇਹ ਜਹਾਜ਼ ਮੁੰਬਈ ਦੇ ਜਵਾਹਰ ਲਾਲ ਨਹਿਰੂ ਬੰਦਰਗਾਹ ਤੱਕ ਪਹੁੰਚਣਾ ਸੀ। ਇਹ ਜਹਾਜ਼ ਸਟ੍ਰੇਟ ਆਫ ਹਾਰਮੁਜ਼ ਤੋਂ ਲੰਘ ਰਿਹਾ ਸੀ, ਜਿਸ ਵੇਲੇ ਹੈਲੀਕਾਪਟਰ ਰਾਹੀਂ ਉਤਰੇ ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (ਆਈ.ਆਰ.ਜੀ.ਸੀ.) ਦੇ ਕਮਾਂਡੋਜ਼ ਨੇ ਜਹਾਜ਼ ਨੂੰ ਕਾਬੂ ਕਰ ਲਿਆ। ਭਾਰਤੀਆਂ ਬਾਰੇ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਭਾਰਤ ਸਰਕਾਰ ਨੇ ਉਨ੍ਹਾਂ ਦੀ ਰਿਹਾਈ ਲਈ ਕੂਟਨੀਤਕ ਗੱਲਬਾਤ ਸ਼ੁਰੂ ਕਰ ਦਿੱਤੀ।
ਈਰਾਨ ਦੀ ਸਰਕਾਰੀ ਸਮਾਚਾਰ ਏਜੰਸੀ ਨੇ ਪੁਸ਼ਟੀ ਕੀਤੀ ਹੈ ਕਿ ਜਹਾਜ਼ ਈਰਾਨ ਦੇ ਕਬਜ਼ੇ ਵਿਚ ਹੈ। ਦੱਸਿਆ ਗਿਆ ਹੈ ਕਿ ਇਜ਼ਰਾਈਲ ਨਾਲ ਸਬੰਧਾਂ 'ਚ ਤਣਾਅ ਕਾਰਨ MSC Aries ਨੂੰ ਬੰਦੀ ਬਣਾਇਆ ਗਿਆ ਹੈ। ਲੰਡਨ ਦੀ ਕੰਪਨੀ ਜ਼ੋਡੀਆਕ ਮੈਰੀਟਾਈਮ ਦੇ ਇਸ ਜਹਾਜ਼ 'ਤੇ ਪੁਰਤਗਾਲ ਦਾ ਝੰਡਾ ਸੀ। Zodiac Group ਇਜ਼ਰਾਈਲੀ ਅਰਬਪਤੀ ਅਯਾਰ ਓਫਰ ਦੀ ਮਲਕੀਅਤ ਹੈ। ਇਸ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਹਥਿਆਰਬੰਦ ਕਮਾਂਡੋ ਹੈਲੀਕਾਪਟਰ ਤੋਂ ਜਹਾਜ਼ ਵਿੱਚ ਉਤਰਦੇ ਦਿਖਾਈ ਦੇ ਰਹੇ ਹਨ। ਇਸ ਤੋਂ ਬਾਅਦ ਐਤਵਾਰ ਨੂੰ ਈਰਾਨ ਨੇ ਇਜ਼ਰਾਈਲ 'ਤੇ 300 ਤੋਂ ਜ਼ਿਆਦਾ ਡਰੋਨ ਅਤੇ ਮਿਜ਼ਾਈਲਾਂ ਨਾਲ ਹਮਲਾ ਕੀਤਾ, ਜਿਸ ਕਾਰਨ ਦੋਹਾਂ ਦੇਸ਼ਾਂ ਦੇ ਸਬੰਧਾਂ 'ਚ ਹੋਰ ਖਟਾਸ ਆ ਗਈ।
ਇਹ ਵੀ ਪੜ੍ਹੋ: Moga news: ਡਿਊਟੀ ‘ਤੇ ਜਾ ਰਹੇ ਪੁਲਿਸ ਮੁਲਾਜ਼ਮ ਦੀ ਮੌਤ, ਇੰਝ ਵਾਪਰ ਗਿਆ ਹਾਦਸਾ