(Source: ECI/ABP News)
Weather Report: ਮੌਸਮ ਨੇ ਲਈ ਕਰਵਟ, ਫਰਵਰੀ 'ਚ ਵਧੀ ਗਰਮੀ, ਸ਼ਿਮਲਾ 'ਚ 17 ਸਾਲ ਦਾ ਟੁੱਟਿਆ ਰਿਕਾਰਡ
Weather Report: ਇਸ ਵਾਰ ਬਰਫਬਾਰੀ ਨਾ ਹੋਣ ਕਾਰਨ ਫਰਵਰੀ ਮਹੀਨੇ ਦੇ ਤਾਪਮਾਨ ਨੇ ਪਿਛਲੇ ਰਿਕਾਰਡ ਤੋੜ ਦਿੱਤੇ ਹਨ। ਸ਼ਿਮਲਾ ਵਿੱਚ ਪਿਛਲੇ 17 ਸਾਲਾਂ ਦਾ ਰਿਕਾਰਡ ਟੁੱਟਿਆ ਹੈ।
![Weather Report: ਮੌਸਮ ਨੇ ਲਈ ਕਰਵਟ, ਫਰਵਰੀ 'ਚ ਵਧੀ ਗਰਮੀ, ਸ਼ਿਮਲਾ 'ਚ 17 ਸਾਲ ਦਾ ਟੁੱਟਿਆ ਰਿਕਾਰਡ The weather took a curve, increased heat in February, 17-year record broken in Shimla Weather Report: ਮੌਸਮ ਨੇ ਲਈ ਕਰਵਟ, ਫਰਵਰੀ 'ਚ ਵਧੀ ਗਰਮੀ, ਸ਼ਿਮਲਾ 'ਚ 17 ਸਾਲ ਦਾ ਟੁੱਟਿਆ ਰਿਕਾਰਡ](https://feeds.abplive.com/onecms/images/uploaded-images/2023/02/19/7b20a141b7fa6fbfc108f04f253d17521676797562847496_original.jpg?impolicy=abp_cdn&imwidth=1200&height=675)
Weather Report: ਇਸ ਵਾਰ ਬਰਫਬਾਰੀ ਨਾ ਹੋਣ ਕਾਰਨ ਫਰਵਰੀ ਮਹੀਨੇ ਦੇ ਤਾਪਮਾਨ ਨੇ ਪਿਛਲੇ ਰਿਕਾਰਡ ਤੋੜ ਦਿੱਤੇ ਹਨ। ਸ਼ਿਮਲਾ ਵਿੱਚ ਪਿਛਲੇ 17 ਸਾਲਾਂ ਦਾ ਰਿਕਾਰਡ ਟੁੱਟਿਆ ਹੈ। ਠੰਢੇ ਇਲਾਕੇ ਵਿੱਚ ਵੀ ਤਾਪਮਾਨ 23.2 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ।
ਮੌਸਮ ਵਿਭਾਗ ਮੁਤਾਬਕ ਸ਼ਿਮਲਾ ਸ਼ਹਿਰ ਦੇ ਤਾਪਮਾਨ ਨੇ ਫਰਵਰੀ ਮਹੀਨੇ ਵਿੱਚ ਪਿਛਲੇ 17 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਇੱਥੇ 18 ਫਰਵਰੀ 2023 ਨੂੰ ਵੱਧ ਤੋਂ ਵੱਧ ਤਾਪਮਾਨ 23.2 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਇਸ ਤੋਂ ਪਹਿਲਾਂ 19 ਫਰਵਰੀ 2006 ਨੂੰ 22.6 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ ਸੀ। ਫਰਵਰੀ ਵਿੱਚ ਬਰਫਬਾਰੀ ਨਾ ਹੋਣ ਕਾਰਨ ਸ਼ਿਮਲਾ 'ਚ ਤਾਪਮਾਨ ਵਧ ਰਿਹਾ ਹੈ।
