ਪੜਚੋਲ ਕਰੋ

ਸੋਨੀਆ - ਰਾਹੁਲ ਨਹੀਂ ਲੜਨਗੇ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਚੋਣ , ਗਾਂਧੀ ਪਰਿਵਾਰ 'ਚੋਂ ਨਹੀਂ ਹੋਵੇਗਾ ਕੋਈ ਪ੍ਰਧਾਨ : ਸੂਤਰ

ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਚੋਣ ਲੜਨ ਦੀ ਚਰਚਾ ਵਿਚਾਲੇ ਕਈ ਕਾਂਗਰਸੀ ਨੇਤਾਵਾਂ ਨੇ ਸੋਨੀਆ ਗਾਂਧੀ ਨੂੰ ਇਕ ਵਾਰ ਫਿਰ ਤੋਂ ਪ੍ਰਧਾਨ ਦਾ ਅਹੁਦਾ ਸੰਭਾਲਣ ਲਈ ਕਿਹਾ ਹੈ। ਹਾਲਾਂਕਿ ਸੋਨੀਆ ਗਾਂਧੀ ਨੇ ਪ੍ਰਧਾਨ ਦਾ ਅਹੁਦਾ ਲੈਣ ਤੋਂ ਪੂਰੀ ਤਰ੍ਹਾਂ ਇਨਕਾਰ ਕਰ ਦਿੱਤਾ ਹੈ।

ਨਵੀਂ ਦਿੱਲੀ :  ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਚੋਣ ਲੜਨ ਦੀ ਚਰਚਾ ਵਿਚਾਲੇ ਕਈ ਕਾਂਗਰਸੀ ਨੇਤਾਵਾਂ ਨੇ ਸੋਨੀਆ ਗਾਂਧੀ ਨੂੰ ਇਕ ਵਾਰ ਫਿਰ ਤੋਂ ਪ੍ਰਧਾਨ ਦਾ ਅਹੁਦਾ ਸੰਭਾਲਣ ਲਈ ਕਿਹਾ ਹੈ। ਹਾਲਾਂਕਿ ਸੋਨੀਆ ਗਾਂਧੀ ਨੇ ਪ੍ਰਧਾਨ ਦਾ ਅਹੁਦਾ ਲੈਣ ਤੋਂ ਪੂਰੀ ਤਰ੍ਹਾਂ ਇਨਕਾਰ ਕਰ ਦਿੱਤਾ ਹੈ। ਸੋਨੀਆ ਗਾਂਧੀ ਤੋਂ ਪਹਿਲਾਂ ਰਾਹੁਲ ਗਾਂਧੀ ਵੀ ਪ੍ਰਧਾਨ ਦੇ ਅਹੁਦੇ ਲਈ ਚੋਣ ਲੜਨ ਤੋਂ ਇਨਕਾਰ ਕਰ ਚੁੱਕੇ ਹਨ।

ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਵੱਲੋਂ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਚੋਣ ਲੜਨ ਤੋਂ ਇਨਕਾਰ ਕਰਨ ਤੋਂ ਬਾਅਦ ਹੁਣ ਇਹ ਤੈਅ ਹੋ ਗਿਆ ਹੈ ਕਿ ਕਾਂਗਰਸ ਨੂੰ ਦਹਾਕਿਆਂ ਬਾਅਦ ਗੈਰ-ਗਾਂਧੀ ਪ੍ਰਧਾਨ ਮਿਲਣ ਜਾ ਰਿਹਾ ਹੈ। ਗਾਂਧੀ ਪਰਿਵਾਰ ਦੇ ਇਨਕਾਰ ਤੋਂ ਬਾਅਦ ਅਸ਼ੋਕ ਗਹਿਲੋਤ ਅਤੇ ਸ਼ਸ਼ੀ ਥਰੂਰ ਵਿਚਾਲੇ ਮੁਕਾਬਲਾ ਤੈਅ ਮੰਨਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਮੱਧ ਪ੍ਰਦੇਸ਼ ਦੇ ਸਾਬਕਾ ਸੀਐਮ ਦਿਗਵਿਜੇ ਸਿੰਘ ਨੇ ਚੋਣ ਲੜਨ ਦੇ ਸਵਾਲ ਤੋਂ ਨਾ ਤਾਂ ਇਨਕਾਰ ਕੀਤਾ ਹੈ ਅਤੇ ਨਾ ਹੀ ਸਹਿਮਤੀ ਪ੍ਰਗਟਾਈ ਹੈ।

