(Source: ECI/ABP News/ABP Majha)
ਬਜਰੰਗ ਦਲ ਦੇ ਵਰਕਰ ਦੇ ਕਤਲ ਮਗਰੋਂ ਹਾਲਾਤ ਤਣਾਅਪੂਰਨ, ਧਾਰਾ 144 ਲਾਗੂ ਕਰ ਸਕੂਲ-ਕਾਲਜ ਕੀਤੇ ਬੰਦ
ਇੱਕ ਪਾਸੇ ਜਿੱਥੇ ਕਰਨਾਟਕ 'ਚ ਹਿਜਾਬ ਵਿਵਾਦ ਨੂੰ ਲੈ ਕੇ ਪਹਿਲਾਂ ਹੀ ਤਣਾਅ ਦਾ ਮਾਹੌਲ ਬਣਿਆ ਹੋਇਆ ਸੀ, ਅਜਿਹੇ 'ਚ ਬਜਰੰਗ ਦਲ ਦੇ ਵਰਕਰ ਦੀ ਹੱਤਿਆ ਤੋਂ ਬਾਅਦ ਲੋਕਾਂ 'ਚ ਡਰ ਦਾ ਮਾਹੌਲ ਹੈ।
Security tightened in Karnataka's Shivamogga after 'murder' of Bajrang Dal worker
ਸ਼ਿਵਮੋਗਾ: ਕਰਨਾਟਕ 'ਚ ਐਤਵਾਰ ਦੇਰ ਰਾਤ ਬਜਰੰਗ ਦਲ ਦੇ ਵਰਕਰ ਦੀ ਚਾਕੂ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਕਰਨਾਟਕ ਦੇ ਸ਼ਿਵਮੋਗਾ ਜ਼ਿਲ੍ਹੇ ਵਿੱਚ ਕੱਲ੍ਹ ਬਜਰੰਗ ਦਲ ਦੇ 26 ਸਾਲਾ ਵਰਕਰ ਦੇ ਕਤਲ ਤੋਂ ਬਾਅਦ ਤਣਾਅ ਵਧ ਗਿਆ ਹੈ। ਘਟਨਾ ਰਾਤ 9 ਵਜੇ ਦੀ ਦੱਸੀ ਜਾ ਰਹੀ ਹੈ।
ਹਾਸਲ ਜਾਣਕਾਰੀ ਮੁਤਾਬਕ ਪੀੜਤ ਦਾ ਨਾਂ ਹਰਸ਼ਾ ਹੈ। ਇਸ ਦੇ ਨਾਲ ਹੀ ਪੁਲਿਸ ਦੀ ਮੰਨੀਏ ਤਾਂ ਸ਼ੁਰੂਆਤੀ ਜਾਂਚ 'ਚ ਇਸ ਨੂੰ ਹਿਜਾਬ ਵਿਵਾਦ ਨਾਲ ਵੀ ਜੋੜਿਆ ਜਾ ਰਿਹਾ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਹਰਸ਼ਾ ਨੇ ਹਾਲ ਹੀ 'ਚ ਆਪਣੇ ਫੇਸਬੁੱਕ ਪ੍ਰੋਫਾਈਲ 'ਤੇ ਹਿਜਾਬ ਦੇ ਖਿਲਾਫ ਤੇ ਭਗਵਾ ਸ਼ਾਲ ਦੇ ਸਮਰਥਨ 'ਚ ਇੱਕ ਪੋਸਟ ਲਿਖੀ ਸੀ।
Karnataka | A 26-year-old Bajrang Dal activist Harsha was allegedly murdered yesterday at around 9 pm in Shivamogga. Security heightened in the city.