ਇਸੇ ਤਰ੍ਹਾਂ ਸ਼ਿਮਲਾ ਦੇ ਘੱਟੋ-ਘੱਟ ਤਾਪਮਾਨ 'ਚ ਵੀ ਉਛਾਲ ਦੇਖਣ ਨੂੰ ਮਿਲਿਆ। ਸ਼ਿਮਲਾ ਦਾ ਘੱਟੋ-ਘੱਟ ਤਾਪਮਾਨ 14.4 ਤੱਕ ਪਹੁੰਚ ਗਿਆ ਜੋ 2015 ਵਿੱਚ 14.2 ਦਰਜ ਕੀਤਾ ਗਿਆ ਸੀ। ਸੋਲਨ ਦਾ ਵੱਧ ਤੋਂ ਵੱਧ ਤਾਪਮਾਨ 16 ਫਰਵਰੀ ਨੂੰ 29.5 ਦਰਜ ਕੀਤਾ ਗਿਆ ਜੋ ਪਹਿਲਾਂ 26 ਫਰਵਰੀ 2021 ਨੂੰ 28.5 ਦਰਜ ਕੀਤਾ ਗਿਆ ਸੀ। ਹਾਲਾਂਕਿ ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਤੱਕ ਸੂਬੇ ਦੇ ਦਰਮਿਆਨੇ ਤੇ ਉੱਚਾਈ ਵਾਲੇ ਖੇਤਰਾਂ ਵਿੱਚ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਜਤਾਈ ਹੈ।
ਪੰਜਾਬ ਤੇ ਹਰਿਆਣਾ 'ਚ ਵੀ ਚੜ੍ਹਿਆ ਪਾਰਾ- ਪੰਜਾਬ ਤੇ ਹਰਿਆਣਾ ਵਿੱਚ ਐਤਵਾਰ ਨੂੰ ਘੱਟੋ-ਘੱਟ ਤਾਪਮਾਨ ਆਮ ਨਾਲੋਂ ਵੱਧ ਰਿਹਾ। ਦੋਹਾਂ ਸੂਬਿਆਂ ਵਿੱਚ ਤਾਪਮਾਨ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਵਧ ਰਿਹਾ ਹੈ। ਰਾਜਧਾਨੀ ਚੰਡੀਗੜ੍ਹ ਵਿੱਚ ਘੱਟੋ-ਘੱਟ ਤਾਪਮਾਨ 14.2 ਡਿਗਰੀ ਸੈਲਸੀਅਸ ਰਿਹਾ।
ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ 13.1, ਲੁਧਿਆਣਾ ਵਿੱਚ 11.7, ਪਟਿਆਲਾ ਵਿੱਚ 12.7, ਪਠਾਨਕੋਟ ਵਿੱਚ 14.6 ਤੇ ਮੁਹਾਲੀ ਵਿੱਚ ਘੱਟੋ-ਘੱਟ ਤਾਪਮਾਨ 16 ਡਿਗਰੀ ਸੈਲੀਅਸ ਰਿਹਾ। ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 27.3 ਡਿਗਰੀ ਸੈਲਸੀਅਸ, ਲੁਧਿਆਣਾ ਵਿੱਚ 27.4, ਪਟਿਆਲਾ ਵਿੱਚ 26.7, ਪਠਾਨਕੋਟ ਤੇ ਮੁਹਾਲੀ ਵਿੱਚ 28 ਡਿਗਰੀ ਸੈਲੀਅਸ ਰਿਹਾ।
ਇਹ ਵੀ ਪੜ੍ਹੋ: Virat Kohli: ਵਿਰਾਟ ਕੋਹਲੀ ਨੇ ਬਣਾਇਆ ਇੱਕ ਹੋਰ ਰਿਕਾਰਡ, ਸਭ ਤੋਂ ਤੇਜ਼ 25000 ਦੌੜਾਂ ਪੂਰੀਆਂ ਕਰਨ ਵਾਲੇ ਬਣੇ ਖਿਡਾਰੀ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: IND vs AUS 2nd Test: ਭਾਰਤ ਨੇ 6 ਵਿਕਟਾਂ ਨਾਲ ਆਸਟ੍ਰੇਲੀਆ ਨੂੰ ਹਰਾ ਕੇ ਜਿੱਤਿਆ ਦਿੱਲੀ ਟੈਸਟ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)