Support Farmers: ਕਿਸਾਨ ਅੰਦੋਲਨ ਬਾਰੇ ਸਰਕਾਰ ਦਾ ਪੱਖ ਪੂਰ ਕਸੂਤੇ ਫਸੇ ਸਚਿਨ ਤੇ ਕੋਹਲੀ, ਇੰਝ ਹੋਇਆ ਵਿਰੋਧ
ਸਾਬਕਾ ਕ੍ਰਿਕੇਟਰ ਸਚਿਨ ਤੇਂਦੁਲਕਰ, ਅਨਿਲ ਕੁੰਬਲੇ ਤੇ ਰਵੀ ਸ਼ਾਸਤਰੀ ਨੇ ‘ਇੰਡੀਆ ਟੂਗੈਦਰ’ ਭਾਵ ‘ਭਾਰਤ ਇੱਕਜੁਟ ਹੈ’ ਤੇ ‘ਇੰਡੀਆ ਅਗੇਂਸਟ ਪ੍ਰੌਪੇਗੰਡਾ’ ਭਾਵ ‘ਭਾਰਤ ਕੂੜ ਪ੍ਰਚਾਰ ਦੇ ਵਿਰੁੱਧ ਹੈ’ ਜਿਹੇ ਹੈਸ਼ਟੈਗਜ਼ ਨਾਲ ਟਵੀਟ ਕੀਤੇ ਹਨ।
ਸਾਬਕਾ ਕ੍ਰਿਕੇਟਰ ਸਚਿਨ ਤੇਂਦੁਲਕਰ, ਅਨਿਲ ਕੁੰਬਲੇ ਤੇ ਰਵੀ ਸ਼ਾਸਤਰੀ ਨੇ ‘ਇੰਡੀਆ ਟੂਗੈਦਰ’ ਭਾਵ ‘ਭਾਰਤ ਇੱਕਜੁਟ ਹੈ’ ਤੇ ‘ਇੰਡੀਆ ਅਗੇਂਸਟ ਪ੍ਰੌਪੇਗੰਡਾ’ ਭਾਵ ‘ਭਾਰਤ ਕੂੜ ਪ੍ਰਚਾਰ ਦੇ ਵਿਰੁੱਧ ਹੈ’ ਜਿਹੇ ਹੈਸ਼ਟੈਗਜ਼ ਨਾਲ ਟਵੀਟ ਕੀਤੇ ਹਨ। ਇਸ ਤੋਂ ਬਾਦ ਸ਼ਸ਼ੀ ਥਰੂਰ ਨੇ ਇਹ ਟਿੱਪਣੀ ਕੀਤੀ ਹੈ। ਸਾਬਕਾ ਵਿਦੇਸ਼ ਰਾਜ ਮੰਤਰੀ ਸ਼ਸ਼ੀ ਥਰੂਰ ਨੇ ਕਿਹਾ ‘ਕਾਨੂੰਨ ਵਾਪਸ ਲਵੋ ਤੇ ਮਸਲੇ ਦੇ ਹੱਲ ਬਾਰੇ ਕਿਸਾਨਾਂ ਨਾਲ ਗੱਲਬਾਤ ਕਰੋ ਤੇ ਤੁਸੀਂ ‘ਇੰਡੀਆ ਟੂਗੈਦਰ’ ਪਾਓਗੇ।’For GoI to get Indian celebrities to react to Western ones is embarrassing. The damage done to India's global image by GoI's obduracy &undemocratic behaviour can't be remedied by a cricketer's tweets. Withdraw the farm laws &discuss solutions w/farmers &you'll get #IndiaTogether.
— Shashi Tharoor (@ShashiTharoor) February 3, 2021
ਕਾਂਗਰਸ ਦੇ ਸੀਨੀਅਰ ਆਗੂ ਪੀ. ਚਿਦੰਬਰਮ ਨੇ ਕਿਹਾ ਕਿ ਵਿਦੇਸ਼ੀ ਸ਼ਖ਼ਸੀਅਤਾਂ ਭਾਰਤ ਸਰਕਾਰ ਨੂੰ ਜਗਾ ਸਕਦੀਆਂ ਹਨ। ਚਿਦੰਬਰਮ ਨੇ ਸੁਆਲ ਕੀਤਾ ਕਿ ਭਾਰਤ ਸਰਕਾਰ ਮਿਆਂਮਾਰ ਤੇ ਨੇਪਾਲ ਦੇ ਅੰਦਰੂਨੀ ਮਾਮਲਿਆਂ ਉੱਤੇ ਕਿਉਂ ਟਿੱਪਣੀਆਂ ਕਰਦੀ ਹੈ। ਵਿਦੇਸ਼ੀ ਸ਼ਖ਼ਸੀਅਤਾਂ ਜੇ ਭਾਰਤ ਦੇ ਮਾਮਲਿਆਂ ਉੱਤੇ ਟਿੱਪਣੀਆਂ ਕਰ ਰਹੀਆਂ ਹਨ, ਤਾਂ ਉਸ ਵਿੱਚ ਕੋਈ ਬੁਰਾਈ ਨਹੀਂ।It is good that Rihanna and Greta Thunberg can wake up the MEA. Come on MEA, when will you realize that people concerned with issues of human rights and livelihoods do not recognize national boundaries?
— P. Chidambaram (@PChidambaram_IN) February 3, 2021
ਭਾਰਤੀ ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਖ਼ਾਸ ਤੌਰ ਉੱਤੇ ਮਸ਼ਹੂਰ ਹਸਤੀਆਂ ਤੇ ਹੋਰਨਾਂ ਵੱਲੋਂ ਸੋਸ਼ਲ ਮੀਡੀਆ ਉੱਤੇ ਹੈਸ਼ਟੈਗ ਤੇ ਟਿੱਪਣੀਆਂ ਨੂੰ ਸਨਸਨੀਖੇਜ਼ ਬਣਾਉਣ ਦੀ ਕਿਸੇ ਵੀ ਪਾਸਿਓਂ ਨਾ ਤਾਂ ਸਹੀ ਹੁੰਦੀ ਹੈ ਤੇ ਨਾ ਹੀ ਜ਼ਿੰਮੇਵਾਰਾਨਾ।Why did MEA comment on the military coup in Myanmar? Why is it “deeply concerning” to the MEA? Why does MEA regularly comment on issues that are “internal” to Sri Lanka and Nepal?
— P. Chidambaram (@PChidambaram_IN) February 3, 2021
ਇਹ ਵੀ ਪੜ੍ਹੋ: ਸਰਕਾਰ ਦੇ ਪੱਖ 'ਚ ਟਵੀਟ ਕਰ ਫਸੇ ਅਕਸ਼ੈ, ਜੈਜ਼ੀ ਬੀ ਨੇ ਦਿੱਤਾ ਕਰਾਰਾ ਜਵਾਬ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904