ਕਾਂਗਰਸੀ ਸੂਤਰਾਂ ਦਾ ਦਾਅਵਾ ਹੈ ਕਿ ਰਾਹੁਲ ਗਾਂਧੀ 'ਭਾਰਤ ਜੋੜੋ ਯਾਤਰਾ' ਤੋਂ ਕੋਈ ਬ੍ਰੇਕ ਨਹੀਂ ਲੈ ਰਹੇ ਹਨ ਅਤੇ ਫਿਲਹਾਲ ਉਨ੍ਹਾਂ ਦਾ ਦਿੱਲੀ ਆਉਣ ਦਾ ਕੋਈ ਇਰਾਦਾ ਨਹੀਂ ਹੈ। ਇਸ ਤੋਂ ਸਾਫ਼ ਹੈ ਕਿ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਨੇ 2024 ਦੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਅਤੇ ਕਾਂਗਰਸ ਦੀ ਵਾਗਡੋਰ ਕਿਸੇ ਹੋਰ ਨੂੰ ਸੌਂਪ ਕੇ ਸਾਰਾ ਧਿਆਨ ਕਾਂਗਰਸ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ​​ਕਰਨ ਅਤੇ ਆਮ ਲੋਕਾਂ ਨੂੰ ਪਾਰਟੀ ਨਾਲ ਜੋੜਨ ਦੀ ਮੁਹਿੰਮ 'ਤੇ ਬਣੇ ਰਹਿਣਾ ਚਾਹੁੰਦੇ ਹਨ।
 
ਓਧਰ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਚੋਣ ਲੜਨ ਦੇ ਸਪੱਸ਼ਟ ਸੰਕੇਤ ਦੇਣ ਤੋਂ ਬਾਅਦ ਬੁੱਧਵਾਰ ਨੂੰ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਸੋਨੀਆ ਗਾਂਧੀ ਨੇ ਸਾਰੇ ਉਮੀਦਵਾਰਾਂ ਨੂੰ ਸਪੱਸ਼ਟ ਸੰਦੇਸ਼ ਦਿੱਤਾ ਕਿ ਪਾਰਟੀ ਪ੍ਰਧਾਨ ਦੀ ਚੋਣ ਆਜ਼ਾਦ ਅਤੇ ਨਿਰਪੱਖ ਹੋਵੇਗੀ। ਉਹ ਕਿਸੇ ਦੇ ਨਾਂ ਦੀ ਸਿਫ਼ਾਰਸ਼ ਨਹੀਂ ਕਰੇਗੀ।

ਅਸ਼ੋਕ ਗਹਿਲੋਤ ਨੇ ਕਿਹਾ, "ਇਹ ਕਹਿਣਾ ਬਿਲਕੁਲ ਗਲਤ ਹੈ ਕਿ ਗਹਿਲੋਤ ਮੁੱਖ ਮੰਤਰੀ ਦਾ ਅਹੁਦਾ ਨਹੀਂ ਛੱਡਣਾ ਚਾਹੁੰਦੇ। ਸੋਨੀਆ ਗਾਂਧੀ ਜੋ ਕਹੇਗੀ, ਮੈਂ ਉਹੀ ਕਰਾਂਗਾ ,ਪਰ ਇਹ ਇੱਕ ਚੋਣ ਹੈ। ਇਸ 'ਚ ਇਹ ਜ਼ਰੂਰੀ ਨਹੀਂ ਹੈ ਕਿ ਇਕ ਵਿਅਕਤੀ-ਇਕ ਅਹੁਦਾ ਹੋਵੇ, ਫਿਰ ਵੀ ਜੇਕਰ ਲੀਡਰਸ਼ਿਪ ਇਹ ਕਹਿੰਦੀ ਹੈ ਕਿ ਮੁੱਖ ਮੰਤਰੀ ਦਾ ਅਹੁਦਾ ਕਿਸੇ ਹੋਰ ਨੂੰ ਦੇਣਾ ਹੈ ਤਾਂ ਉਹ ਜੋ ਵੀ ਫੈਸਲਾ ਕਰਨਗੇ ,ਉਹ ਮਨਜ਼ੂਰ ਹੋਵੇਗਾ।
 
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਰਾਮ ਰਹੀਮ ਦੀਆਂ ਵਧੀਆਂ ਮੁਸ਼ਕਿਲਾਂ, 23 ਸਾਲ ਪੁਰਾਣੇ ਮਾਮਲੇ 'ਚ SC ਨੇ ਭੇਜਿਆ ਨੋਟਿਸ, ਜਾਣੋ ਇਸ ਵਾਰ ਕੀ ਮਾਮਲਾ ?

