ਮਮਤਾ ਨਾਲ ਟੱਕਰ ਲੈਣ ਲਈ ਸ਼ੁਭੇਂਦੂ ਅਧਿਕਾਰੀ ਨੂੰ ਸੌਂਪੀ ਕਮਾਨ
ਭਾਜਪਾ ਨੇ ਸ਼ੁਭੇਂਦੂ ਅਧਿਕਾਰੀ ਨੂੰ ਪੱਛਮੀ ਬੰਗਾਲ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵਜੋਂ ਚੁਣਿਆ ਹੈ।
ਕੋਲਕਾਤਾ: ਬੀਜੇਪੀ ਨੇ ਪੱਛਮੀ ਬੰਗਾਲ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵਜੋਂ ਸ਼ੁਭੇਂਦੂ ਅਧਿਕਾਰ ਨੂੰ ਚੁਣਿਆ ਹੈ। ਨੰਦੀਗਰਾਮ ਤੋਂ ਵਿਧਾਇਕ ਦਾ ਹੁਣ ਵਿਧਾਨ ਸਭਾ ਵਿੱਚ ਮਮਤਾ ਬੈਨਰਜੀ ਨਾਲ ਸਾਹਮਣਾ ਹੋਏਗਾ। ਭਾਜਪਾ ਦੇ ਇਸ ਫੈਸਲੇ ਤੋਂ ਬਾਅਦ ਸ਼ੁਭੇਂਦੂ ਅਧਿਕਾਰੀ ਨੇ ਕਿਹਾ ਕਿ ਮੈਂ ਸੂਬੇ ਦੇ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਕੰਮ ਕਰਾਂਗਾ। ਮੈਂ ਸਕਾਰਾਤਮਕ ਯਤਨਾਂ ਲਈ ਸਰਕਾਰ ਦੀ ਮਦਦ ਕਰਾਂਗਾ, ਪਰ ਮੈਂ ਸੂਬੇ ਵਿੱਚ ਹੋ ਰਹੀ ਹਿੰਸਾ ਵਿਰੁੱਧ ਆਪਣੀ ਅਵਾਜ਼ ਬੁਲੰਦ ਕਰਾਂਗਾ।
ਪੱਛਮੀ ਬੰਗਾਲ ਭਾਜਪਾ ਦੇ ਇੰਚਾਰਜ ਕੈਲਾਸ਼ ਵਿਜੇਵਰਗੀਆ ਨੇ ਟਵੀਟ ਕੀਤਾ ਕਿ ਅੱਜ ਪੱਛਮੀ ਬੰਗਾਲ ਦੀ ਨਵੀਂ ਚੁਣੀ ਭਾਜਪਾ ਵਿਧਾਇਕ ਦਲ ਦੀ ਬੈਠਕ ਵਿੱਚ ਨੰਦੀਗਰਾਮ ਤੋਂ ਜਿੱਤੇ ਸ਼ੁਭੇਂਦੂ ਅਧਿਕਾਰੀ ਨੂੰ ਸਹਿਮਤੀ ਨਾਲ ਭਾਜਪਾ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ। ਇਸ ਮੌਕੇ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਤੇ ਜਨਰਲ ਮੰਤਰੀ ਭੁਪੇਂਦਰ ਯਾਦਵ ਮੌਜੂਦ ਰਹੇ।
ਸ਼ੁਭੇਂਦੂ ਅਧਿਕਾਰੀ ਨੇ ਵਿਧਾਨ ਸਭਾ ਚੋਣਾਂ ਵਿੱਚ ਨੰਦੀਗਰਾਮ ਸੀਟ ਤੋਂ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਹਰਾਇਆ। ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਪਹਿਲੀ ਵਾਰ ਭਾਜਪਾ ਮੁੱਖ ਵਿਰੋਧੀ ਪਾਰਟੀ ਵਜੋਂ ਉੱਭਰੀ ਹੈ। ਕੁੱਲ 292 ਸੀਟਾਂ ਚੋਂ ਟੀਐਮਸੀ ਨੇ 213 ਸੀਟਾਂ ਜਿੱਤੀਆਂ ਹਨ। ਟੀਐਮਸੀ ਨੇ ਸਾਲ 2016 ਦੀਆਂ ਚੋਣਾਂ ਵਿੱਚ 211 ਸੀਟਾਂ ਜਿੱਤੀਆਂ ਸੀ। ਭਾਜਪਾ ਦੇ ਖਾਤੇ ਵਿਚ 77 ਸੀਟਾਂ ਹਨ। ਉਧਰ ਹੋਰਨਾ ਨੇ ਦੋ ਸੀਟਾਂ ਜਿੱਤੀਆਂ ਹਨ।
ਇਹ ਵੀ ਪੜ੍ਹੋ: ਅਮਰੀਕਾ ’ਤੇ ਸਭ ਤੋਂ ਵੱਡਾ ਸਾਈਬਰ ਹਮਲਾ, ਐਮਰਜੈਂਸੀ ਦਾ ਐਲਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin