(Source: ECI/ABP News)
Chhota Rajan: ਕੁਝ ਦਿਨ ਪਹਿਲਾਂ ਉੱਡੀ ਮੌਤ ਦੀ ਅਫ਼ਵਾਹ, ਹੁਣ ਅੰਡਰਵਰਲਡ ਡੌਨ ਛੋਟਾ ਰਾਜਨ ਜਿੱਤੀ ਕੋਰੋਨਾ ਨਾਲ ਜੰਗ
ਛੋਟਾ ਰਾਜਨ ਨੂੰ ਕੋਰੋਨਾਵਾਇਰਸ ਤੋਂ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਦਿੱਲੀ ਦੇ ਏਮਜ਼ ਤੋਂ ਤਿਹਾੜ ਜੇਲ੍ਹ ਭੇਜ ਦਿੱਤਾ ਗਿਆ ਹੈ।
![Chhota Rajan: ਕੁਝ ਦਿਨ ਪਹਿਲਾਂ ਉੱਡੀ ਮੌਤ ਦੀ ਅਫ਼ਵਾਹ, ਹੁਣ ਅੰਡਰਵਰਲਡ ਡੌਨ ਛੋਟਾ ਰਾਜਨ ਜਿੱਤੀ ਕੋਰੋਨਾ ਨਾਲ ਜੰਗ Underworld don Chhota Rajan sent to Tihar jail after recovering from Covid-19 Chhota Rajan: ਕੁਝ ਦਿਨ ਪਹਿਲਾਂ ਉੱਡੀ ਮੌਤ ਦੀ ਅਫ਼ਵਾਹ, ਹੁਣ ਅੰਡਰਵਰਲਡ ਡੌਨ ਛੋਟਾ ਰਾਜਨ ਜਿੱਤੀ ਕੋਰੋਨਾ ਨਾਲ ਜੰਗ](https://feeds.abplive.com/onecms/images/uploaded-images/2021/05/11/05e74e90df72bb6af7afe7dc55610622_original.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਨਾਮਵਰ ਗਿਰੋਹ ਦੇ ਗੈਂਗਸਟਰ ਛੋਟਾ ਰਾਜਨ ਨੂੰ ਕੋਵਿਡ-19 ਤੋਂ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਵਾਪਸ ਤਿਹਾੜ ਜੇਲ੍ਹ ਭੇਜ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਛੋਟਾ ਰਾਜਨ ਨੂੰ ਮੰਗਲਵਾਰ ਨੂੰ ਏਮਜ਼ ਤੋਂ ਛੁੱਟੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਉਸਨੂੰ ਦੁਬਾਰਾ ਤਿਹਾੜ ਜੇਲ੍ਹ ਭੇਜ ਦਿੱਤਾ ਗਿਆ।
ਛੋਟਾ ਰਾਜਨ 22 ਅਪ੍ਰੈਲ ਨੂੰ ਕੋਰੋਨਾਵਾਇਰਸ ਨਾਲ ਸੰਕਰਮਿਤ ਪਾਇਆ ਗਿਆ ਸੀ, ਜਿਸ ਤੋਂ ਬਾਅਦ ਉਸਨੂੰ 24 ਅਪ੍ਰੈਲ ਨੂੰ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਵਿੱਚ ਦਾਖਲ ਕਰਵਾਇਆ ਗਿਆ ਸੀ। ਇੱਕ ਸੀਨੀਅਰ ਪੁਲਿਸ ਅਧਿਕਾਰੀ ਦੇ ਅਨੁਸਾਰ, 61 ਸਾਲਾ ਰਾਜਨ ਨੂੰ ਮੰਗਲਵਾਰ ਨੂੰ ਠੀਕ ਹੋਣ 'ਤੇ ਹਸਪਤਾਲ ਤੋਂ ਦੁਬਾਰਾ ਤਿਹਾੜ ਜੇਲ੍ਹ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ।
ਰਾਜਨ ਨੂੰ 2015 ਵਿੱਚ ਇੰਡੋਨੇਸ਼ੀਆ ਤੋਂ ਹਵਾਲਗੀ ਤੋਂ ਬਾਅਦ ਉਸ ਨੂੰ ਤਿਹਾੜ ਜੇਲ੍ਹ ਦੀ ਉੱਚ ਸੁਰੱਖਿਆ ਜੇਲ ਵਿੱਚ ਰੱਖਿਆ ਗਿਆ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਛੋਟਾ ਰਾਜਨ ਦੀ ਕੋਰੋਨਾ ਨਾਲ ਮੌਤ ਦੀ ਅਫ਼ਵਾਹ ਵੀ ਉੱਡੀ ਸੀ। ਜਿਸ ਮਗਰੋਂ ਏਮਜ਼ ਨੇ ਇਸ ਖ਼ਬਰ ‘ਚੇ ਸਫਾਈ ਦਿੰਦੇ ਹੋਏ ਕਿਹਾ ਸੀ ਕਿ ਉਹ ਠੀਕ ਹੈ ਅਤੇ ਅਜੇ ਜ਼ਿੰਦਾ ਹੈ।
ਇਹ ਵੀ ਪੜ੍ਹੋ: Coronavirus Cases: ਪਿਛਲੇ ਦੋ ਦਿਨਾਂ ਵਿਚ ਆਈ ਕੋਰੋਨਾ ਕੇਸਾਂ 'ਚ ਕਮੀ, ਸਿਹਤ ਮੰਤਰਾਲੇ ਤੋਂ ਜਾਣੋ ਕਿੱਥੇ ਕੀ ਹੈ ਕੋਰੋਨਾ ਦਾ ਹਾਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)