NHAI ਕੋਲ ਸੂਬੇ 'ਚ 15 ਹਾਈਵੇ ਪ੍ਰੋਜੈਕਟਾਂ ਲਈ ਜ਼ਮੀਨ ਦੀ ਘਾਟ,ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਦਾ ਰੁਕਿਆ ਕੰਮ, ਜਾਣੋ ਕੀ ਬਣ ਰਿਹਾ ਅੜਿੱਕਾ ?

KYC ਅਪਡੇਟ ਦੇ ਨਾਂ 'ਤੇ ਭੇਜਿਆ ਮੈਸੇਜ, ਫਿਰ ਸਕੈਮਰ ਨੇ ਮਾਰ ਲਈ 13 ਲੱਖ ਰੁਪਏ ਦੀ ਠੱਗੀ, ਭੁੱਲ ਕੇ ਤੁਸੀਂ ਵੀ ਨਾ ਕਰਨਾ ਇਹ ਗਲਤੀ ਨਹੀਂ ਤਾਂ ਹੋ ਜਾਓਗੇ ਕੰਗਾਲ!

Budget Friendly Iphone: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ! SE ਸੀਰੀਜ਼ ਦੇ ਨਵੇਂ iPhone ਦੀ ਸਿਰਫ ਇੰਨੀ ਕੀਮਤ? 

ABP Premium

ਵੀਡੀਓਜ਼

Gurmeet Ram Rahim | ਰਾਮ ਰਹੀਮ ਦੀਆਂ ਵਧੀਆਂ ਮੁਸ਼ਕਿਲਾਂ, 23 ਸਾਲ ਪੁਰਾਣੇ ਕਤਲ ਕੇਸ 'ਚ SC ਦਾ ਨੋਟਿਸ |Abp SanjhaFarmers Protest | ਕਿਸਾਨ ਅੰਦੋਲਨ 'ਤੇ ਸੁਪਰੀਮ ਕੋਰਟ ਕਮੇਟੀ ਦੀ ਮੀਟਿੰਗ ਰੱਦ SKM ਨੇ ਕਿਉਂ ਨਹੀਂ ਲਿਆ ਹਿੱਸਾ|PRTC Bus | ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲੀਆਂ ਬੀਬੀਆਂ ਲਈ ਮਾੜੀ ਖ਼ਬਰ | Abp SanjhaAkali Dal | ਅਕਾਲੀ ਦਲ ਮੁੜ ਵਿਵਾਦਾਂ 'ਚ ਅਸਤੀਫਿਆਂ ਨੂੰ ਲੈਕੇ ਬਾਗ਼ੀਆਂ ਨੇ ਚੁੱਕੇ ਸਵਾਲ | Sukhbir Badal