— ANI (@ANI) February 20, 2022
ਇਸ ਘਟਨਾ 'ਤੇ ਕਰਨਾਟਕ ਦੇ ਗ੍ਰਹਿ ਮੰਤਰੀ ਅਰਾਗਾ ਗਿਆਨੇਂਦਰ ਨੇ ਕਿਹਾ, '4-5 ਨੌਜਵਾਨਾਂ ਦੇ ਸਮੂਹ ਨੇ 26 ਸਾਲਾ ਨੌਜਵਾਨ ਦੀ ਹੱਤਿਆ ਕਰ ਦਿੱਤੀ। ਮੈਨੂੰ ਨਹੀਂ ਪਤਾ ਕਿ ਇਸ ਕਤਲ ਪਿੱਛੇ ਕਿਸੇ ਜਥੇਬੰਦੀ ਦਾ ਹੱਥ ਹੈ ਜਾਂ ਨਹੀਂ। ਫਿਲਹਾਲ ਸ਼ਿਵਮੋਗਾ 'ਚ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਬੂ 'ਚ ਰੱਖਣ ਲਈ ਅਹਿਤਿਆਤ ਵਜੋਂ ਸ਼ਹਿਰ ਦੇ ਸਾਰੇ ਸਕੂਲ ਤੇ ਕਾਲਜ ਦੋ ਦਿਨਾਂ ਲਈ ਬੰਦ ਕਰ ਦਿੱਤੇ ਗਏ ਹਨ।
ਦੱਸ ਦੇਈਏ ਕਿ ਹਿਜਾਬ ਵਿਵਾਦ ਕਰਨਾਟਕ ਦੇ ਉਡੁਪੀ ਤੋਂ ਸ਼ੁਰੂ ਹੋਇਆ ਸੀ ਅਤੇ ਹੁਣ ਪੂਰੇ ਦੇਸ਼ ਵਿੱਚ ਫੈਲ ਗਿਆ ਹੈ। ਸੋਸ਼ਲ ਮੀਡੀਆ ਤੋਂ ਲੈ ਕੇ ਸੜਕ ਤੱਕ, ਕਈ ਵੱਡੇ ਨੇਤਾਵਾਂ ਤੋਂ ਲੈ ਕੇ ਆਮ ਜਨਤਾ ਤੱਕ ਇਸ ਵਿਵਾਦ 'ਤੇ ਆਪਣੀ ਰਾਏ ਜ਼ਾਹਰ ਕਰ ਰਹੇ ਹਨ।
ਦੂਜੇ ਪਾਸੇ ਹਿਜਾਬ ਵਿਵਾਦ ਸ਼ੁਰੂ ਹੋਣ ਦੇ ਨਾਲ ਹੀ ਬਜਰੰਗ ਦਲ ਵੀ ਇਸ ਮਾਮਲੇ ਵਿੱਚ ਕਾਫੀ ਸਰਗਰਮ ਹੋ ਗਿਆ ਹੈ ਤੇ ਸੋਸ਼ਲ ਮੀਡੀਆ ਸਮੇਤ ਹਰ ਥਾਂ ਵਿਦਿਅਕ ਅਦਾਰਿਆਂ ਵਿੱਚ ਹਿਜਾਬ ਨਾ ਪਹਿਨਣ ਦਾ ਸਮਰਥਨ ਕਰ ਰਿਹਾ ਹੈ। ਅਜਿਹੇ 'ਚ ਹਰਸ਼ਾ ਵਲੋਂ ਲਿਖੀ ਗਈ ਪੋਸਟ ਅਤੇ ਇਸ ਘਟਨਾ ਨੂੰ ਆਪਸ 'ਚ ਜੋੜਿਆ ਜਾ ਰਿਹਾ ਹੈ। ਫਿਲਹਾਲ ਪੁਲਿਸ ਇਸ ਬਾਰੇ ਕੁੱਝ ਵੀ ਕਹਿਣ ਤੋਂ ਬੱਚਦੀ ਨਜ਼ਰ ਆ ਰਹੀ ਹੈ।
ਹਿਜਾਬ ਮਾਮਲੇ ਦੇ ਨਾਲ ਬਜਰੰਗ ਦਲ ਦੇ ਵਰਕਰ ਦੀ ਹੱਤਿਆ ਤੋਂ ਬਾਅਦ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਇਸ ਦੇ ਨਾਲ ਹੀ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ ਜ਼ਿਲ੍ਹੇ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਤੇ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਸੁਰੱਖਿਆ ਲਈ ਸਕੂਲ ਕਾਲਦ ਵੀ ਬੰਦ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ: Banking Rules: ਜੇਕਰ ਤੁਸੀਂ ਵੀ ਕਰਦੇ ਹੋ ਚੈੱਕ ਰਾਹੀਂ ਭੁਗਤਾਨ ਤਾਂ ਪਹਿਲਾਂ ਜਾਣੋ ਲਵੋ ਇਹ ਅਹਿਮ ਗੱਲਾਂ...
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin