ਪੜਚੋਲ ਕਰੋ
Advertisement
ਪਾਕਿਸਤਾਨ ਤੋਂ ਮੋਦੀ ਤੇ ਫ਼ੌਜ ਮੁਖੀ ਨੂੰ ਮਾਰਨ ਦੀ ਧਮਕੀ
ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਨੂੰ ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਵਿੱਚ ਗੁੱਸੇ ਦੀ ਲਹਿਰ ਹੈ। ਗੁਆਂਢੀ ਮੁਲਕ ਕਿਸੇ ਵੀ ਹੱਦ ਤਕ ਜਾਣ ਨੂੰ ਤਿਆਰ ਹੈ। ਅੱਜ ਬੀਜੇਪੀ ਨੇਤਾ ਤਜਿੰਦਰ ਪਾਲ ਬੱਗਾ ਦੇ ਮੋਬਾਈਲ ਫੋਨ ‘ਤੇ ਇੱਕ ਮੈਸੇਜ ਆਇਆ ਜਿਸ ਨੂੰ ਪੜ੍ਹ ਉਹ ਖੁਦ ਹੈਰਾਨ ਹੋ ਗਏ।
ਨਵੀਂ ਦਿੱਲੀ: ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਨੂੰ ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਵਿੱਚ ਗੁੱਸੇ ਦੀ ਲਹਿਰ ਹੈ। ਗੁਆਂਢੀ ਮੁਲਕ ਕਿਸੇ ਵੀ ਹੱਦ ਤਕ ਜਾਣ ਨੂੰ ਤਿਆਰ ਹੈ। ਅੱਜ ਬੀਜੇਪੀ ਨੇਤਾ ਤਜਿੰਦਰ ਪਾਲ ਬੱਗਾ ਦੇ ਮੋਬਾਈਲ ਫੋਨ ‘ਤੇ ਇੱਕ ਮੈਸੇਜ ਆਇਆ ਜਿਸ ਨੂੰ ਪੜ੍ਹ ਉਹ ਖੁਦ ਹੈਰਾਨ ਹੋ ਗਏ।
ਮੈਸੇਜ ਪਾਕਿਸਤਾਨ ਦੇ ਨੰਬਰ ਤੋਂ ਆਇਆ ਸੀ ਜਿਸ ‘ਚ ਪੀਐਮ ਨਰਿੰਦਰ ਮੋਦੀ ਤੇ ਆਰਮੀ ਚੀਫ਼ ਬਿਪਿਨ ਰਾਵਤ ਨੂੰ ਮਾਰਨ ਦੀ ਧਮਕੀ ਦਿੱਤੀ ਗਈ ਹੈ। ਕਸ਼ਮੀਰੀ ਅੱਤਵਾਦੀ ਹੋਣ ਦਾ ਦਾਅਵਾ ਕਰਨ ਵਾਲੇ ਇਸ ਸ਼ਖ਼ਸ ਨੇ ਵ੍ਹਟਸਐਪ ‘ਤੇ ਮੈਸੇਜ ਕਰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ।
ਇਸ ਤੋਂ ਇਲਾਵਾ ਬੱਗਾ ਨੂੰ ਫੋਨ ਕਰਕੇ ਵੀ ਧਮਕੀ ਦਿੱਤੀ ਗਈ ਜਿਸ ਦੀ ਰਿਕਾਰਡਿੰਗ ਕਰ ਉਨ੍ਹਾਂ ਨੇ ਆਪਣੇ ਟਵਿਟਰ ‘ਤੇ ਵੀ ਸ਼ੇਅਰ ਕੀਤੀ ਹੈ। ਇਸ ਪੋਸਟ ਨਾਲ ਉਨ੍ਹਾਂ ਲਿਖਿਆ, “ਬੇਟਾ ਇਨ੍ਹਾਂ ਧਮਕੀਆਂ ਨਾਲ ਤੁਸੀਂ ਡਰਾ ਨਹੀਂ ਸਕੋਗੇ। ਇਹ ਨਰਿੰਦਰ ਮੋਦੀ ਦਾ ਹਿੰਦੁਸਤਾਨ ਹੈ, ਬੋਲੇਗਾ ਘੱਟ ਤੇ ਮਾਰੇਗਾ ਜ਼ਿਆਦਾ।”After the threat message , He called me to threaten me. Listen the Call Recording pic.twitter.com/82fLBs6V59
— Tajinder Pal Singh Bagga (@TajinderBagga) September 3, 2019
ਮੈਸੇਜ ‘ਚ ਲਿਖਿਆ ਹੈ, “ਕਸ਼ਮੀਰੀਆਂ ਦਾ ਖੂਨ ਭਾਰਤੀ ਸੈਨਾ ਦੇ ਮੁਖੀ ਤੇ ਨਰਿੰਦਰ ਮੋਦੀ ਦੇ ਖੂਨ ਨਾਲ ਹੀ ਸਾਫ਼ ਕਰਾਂਗੇ। ਬੀਜੇਪੀ ਤੇ ਆਰਐਸਐਸ ਮੈਂਬਰ ਵੀ। ਇਹ ਤਾਂ ਸਮਾਂ ਹੀ ਦੱਸੇਗਾ ਕਿ ਹਿੰਦੁਸਤਾਨ ਨਾਲ ਕੀ ਹੋਣ ਵਾਲਾ ਹੈ।”बेटा इन धमकियों से तुम डरा नही पाओगे । ये @narendramodi का हिंदुस्तान है, बोलेगा कम, मारेगा ज्यादा pic.twitter.com/17tLEXSbjU
— Tajinder Pal Singh Bagga (@TajinderBagga) September 3, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿਹਤ
ਕ੍ਰਿਕਟ
ਵਿਸ਼ਵ
ਪੰਜਾਬ
Advertisement