(Source: ECI/ABP News)
ਪਿਤਾ ਨੂੰ ਲੀਵਰ ਦਾਨ ਕਰਨਾ ਚਾਹੁੰਦੈ 17 ਸਾਲ ਦਾ ਬੇਟਾ, ਸੁਪਰੀਮ ਕੋਰਟ 'ਚ ਦਾਇਰ ਕਰਵਾਈ ਪਟੀਸ਼ਨ, ਪੜ੍ਹੋ SC ਨੇ ਕੀ ਕਿਹਾ
ਸੁਪਰੀਮ ਕੋਰਟ (Supreme Court) ਨੇ 17 ਸਾਲਾ ਲੜਕੇ ਵੱਲੋਂ ਦਾਇਰ ਪਟੀਸ਼ਨ 'ਤੇ ਉੱਤਰ ਪ੍ਰਦੇਸ਼ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਆਪਣੇ ਪਿਤਾ ਨੂੰ ਲੀਵਰ ਦਾਨ ਕਰਨ ਦੀ ਇਜਾਜ਼ਤ ਮੰਗੀ ਹੈ।
![ਪਿਤਾ ਨੂੰ ਲੀਵਰ ਦਾਨ ਕਰਨਾ ਚਾਹੁੰਦੈ 17 ਸਾਲ ਦਾ ਬੇਟਾ, ਸੁਪਰੀਮ ਕੋਰਟ 'ਚ ਦਾਇਰ ਕਰਵਾਈ ਪਟੀਸ਼ਨ, ਪੜ੍ਹੋ SC ਨੇ ਕੀ ਕਿਹਾ SC issues notice to UP government; At the age of 17, son wants to donate liver to father, know the reason ਪਿਤਾ ਨੂੰ ਲੀਵਰ ਦਾਨ ਕਰਨਾ ਚਾਹੁੰਦੈ 17 ਸਾਲ ਦਾ ਬੇਟਾ, ਸੁਪਰੀਮ ਕੋਰਟ 'ਚ ਦਾਇਰ ਕਰਵਾਈ ਪਟੀਸ਼ਨ, ਪੜ੍ਹੋ SC ਨੇ ਕੀ ਕਿਹਾ](https://feeds.abplive.com/onecms/images/uploaded-images/2022/04/26/bdc9bb6425f7b3dc0c0548e6b8c94623_original.jpg?impolicy=abp_cdn&imwidth=1200&height=675)
ਨਵੀਂ ਦਿੱਲੀ : 17 ਸਾਲ ਦੀ ਉਮਰ 'ਚ ਇਕ ਨਾਬਾਲਗ ਆਪਣੇ ਪਿਤਾ ਨੂੰ ਲੀਵਰ ਦਾਨ ਕਰਨਾ ਚਾਹੁੰਦਾ ਹੈ, ਇਸ ਲਈ ਉਸ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ। ਸੁਪਰੀਮ ਕੋਰਟ ਨੇ 17 ਸਾਲਾ ਲੜਕੇ ਵੱਲੋਂ ਦਾਇਰ ਪਟੀਸ਼ਨ 'ਤੇ ਉੱਤਰ ਪ੍ਰਦੇਸ਼ (UP) ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ, ਜਿਸ ਵਿੱਚ ਉਸ ਨੇ ਪਿਤਾ ਨੂੰ ਲੀਵਰ ਦਾਨ ਕਰਨ ਦੀ ਇਜਾਜ਼ਤ ਮੰਗੀ ਗਈ ਹੈ। ਹੁਣ ਇਸ ਮਾਮਲੇ ਦੀ ਸੁਣਵਾਈ 12 ਸਤੰਬਰ ਨੂੰ ਹੋਵੇਗੀ।
ਇਹ ਹੈ ਪੂਰਾ ਮਾਮਲਾ
ਦਰਅਸਲ, ਪਟੀਸ਼ਨਕਰਤਾ ਨਾਬਾਲਗ ਨੇ ਆਪਣੀ ਪਟੀਸ਼ਨ 'ਚ ਦੱਸਿਆ ਹੈ ਕਿ ਉਸ ਦੇ ਪਿਤਾ ਨੂੰ ਲਿਵਰ ਟਰਾਂਸਪਲਾਂਟ ਦੀ ਲੋੜ ਹੈ ਅਤੇ ਹਾਲਤ ਨਾਜ਼ੁਕ ਹੈ। ਇਸ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਯੂਪੀ ਦੇ ਸਿਹਤ ਵਿਭਾਗ ਦੇ ਅਧਿਕਾਰੀ ਨੂੰ 12 ਸਤੰਬਰ ਨੂੰ ਸੁਣਵਾਈ ਦੀ ਅਗਲੀ ਤਰੀਕ 'ਤੇ ਹਾਜ਼ਰ ਹੋਣ ਦਾ ਹੁਕਮ ਦਿੱਤਾ ਹੈ।
ਇਹ ਵੀ ਪੜ੍ਹੋ :- Punjab Breaking News LIVE: ਗੈਂਗਸਟਰ ਬਣਾ ਰਹੇ ਖਤਰਨਾਕ ਪਲਾਨਿੰਗ, ਭਾਰਤੀ ਫੌਜ ਨੇ ਖੋਲ੍ਹੇ ਭੇਤ ਗੈਰ-ਕਾਨੂੰਨੀ ਮਾਈਨਿੰਗ ਦੇ ਭੇਤ, ਕੈਪਟਨ ਬੀਜੇਪੀ 'ਚ ਜਾ ਸਕਦੇ, ਪ੍ਰਿੰਸ ਚਾਰਲਸ ਹੋਣਗੇ ਬ੍ਰਿਟੇਨ ਦੇ ਅਗਲੇ ਮਹਾਰਾਜ
12 ਸਤੰਬਰ ਨੂੰ ਹੋਵੇਗੀ ਸੁਣਵਾਈ
ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਲਿਵਰ ਦਾਨ ਕੀਤਾ ਜਾ ਸਕਦਾ ਹੈ ਜਾਂ ਨਹੀਂ, ਇਹ ਦੇਖਣ ਲਈ ਨਾਬਾਲਗ ਦੀ ਮੁੱਢਲੀ ਜਾਂਚ ਕੀਤੀ ਜਾਣੀ ਹੈ। ਮੰਨਿਆ ਜਾ ਰਿਹਾ ਹੈ ਕਿ ਪਟੀਸ਼ਨਕਰਤਾ ਨਾਬਾਲਗ ਹੈ, ਅਜਿਹੇ 'ਚ ਦੇਸ਼ ਦਾ ਅੰਗਦਾਨ ਕਾਨੂੰਨ ਇਸ 'ਚ ਅੜਿੱਕਾ ਬਣ ਸਕਦਾ ਹੈ। ਹਾਲਾਂਕਿ ਹੁਣ ਅਗਲੀ ਸੁਣਵਾਈ 'ਚ ਹੀ ਸਪੱਸ਼ਟ ਹੋਵੇਗਾ ਕਿ ਇਸ ਨਾਬਾਲਗ ਨੂੰ ਲਿਵਰ ਦਾਨ ਕਰਨ ਦੀ ਇਜਾਜ਼ਤ ਹੈ ਜਾਂ ਨਹੀਂ।
Supreme Court ਦੀ ਟਿੱਪਣੀ : ਹਿਜਾਬ ਦੀ ਤੁਲਨਾ ਸਿੱਖਾਂ ਦੀ ਪੱਗ ਤੇ ਕਿਰਪਾਨ ਨਾਲ ਨਹੀਂ ਕੀਤੀ ਜਾ ਸਕਦੀ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)