ਪੜਚੋਲ ਕਰੋ
Advertisement
Sikkim Avalanche : ਸਿੱਕਮ ਦੇ ਨਾਥੂ ਲਾ ਬਾਰਡਰ ਇਲਾਕੇ 'ਚ ਭਾਰੀ ਬਰਫ਼ਬਾਰੀ, 6 ਲੋਕਾਂ ਦੀ ਮੌਤ, 22 ਸੈਲਾਨੀਆਂ ਨੂੰ ਬਚਾਇਆ
Sikkim Avalanche : ਸਿੱਕਮ ਦੇ ਨਾਥੂ ਲਾ ਵਿਖੇ ਸਰਹੱਦੀ ਖੇਤਰ ਵਿੱਚ ਮੰਗਲਵਾਰ ਨੂੰ ਭਾਰੀ ਬਰਫ਼ਬਾਰੀ ਹੋਈ। ਇਸ ਘਟਨਾ 'ਚ 6 ਸੈਲਾਨੀਆਂ ਦੀ ਮੌਤ ਹੋ ਗਈ ਹੈ ਅਤੇ 11 ਜ਼ਖਮੀ ਹੋ ਗਏ ਹਨ। ਕਰੀਬ 80 ਸੈਲਾਨੀਆਂ ਦੇ ਫਸੇ ਹੋਣ ਦਾ ਖਦਸ਼ਾ
Sikkim Avalanche : ਸਿੱਕਮ ਦੇ ਨਾਥੂ ਲਾ ਵਿਖੇ ਸਰਹੱਦੀ ਖੇਤਰ ਵਿੱਚ ਮੰਗਲਵਾਰ ਨੂੰ ਭਾਰੀ ਬਰਫ਼ਬਾਰੀ ਹੋਈ। ਇਸ ਘਟਨਾ 'ਚ 6 ਸੈਲਾਨੀਆਂ ਦੀ ਮੌਤ ਹੋ ਗਈ ਹੈ ਅਤੇ 11 ਜ਼ਖਮੀ ਹੋ ਗਏ ਹਨ। ਕਰੀਬ 80 ਸੈਲਾਨੀਆਂ ਦੇ ਫਸੇ ਹੋਣ ਦਾ ਖਦਸ਼ਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਮਰਨ ਵਾਲਿਆਂ ਵਿੱਚ ਚਾਰ ਪੁਰਸ਼, ਇੱਕ ਔਰਤ ਅਤੇ ਇੱਕ ਬੱਚਾ ਸ਼ਾਮਲ ਹੈ। ਬਰਫ਼ਬਾਰੀ ਤੋਂ ਬਾਅਦ ਗੰਗਟੋਕ ਤੋਂ ਨਾਥੂ ਲਾ ਨੂੰ ਜੋੜਨ ਵਾਲੀ 15ਵੀਂ ਮੀਲ ਜਵਾਹਰ ਲਾਲ ਨਹਿਰੂ ਸੜਕ 'ਤੇ ਬਚਾਅ ਕਾਰਜ ਜਾਰੀ ਹਨ।
ਬਰਫ਼ ਵਿੱਚ ਫਸੇ 22 ਸੈਲਾਨੀਆਂ ਨੂੰ ਬਚਾਇਆ ਗਿਆ ਹੈ। ਉਨ੍ਹਾਂ ਨੂੰ ਗੰਗਟੋਕ ਦੇ STNM ਹਸਪਤਾਲ ਅਤੇ ਸੈਂਟਰਲ ਰੈਫਰਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਸੜਕ ਸਾਫ਼ ਕਰਨ ਤੋਂ ਬਾਅਦ ਫਸੇ 350 ਸੈਲਾਨੀਆਂ ਅਤੇ 80 ਵਾਹਨਾਂ ਨੂੰ ਬਚਾਇਆ ਗਿਆ। ਇਹ ਬਰਫ਼ਬਾਰੀ ਦੁਪਹਿਰ ਕਰੀਬ 12 ਵਜੇ ਹੋਈ ਹੈ। ਪੁਲਿਸ ਮੁਤਾਬਕ 80 ਤੋਂ ਵੱਧ ਸੈਲਾਨੀ ਅਜੇ ਵੀ ਬਰਫ਼ ਵਿੱਚ ਫਸੇ ਹੋਏ ਹਨ।
#WATCH | Rescue operation underway at 14th mile on Jawaharlal Nehru road connecting Gangtok with Nathula after an avalanche strikes the area in Sikkim
— ANI (@ANI) April 4, 2023
22 tourists who were trapped in snow have been rescued. 350 stranded tourists and 80 vehicles were rescued after snow clearance… pic.twitter.com/kkV85NFWI5
ਚੈੱਕਪੋਸਟ ਦੀ ਇੰਸਪੈਕਟਰ ਜਨਰਲ ਸੋਨਮ ਤੇਨਜਿੰਗ ਭੂਟੀਆ ਨੇ ਦੱਸਿਆ ਕਿ ਪਾਸ ਸਿਰਫ਼ 13ਵੇਂ ਮੀਲ ਲਈ ਜਾਰੀ ਕੀਤੇ ਜਾਂਦੇ ਹਨ ਪਰ ਸੈਲਾਨੀ ਬਿਨਾਂ ਇਜਾਜ਼ਤ 15ਵੇਂ ਮੀਲ ਵੱਲ ਜਾ ਰਹੇ ਹਨ। ਇਹ ਘਟਨਾ 15ਵੇਂ ਮੀਲ ਵਿੱਚ ਵਾਪਰੀ। ਫਿਲਹਾਲ ਸਿੱਕਮ ਪੁਲਸ, ਟ੍ਰੈਵਲ ਏਜੰਟ ਐਸੋਸੀਏਸ਼ਨ ਆਫ ਸਿੱਕਮ, ਸੈਰ-ਸਪਾਟਾ ਵਿਭਾਗ ਦੇ ਅਧਿਕਾਰੀਆਂ ਅਤੇ ਵਾਹਨ ਚਾਲਕਾਂ ਵੱਲੋਂ ਬਚਾਅ ਕਾਰਜ ਚਲਾਏ ਜਾ ਰਹੇ ਹਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਜਲੰਧਰ
Advertisement