Stock Market Opening: ਸ਼ੇਅਰ ਬਾਜ਼ਾਰ 'ਚ ਤੇਜ਼ੀ, ਨਿਫਟੀ 16,000 ਤੋਂ ਉੱਪਰ, ਸੈਂਸੈਕਸ 53700 ਦੇ ਪਾਰ
Stock Market Opening: ਭਾਰਤੀ ਸ਼ੇਅਰ ਬਾਜ਼ਾਰ ਅੱਜ ਮਾਮੂਲੀ ਵਾਧੇ ਨਾਲ ਖੁੱਲ੍ਹੇ ਹਨ ਅਤੇ ਨਿਵੇਸ਼ਕਾਂ ਦੀ ਖਰੀਦਦਾਰੀ ਦੇ ਆਧਾਰ 'ਤੇ ਸ਼ੇਅਰ ਬਾਜ਼ਾਰ 'ਚ ਹਰੇ ਨਿਸ਼ਾਨ ਦੇਖੇ ਜਾ ਰਹੇ ਹਨ।

Stock Market Opening: ਘਰੇਲੂ ਸ਼ੇਅਰ ਬਾਜ਼ਾਰ ਅੱਜ ਚੰਗੇ ਵਾਧੇ ਨਾਲ ਖੁੱਲ੍ਹੇ ਹਨ ਅਤੇ ਗਲੋਬਲ ਬਾਜ਼ਾਰਾਂ ਤੋਂ ਵੀ ਚੰਗੇ ਸੰਕੇਤ ਮਿਲੇ ਹਨ। ਅੱਜ ਭਾਰਤੀ ਸ਼ੇਅਰ ਬਾਜ਼ਾਰ 'ਚ ਸੈਂਸੈਕਸ 53700 ਨੂੰ ਪਾਰ ਕਰ ਗਿਆ ਹੈ। ਸੈਂਸੈਕਸ ਅਤੇ ਨਿਫਟੀ 0.33-0.33 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਹੇ ਹਨ।
ਕਿਸ ਪੱਧਰ 'ਤੇ ਖੁੱਲ੍ਹਿਆ ਬਾਜ਼ਾਰ
ਅੱਜ ਦੇ ਕਾਰੋਬਾਰ ਵਿੱਚ, BSE ਸੈਂਸੈਕਸ 174.47 ਅੰਕ ਜਾਂ 0.33 ਫੀਸਦੀ ਦੇ ਵਾਧੇ ਨਾਲ 53,688 'ਤੇ ਖੁੱਲ੍ਹਿਆ ਅਤੇ NSE ਨਿਫਟੀ 52.20 ਅੰਕ ਜਾਂ 0.33 ਫੀਸਦੀ ਦੇ ਵਾਧੇ ਨਾਲ 16,018 'ਤੇ ਖੁੱਲ੍ਹਿਆ।
ਇਸ ਹਫਤੇ ਦੀ ਸ਼ੁਰੂਆਤ ਖਰਾਬ
ਦੱਸ ਦੇਈਏ ਕਿ ਪਹਿਲੇ ਦੋ ਦਿਨ ਬਾਜ਼ਾਰ ਦੇ ਲਿਹਾਜ਼ ਨਾਲ ਚੰਗੇ ਨਹੀਂ ਰਹੇ ਹਨ। ਬੀਤੇ ਦਿਨ ਭਾਵ ਮੰਗਲਵਾਰ ਨੂੰ ਕਾਰੋਬਾਰ ਖ਼ਤਮ ਹੋਣ ਤੋਂ ਪਹਿਲਾਂ ਸੈਂਸੈਕਸ ਨੇ 508.62 ਅੰਕ ਦੀ ਗਿਰਾਵਟ ਦਰਜ ਕੀਤੀ ਅਤੇ 53,886.61 'ਤੇ ਬੰਦ ਹੋਇਆ। ਇਸ ਨਾਲ ਹੀ ਨਿਫਟੀ ਵੀ 157.70 ਅੰਕ ਡਿੱਗ ਕੇ 16,058 'ਤੇ ਬੰਦ ਹੋਇਆ ਹੈ। ਬੀਤੇ ਦੋ ਹਫ਼ਤਿਆਂ ਦੇ ਵਾਧੇ ਤੋਂ ਬਾਅਦ, ਇਸ ਹਫ਼ਤੇ ਵਿੱਚ ਕਾਫੀ ਗਿਰਾਵਟ ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
