ਪੜਚੋਲ ਕਰੋ
Advertisement
ਕੋਰੋਨਾ ਕਰਕੇ RBI ਨੇ ਚੁੱਕੇ ਕਈ ਕਦਮ, ਪਿਛਲੇ 100 ਸਾਲਾਂ ਵਿੱਚ ਕੋਰੋਨਾ ਸਭ ਤੋਂ ਖਰਾਬ ਸਿਹਤ ਅਤੇ ਆਰਥਿਕ ਸੰਕਟ ਦਾ ਕਾਰਨ
ਐਸਬੀਆਈ ਬੈਂਕਿੰਗ ਅਤੇ ਇਕਨਾਮਿਕਸ ਕਨਕਲੇਵ ਦੀ ਸ਼ੁਰੂਆਤ ਸ਼ੁੱਕਰਵਾਰ ਨੂੰ ਹੋਈ ਅਤੇ ਅੱਜ ਆਰਬੀਆਈ ਦੇ ਗਵਰਨਰ ਨੇ ਸੰਬੋਧਨ ਕੀਤਾ।
ਨਵੀਂ ਦਿੱਲੀ: ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਸੱਤਵੇਂ ਐਸਬੀਆਈ ਬੈਂਕਿੰਗ ਅਤੇ ਇਕਨਾਮਿਕਸ ਸਮਾਰੋਹ ਨੂੰ ਸੰਬੋਧਨ ਕੀਤਾ। ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਇਹ ਪ੍ਰੋਗਰਾਮ ਇਸ ਵਾਰ ਵਰਚੁਅਲ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਵਿੱਤੀ ਦੁਨੀਆ ਨਾਲ ਸਬੰਧਤ ਮਸ਼ਹੂਰ ਸ਼ਿਰਕਤ ਕਰ ਰਹੇ ਹਨ। ਇਹ ਦੋ ਦਿਨਾ ਸੰਮੇਲਨ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ ਅਤੇ ਅੱਜ ਆਰਬੀਆਈ ਦੇ ਗਵਰਨਰ ਨੇ ਸੰਬੋਧਨ ਕੀਤਾ। ਕੋਂਕਲੇਵ ਦਾ ਥੀਮ 'ਕਾਰੋਬਾਰ ਅਤੇ ਆਰਥਿਕਤਾ 'ਤੇ ਕੋਰੋਨਾ ਦਾ ਪ੍ਰਭਾਵ' ਹੈ।
ਸ਼ਕਤੀਕਾਂਤ ਦਾਸ ਨੇ ਕਿਹਾ, “ਕੋਰੋਨਾਵਾਇਰਸ ਪਿਛਲੇ 100 ਸਾਲਾਂ ਵਿੱਚ ਸਭ ਤੋਂ ਖਰਾਬ ਸਿਹਤ ਅਤੇ ਆਰਥਿਕ ਸੰਕਟ ਦਾ ਕਾਰਨ ਹੈ ਜਿਸਨੇ ਉਤਪਾਦਨ ਅਤੇ ਨੌਕਰੀਆਂ ‘ਤੇ ਮਾੜਾ ਪ੍ਰਭਾਵ ਪਾਇਆ। ਇਸ ਨੇ ਪੂਰੀ ਦੁਨੀਆਂ ਵਿਚ ਮੌਜੂਦਾ ਪ੍ਰਣਾਲੀ, ਕਿਰਤ ਅਤੇ ਪੂੰਜੀ ਦੀ ਗਤੀ ਨੂੰ ਘਟਾ ਦਿੱਤਾ ਹੈ।“
ਆਰਬੀਆਈ ਦੇ ਗਵਰਨਰ ਨੇ ਕਿਹਾ ਕਿ "ਵਿਕਾਸ ਆਰਬੀਆਈ ਲਈ ਪਹਿਲੀ ਤਰਜੀਹ ਹੈ, ਵਿੱਤੀ ਸਥਿਰਤਾ ਵੀ ਉਨੀ ਹੀ ਅਹਿਨ ਹੈ। ਆਰਬੀਆਈ ਨੇ ਉੱਭਰ ਰਹੇ ਜੋਖਮਾਂ ਦੀ ਪਛਾਣ ਕਰਨ ਲਈ ਆਪਣੀ ਆਫਸਾਈਟ ਨਿਗਰਾਨੀ ਵਿਧੀ ਨੂੰ ਮਜ਼ਬੂਤ ਕੀਤਾ ਹੈ।"
ਭਾਰਤੀ ਆਰਥਿਕਤਾ ਦੇ ਆਮ ਅਰਥਚਾਰੇ ਵੱਲ ਪਰਤਣ ਦੇ ਸੰਕੇਤ- ਦਾਸ
ਸ਼ਕਤੀਤਿਕੰਤ ਦਾਸ ਨੇ ਕਿਹਾ, "ਲੌਕਡਾਊਨ ਪਾਬੰਦੀ ਹਟਾਏ ਜਾਣ ਨਾਲ ਭਾਰਤੀ ਅਰਥਚਾਰੇ ਦੀ ਆਮ ਸਥਿਤੀ ਵੱਲ ਪਰਤਣ ਦੇ ਸੰਕੇਤ ਆਉਣੇ ਸ਼ੁਰੂ ਹੋ ਗਏ ਹਨ।" ਉਨ੍ਹਾਂ ਅੱਗੇ ਕਿਹਾ ਕਿ "ਸੰਕਟ ਦੇ ਸਮੇਂ ਭਾਰਤੀ ਕੰਪਨੀਆਂ ਅਤੇ ਉਦਯੋਗਾਂ ਨੇ ਬਿਹਤਰ ਪ੍ਰਦਰਸ਼ਨ ਕੀਤਾ। ਦਬਾਅ ਹੇਠ ਫਸੀ ਸੰਪਤੀ ਨਾਲ ਨਜਿੱਠਣ ਲਈ ਕਾਨੂੰਨੀ ਅਧਿਕਾਰਤ ਢਾਂਚਾਗਤ ਪ੍ਰਣਾਲੀ ਦੀ ਲੋੜ ਹੈ।"
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
" “ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਸਾਡੀ ਆਰਥਿਕ ਪ੍ਰਣਾਲੀ ਨੂੰ ਸੁਰੱਖਿਅਤ ਰੱਖਣ, ਮੌਜੂਦਾ ਸੰਕਟ ਵਿੱਚ ਅਰਥਚਾਰੇ ਦਾ ਸਮਰਥਨ ਕਰਨ ਲਈ ਬਹੁਤ ਸਾਰੇ ਕਦਮ ਚੁੱਕੇ ਹਨ। "
-ਸ਼ਕਤੀਕਾਂਤ ਦਾਸ, ਗਵਰਨਰ, ਆਰਬੀਆਈ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement