ਪੜਚੋਲ ਕਰੋ
Advertisement
ਸਬਰੀਮਾਲਾ ਮੰਦਰ ’ਚ ਮਹਿਲਾਵਾਂ ਦੀ ਐਂਟਰੀ ਬਾਅਦ ਵਿਗੜਿਆ ਮਾਹੌਲ, ਚਾਰ ਥਾਈਂ ਬੰਬ ਨਾਲ ਹਮਲੇ, 110 ਗ੍ਰਿਫ਼ਤਾਰ
ਤਿਰੂਵਨੰਤਪੁਰਮ: ਕੇਰਲ ਦੇ ਸਬਰੀਮਾਲਾ ਮੰਦਰ ਵਿੱਚ ਮਹਿਲਾਵਾਂ ਦੀ ਐਂਟਰੀ ਬਾਅਦ ਹਿੰਸਕ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਦੋਵਾਂ ਧੜਿਆਂ ਦੇ ਲੋਕ ਇੱਕ-ਦੂਜੇ ’ਤੇ ਹਮਲੇ ਕਰ ਰਹੇ ਹਨ। ਸੂਬੇ ਵਿੱਚ ਤਣਾਓ ਦੀ ਸਥਿਤੀ ਬਣੀ ਹੋਈ ਹੈ। ਹਾਲਾਤ ’ਤੇ ਕਾਬੂ ਪਾਉਣ ਲਈ ਪੁਲਿਸ ਮਾਰਚ ਕਰ ਰਹੀ ਹੈ। ਹਾਲਾਂਕਿ ਹਾਲੇ ਤਕ ਸਥਿਤੀ ’ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਕੰਨੂਰ ਜ਼ਿਲ੍ਹੇ ਵਿੱਚ ਹਿੰਸਾ ਫੈਲਾਉਣ ਦੇ ਇਲਜ਼ਾਮ ਵਿੱਚ 33 ਜਣਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਸੂਬੇ ਦੇ ਪਥਨਮਥਿੱਟਾ ਜ਼ਿਲ੍ਹੇ ਵਿੱਚ ਹਮਲਾ ਕਰਨ ਦੇ ਇਲਜ਼ਾਮ ਤਹਿਤ 76 ਕੇਸ ਦਰਜ ਹੋਏ ਹਨ ਜਦਕਿ 25 ਲੋਕਾਂ ਨੂੰ ਪੁੱਛਗਿੱਛ ਲਈ ਰਿਮਾਂਡ ’ਤੇ ਲਿਆ ਗਿਆ ਹੈ ਤੇ 200 ਤੋਂ ਵੱਧ ਨੂੰ ਹਿਰਾਸਤ ਵਿੱਚ ਰੱਖਿਆ ਗਿਆ ਹੈ। ਹਮਲੇ ਦੇ ਇਲਜ਼ਾਮ ਵਿੱਚ ਪੁਲਿਸ ਨੇ 110 ਜਣਿਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ।Kerala: Country-made bomb hurled at CPI(M) MLA AN Shamseer's residence in Kannur. Police investigation underway pic.twitter.com/ORn99r90yC
— ANI (@ANI) January 4, 2019
ਕਨੂਰ ਜ਼ਿਲ੍ਹੇ ਵਿੱਚ ਸੀਪੀਐਮ ਦੇ ਵਿਧਾਇਕ ਏਐਨ ਸ਼ਮਸ਼ੇਰ ਦੇ ਘਰ ’ਤੇ ਕੁਝ ਲੋਕਾਂ ਨੇ ਰਾਤ 10 ਵਜੇ ਦੇ ਕਰੀਬ ਦੇਸੀ ਬੰਬ ਨਾਲ ਹਮਲਾ ਕੀਤਾ। ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ। ਦੱਸ ਦੇਈਏ ਕਿ ਸਬਰੀਮਾਲਾ ਮੰਦਰ ਵਿੱਚ ਦੋ ਮਹਿਲਾਵਾਂ ਦੇ ਪ੍ਰਵੇਸ਼ ਕਰਨ ਬਾਅਦ ਲੋਕਾਂ ਨੇ ਹਿੰਸਕ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਸੂਬੇ ਦੇ ਕਈ ਇਲਾਕਿਆਂ ਵਿੱਚ ਹਿੰਸਕ ਘਟਨਾਵਾਂ ਹੋਈਆਂ।Kerala DGP Loknath Behera: 33 people taken into preventive detention in connection with violence in Kannur district, last night. 76 cases registered in connection with attacks in Pathanamthitta district; 25 remanded & 204 ppl taken into preventive detention. 110 people arrested.
— ANI (@ANI) January 5, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਪੰਜਾਬ
Advertisement