BSF: ਖੇਤ 'ਚੋਂ ਰਾਕੇਟ ਲਾਂਚਰ ਬੂਸਟਰ ਮਿਲਣ 'ਤੇ ਪਿੰਡ 'ਚ ਫੈਲੀ ਸਨਸਨੀ, ਬੀਐਸਐਫ ਅਧਿਕਾਰੀਆਂ ਨੇ ਕਬਜ਼ੇ 'ਚ ਲਿਆ
Sri Ganganagar:ਖੇਤ 'ਚੋਂ ਰਾਕੇਟ ਲਾਂਚਰ ਬੂਸਟਰ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ ਹੈ। ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਪੁਲਿਸ ਅਤੇ ਬੀ.ਐਸ.ਐਫ. ਵਾਲਿਆਂ ਨੂੰ ਇਸ ਦੀ ਸੂਚਨਾ ਦਿੱਤੀ।
Rocket launcher booster: ਸ਼੍ਰੀ ਗੰਗਾ ਨਗਰ-ਅਨੂਪਗੜ੍ਹ ਦੇ ਪਿੰਡ ਤੋਂ ਲਾਂਚਰ ਬੂਸਟਰ ਮਿਲਣ ਦਾ ਸਮਾਚਾਰ ਮਿਲਿਆ ਹੈ। ਖੇਤ 'ਚੋਂ ਰਾਕੇਟ ਲਾਂਚਰ ਬੂਸਟਰ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ ਹੈ। ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਪੁਲਿਸ ਅਤੇ ਬੀ.ਐਸ.ਐਫ. ਵਾਲਿਆਂ ਨੂੰ ਇਸ ਦੀ ਸੂਚਨਾ ਦਿੱਤੀ।
ਅਧਿਕਾਰੀਆਂ ਵੱਲੋਂ ਰਾਕੇਟ ਲਾਂਚਰ ਬੂਸਟਰ ਨੂੰ ਕਬਜ਼ੇ 'ਚ ਲੈ ਕੇ ਜਾਂਚ ਕੀਤੀ ਸ਼ੂਰ
ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਿਸ ਅਤੇ ਬੀ.ਐਸ.ਐਫ. ਅਧਿਕਾਰੀਆਂ ਨੇ ਰਾਕੇਟ ਲਾਂਚਰ ਬੂਸਟਰ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ। BSF ਅਧਿਕਾਰੀ ਰਾਕੇਟ ਲਾਂਚਰ ਬੂਸਟਰ ਦੀ ਜਾਂਚ ਕਰ ਰਹੇ ਹਨ।
ਪਿੰਡ ਵਾਸੀਆਂ ਨੂੰ ਘਟਨਾ ਸਥਾਨ ਤੋਂ ਦੂਰ ਰਹਿਣ ਦੇ ਨਿਰਦੇਸ਼ ਦਿੱਤੇ
BSF ਅਧਿਕਾਰੀਆਂ ਵੱਲੋਂ ਰਾਕੇਟ ਲਾਂਚਰ ਬੂਸਟਰ ਦੀ ਜਾਂਚ ਕੀਤੀ ਜਾ ਰਹੀ ਹੈ। ਜਿਸ ਕਰਕੇ ਸੁਰੱਖਿਆ ਕਾਰਨਾਂ ਕਰਕੇ ਪਿੰਡ ਵਾਸੀਆਂ ਨੂੰ ਘਟਨਾ ਸਥਾਨ ਤੋਂ ਦੂਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਪਿੰਡ ਅਨੂਪਗੜ੍ਹ ਦੇ 91 ਜੀਬੀ ਦੇ ਖੇਤ ਵਿੱਚ ਰਾਕੇਟ ਲਾਂਚਰ ਬੂਸਟਰ ਮਿਲਿਆ ਹੈ।