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਰਾਮ ਰਹੀਮ ਦੀਆਂ ਵਧੀਆਂ ਮੁਸ਼ਕਿਲਾਂ, 23 ਸਾਲ ਪੁਰਾਣੇ ਮਾਮਲੇ 'ਚ SC ਨੇ ਭੇਜਿਆ ਨੋਟਿਸ, ਜਾਣੋ ਇਸ ਵਾਰ ਕੀ ਮਾਮਲਾ ?
ਰਾਮ ਰਹੀਮ ਦੀਆਂ ਵਧੀਆਂ ਮੁਸ਼ਕਿਲਾਂ, 23 ਸਾਲ ਪੁਰਾਣੇ ਮਾਮਲੇ 'ਚ SC ਨੇ ਭੇਜਿਆ ਨੋਟਿਸ, ਜਾਣੋ ਇਸ ਵਾਰ ਕੀ ਮਾਮਲਾ ?
NHAI ਕੋਲ ਸੂਬੇ 'ਚ 15 ਹਾਈਵੇ ਪ੍ਰੋਜੈਕਟਾਂ ਲਈ ਜ਼ਮੀਨ ਦੀ ਘਾਟ,ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਦਾ ਰੁਕਿਆ ਕੰਮ, ਜਾਣੋ ਕੀ ਬਣ ਰਿਹਾ ਅੜਿੱਕਾ ?
NHAI ਕੋਲ ਸੂਬੇ 'ਚ 15 ਹਾਈਵੇ ਪ੍ਰੋਜੈਕਟਾਂ ਲਈ ਜ਼ਮੀਨ ਦੀ ਘਾਟ,ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਦਾ ਰੁਕਿਆ ਕੰਮ, ਜਾਣੋ ਕੀ ਬਣ ਰਿਹਾ ਅੜਿੱਕਾ ?
KYC ਅਪਡੇਟ ਦੇ ਨਾਂ 'ਤੇ ਭੇਜਿਆ ਮੈਸੇਜ, ਫਿਰ ਸਕੈਮਰ ਨੇ ਮਾਰ ਲਈ 13 ਲੱਖ ਰੁਪਏ ਦੀ ਠੱਗੀ, ਭੁੱਲ ਕੇ ਤੁਸੀਂ ਵੀ ਨਾ ਕਰਨਾ ਇਹ ਗਲਤੀ ਨਹੀਂ ਤਾਂ ਹੋ ਜਾਓਗੇ ਕੰਗਾਲ!
KYC ਅਪਡੇਟ ਦੇ ਨਾਂ 'ਤੇ ਭੇਜਿਆ ਮੈਸੇਜ, ਫਿਰ ਸਕੈਮਰ ਨੇ ਮਾਰ ਲਈ 13 ਲੱਖ ਰੁਪਏ ਦੀ ਠੱਗੀ, ਭੁੱਲ ਕੇ ਤੁਸੀਂ ਵੀ ਨਾ ਕਰਨਾ ਇਹ ਗਲਤੀ ਨਹੀਂ ਤਾਂ ਹੋ ਜਾਓਗੇ ਕੰਗਾਲ!
Budget Friendly Iphone: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ! SE ਸੀਰੀਜ਼ ਦੇ ਨਵੇਂ iPhone ਦੀ ਸਿਰਫ ਇੰਨੀ ਕੀਮਤ? 
Budget Friendly Iphone: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ! SE ਸੀਰੀਜ਼ ਦੇ ਨਵੇਂ iPhone ਦੀ ਸਿਰਫ ਇੰਨੀ ਕੀਮਤ? 
Farmers Protest: ਪਰਗਟ ਸਿੰਘ ਨੇ ਸੀਐਮ ਭਗਵੰਤ ਮਾਨ ਦੀ ਪੁਰਾਣੀ ਵੀਡੀਓ ਕੀਤੀ ਸ਼ੇਅਰ...ਬੋਲੇ ਭਾਜਪਾ ਦੇ ਏਜੰਡੇ 'ਤੇ ਚਲਦਿਆਂ ਅਸਲੀ ਗੱਲ 'ਤੇ ਚੁੱਪ?

Punjab News: ਪੰਜਾਬੀਆਂ ਨੇ ਕਰ ਦਿੱਤੇ ਭਗਵੰਤ ਮਾਨ ਸਰਕਾਰ ਦੇ ਖਜ਼ਾਨੇ ਫੁੱਲ! ਟੈਕਸਾਂ ਤੋਂ ਹੀ 31156.31 ਕਰੋੜ ਦੀ ਕਮਾਈ

ਨਾਜ਼ੁਕ ਹਾਲਤ 'ਚ ਡੱਲੇਵਾਲ ਨੇ ਲੋਕਾਂ ਨੂੰ ਕੀਤੀ ਖਾਸ ਅਪੀਲ, ਕਿਹਾ- ਆਹ MSP ਦੀ ਲੜਾਈ...

IND vs AUS 5th Sydney Test: ਸਿਡਨੀ 'ਚ ਆਸਟ੍ਰੇਲੀਆਈ ਗੇਂਦਬਾਜ਼ਾਂ ਨੇ ਮਚਾਈ ਤਬਾਹੀ , ਟੀਮ ਇੰਡੀਆ 185 ਦੌੜਾਂ 'ਤੇ ਹੋਈ ਢੇਰ

Embed widget