ਟਰੱਕ ਡਰਾਈਵਰਾਂ ਲਈ ਖੁਸ਼ਖ਼ਬਰੀ, ਕੇਂਦਰ ਸਰਕਾਰ ਨੇ ਸੁਣ ਲਈ ਪੁਕਾਰ, ਵਿਦੇਸ਼ਾਂ ਵਾਂਗ ਇੱਥੇ ਵੀ ਬਣੇਗਾ ਇਹ ਕਾਨੂੰਨ
Truck driving in India : ਮੰਤਰੀ ਗਡਕਰੀ ਨੇ ਕਿਹਾ ਕਿ ਮੈਂ ਸਮਾਗਮ 'ਚ ਆਉਣ ਤੋਂ ਪਹਿਲਾਂ ਟਰੱਕ ਡਰਾਈਵਰਾਂ ਦੇ ਕੈਬਿਨ ਵਿੱਚ ਏਸੀ ਲਾਜ਼ਮੀ ਕਰਨ ਸਬੰਧੀ ਫਾਇਲਾਂ 'ਤੇ ਦਸਤਖ਼ਤ ਕਰ ਕੇ ਆਇਆ ਹਾਂ। ਸਾਨੂੰ ਟਰੱਕ ਡਰਾਈਵਰਾਂ ਦਾ ਖਿਆਲ..
Truck driving in India: ਕੇਂਦਰ ਸਰਕਾਰ ਹੁਣ ਟਰੱਕਾਂ ਨੂੰ ਲੈ ਕੇ ਵੱਡਾ ਬਦਲਾਅ ਕਰਨ ਜਾ ਰਹੀ ਹੈ। ਵਿਦੇਸ਼ਾਂ ਦੀ ਤਰਜ਼ 'ਤੇ ਕੇਂਦਰ ਸਰਕਾਰ ਹੁਣ ਦੇਸ਼ ਵਿੱਚ ਟਰੱਕ ਡਰਾਇਵਰੀ ਸਿਸਟਮ ਨੂੰ ਅਪਗ੍ਰੇਡ ਕਰ ਰਹੀ ਹੈ। ਇਸ ਤਹਿਤ ਡਰਾਈਵਰਾਂ ਦੀ ਟਰੱਕ ਚਲਾਉਣ ਲਈ ਸਮਾਂ ਤੈਅ ਕੀਤਾ ਜਾਵੇਗਾ ਤੇ ਟਰੱਕਾਂ ਵਿੱਚ ਏਸੀ ਲਗਾਏ ਜਾਣਗੇ। ਇਸ ਦੀ ਜਾਣਕਰੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਦਿੱਤੀ ਗਈ।
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਟਰੱਕ ਡਰਾਈਵਰਾਂ ਦੇ ਕੈਬਿਨਟ ਵਿੱਚ ਜਲਦ ਹੀ ਏਸੀ ਲਾਉਣੇ ਲਾਜ਼ਮੀ ਕਰ ਦਿੱਤੇ ਜਾਣਗੇ। ਇਸ ਦੌਰਾਨ ਉਨ੍ਹਾਂ ਟਰੱਕ ਡਰਾਈਵਰਾਂ ਦੀ ਡਿਊਟੀ ਦਾ ਸਮਾਂ ਵੀ ਤੈਅ ਕਰਨ 'ਤੇ ਜ਼ੋਰ ਦਿੱਤਾ ਜਾਵੇਗਾ। ਕੇਂਦਰੀ ਮੰਤਰੀ ਗਡਕਰੀ ਨਵੀਂ ਦਿੱਲੀ ਵਿੱਚ ਇੱਕ ਸਮਾਗਮ 'ਚ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਇਹ ਦਾਅਵਾ ਕੀਤਾ।
ਹਲਾਂਕਿ ਇਸ ਨੂੰ ਲਾਗੂ ਕਦੋਂ ਤੋਂ ਕੀਤਾ ਜਾਵੇਗਾ, ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਕੇਂਦਰੀ ਮੰਤਰੀ ਗਡਕਰੀ ਨੇ ਕਿਹਾ ਕਿ ਮੈਂ ਸਮਾਗਮ 'ਚ ਆਉਣ ਤੋਂ ਪਹਿਲਾਂ ਟਰੱਕ ਡਰਾਈਵਰਾਂ ਦੇ ਕੈਬਿਨ ਵਿੱਚ ਏਸੀ ਲਾਜ਼ਮੀ ਕਰਨ ਸਬੰਧੀ ਫਾਇਲਾਂ 'ਤੇ ਦਸਤਖ਼ਤ ਕਰਕੇ ਆਇਆ ਹਾਂ। ਟਰੱਕ ਡਰਾਈਵਰਾਂ ਦਾ ਖਿਆਲ ਰੱਖਣਾ ਯਕੀਨੀ ਬਣਾਉਣਾ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਮੌਜੂਦਾ ਸਮੇਂ ਟਰੱਕ ਡਰਾਈਵਰ ਆਪਣਾ ਟਾਰਗੇਟ ਪੂਰਾ ਕਰਨ ਲਈ ਜਾਂ ਫਿਰ ਮਾਲ ਸਪਲਾਈ ਕਰਨ ਦਾ ਜੋ ਉਹਨਾਂ ਦੇ ਕੰਪਨੀ ਵੱਲੋਂ ਦਬਾਅ ਪਾਇਆ ਜਾਂਦਾ ਉਸ ਨਾਲ ਡਰਾਈਵਰ ਕਈ ਕਈ ਘੰਟੇ ਟਰੱਕ ਚਲਾਉਂਦੇ ਹਨ। ਕਈ ਡਰਾਈਵਰ ਤਾਂ ਪੂਰੀ ਰਾਤ ਟਰੱਕ ਚਲਾਉਣ 'ਤੇ ਹੀ ਕੱਢ ਦਿੰਦੇ ਹਨ। ਇਸ ਨਾਲ ਸੜਕੀ ਹਾਦਸੇ ਹੋਣ ਦੇ ਜ਼ਿਆਦਾ ਮੌਕੇ ਹੁੰਦੇ ਹਨ। ਇਹਨਾਂ ਸੜਕੀ ਹਾਦਸਿਆਂ ਨੂੰ ਰੋਕਣ ਲਈ ਅਸੀਂ ਟਰੱਕ ਡਰਾਈਵਰਾਂ ਦੀ ਡਿਊਟ ਸਿਮਾਂ ਤੈਅ ਕਰਨ ਦੀ ਪਲਾਨਿੰਗ ਕਰ ਰਹੇ ਹਾਂ ਤਾਂ ਜੋ ਸੜਕਾਂ 'ਤੇ ਅਜਿਹੇ ਹਾਦਸੇ ਨਾ ਹੋਣ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।