ਪੜਚੋਲ ਕਰੋ

ਕੇਂਦਰੀ ਮੰਤਰੀ ਜੁਐਲ ਓਰਾਮ ਦੀ ਪਤਨੀ ਦੀ ਮੌਤ, ਡੇਂਗੂ ਦੇ ਇਲਾਜ ਦੌਰਾਨ ਗਈ ਜਾਨ

ਜੁਐਲ ਓਰਾਮ ਕਬਾਇਲੀ ਮਾਮਲਿਆਂ ਦੇ ਕੇਂਦਰੀ ਮੰਤਰੀ ਹਨ ਅਤੇ ਉਨ੍ਹਾਂ ਨੇ ਇਸ ਸਾਲ 14 ਜੂਨ ਨੂੰ ਅਹੁਦਾ ਸੰਭਾਲਿਆ ਸੀ। ਉਹ ਓਡੀਸ਼ਾ ਦੇ ਸੁੰਦਰਗੜ੍ਹ ਜ਼ਿਲ੍ਹੇ ਤੋਂ ਸੰਸਦ ਮੈਂਬਰ ਹਨ।

Jual Oram Wife Jhingia Oram: ਕੇਂਦਰੀ ਮੰਤਰੀ ਜੁਐਲ ਓਰਾਮ ਦੀ ਪਤਨੀ ਝਿੰਗੀਆ ਓਰਾਮ ਦੀ ਮੌਤ ਹੋ ਗਈ ਹੈ। ਉਹ ਲੰਬੇ ਸਮੇਂ ਤੋਂ ਡੇਂਗੂ ਤੋਂ ਪੀੜਤ ਸਨ ਅਤੇ ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਸਥਿਤ ਅਪੋਲੋ ਹਸਪਤਾਲ 'ਚ ਇਲਾਜ ਅਧੀਨ ਸਨ। ਝਿੰਗੀਆ ਦੀ ਇਲਾਜ ਦੌਰਾਨ ਮੌਤ ਹੋ ਗਈ। ਕੇਂਦਰੀ ਕਬਾਇਲੀ ਮਾਮਲਿਆਂ ਬਾਰੇ ਮੰਤਰੀ ਜੁਐਲ ਓਰਾਮ ਵੀ ਡੇਂਗੂ ਤੋਂ ਪੀੜਤ ਹਨ ਅਤੇ ਉਨ੍ਹਾਂ ਦਾ ਵੀ ਇਲਾਜ ਚੱਲ ਰਿਹਾ ਹੈ। ਕੇਂਦਰੀ ਕਬਾਇਲੀ ਮਾਮਲਿਆਂ ਬਾਰੇ ਮੰਤਰੀ ਅਤੇ ਉਨ੍ਹਾਂ ਦੀ ਪਤਨੀ ਨੂੰ ਆਖਰੀ ਵਾਰ ਲੋਕ ਸਭਾ ਚੋਣਾਂ ਦੌਰਾਨ ਦੇਖਿਆ ਗਿਆ ਸੀ।

ਪਿਛਲੇ ਦਿਨਾਂ ਤੋਂ ਚੱਲ ਰਿਹਾ ਸੀ ਇਲਾਜ

ਉੜੀਸਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਝਿੰਗੀਆ ਓਰਮ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਖ਼ਬਰ ਸੁਣ ਕੇ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ ਹੈ। ਸੀਐਮ ਮਾਝੀ ਨੇ ਝਿੰਗੀਆ ਨੂੰ ਇੱਕ ਨੇਕ, ਨਰਮ ਸੁਭਾਅ ਵਾਲੀ ਦੱਸਿਆ ਹੈ, ਜੋ ਸਮਾਜਿਕ ਅਤੇ ਚੈਰੀਟੇਬਲ ਕੰਮਾਂ ਵਿੱਚ ਲੱਗੀ ਰਹਿੰਦੀ ਸੀ। ਉਨ੍ਹਾਂ ਅੱਗੇ ਕਿਹਾ ਕਿ ਝਿੰਗੀਆ ਨੇ ਜੁਐਲ ਦੇ ਲੰਬੇ ਸਿਆਸੀ ਸਫ਼ਰ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਸ ਘਟਨਾ ਕਾਰਨ ਜਿਊਲ ਦੇ ਸੰਸਦੀ ਹਲਕਾ ਸੁੰਦਰਗੜ੍ਹ 'ਚ ਵੀ ਲੋਕ ਪਰੇਸ਼ਾਨ ਨਜ਼ਰ ਆ ਰਹੇ ਹਨ।

ਮੁੱਖ ਮੰਤਰੀ ਦੇ ਨਾਲ-ਨਾਲ ਕਾਨੂੰਨ ਮੰਤਰੀ ਪ੍ਰਿਥਵੀਰਾਜ ਹਰੀਚੰਦਨ, ਸਿਹਤ ਮੰਤਰੀ ਮੁਕੇਸ਼ ਮਹਾਲਿੰਗ, ਵਿਧਾਨ ਸਭਾ ਸਪੀਕਰ ਸੁਰਮਾ ਪਾਢੀ ਅਤੇ ਹੋਰ ਭਾਜਪਾ ਨੇਤਾਵਾਂ ਨੇ ਵਿਛੜੀ ਰੂਹ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਝਿੰਗੀਆ ਨੂੰ ਡੇਂਗੂ ਤੋਂ ਪੀੜਤ ਹੋਣ ਮਗਰੋਂ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਹ ਪਿਛਲੇ 9 ਦਿਨਾਂ ਤੋਂ ਇੱਥੇ ਇਲਾਜ ਅਧੀਨ ਸੀ। ਉਨ੍ਹਾਂ ਦੀ ਸਿਹਤ 'ਚ ਕੋਈ ਸੁਧਾਰ ਨਹੀਂ ਹੋਇਆ, ਜਿਸ ਤੋਂ ਬਾਅਦ 58 ਸਾਲ ਦੀ ਉਮਰ 'ਚ ਉਨ੍ਹਾਂ ਦੀ ਮੌਤ ਹੋ ਗਈ।

ਰਾਜਨੀਤੀ ਦੇ ਸਭ ਤੋਂ ਪੁਰਾਣੇ ਦਿੱਗਜਾਂ ਵਿੱਚੋਂ ਇੱਕ ਹਨ ਜੁਐਲ ਓਰਾਮ 

ਜੁਐਲ ਓਰਾਮ ਓਡੀਸ਼ਾ ਦੀ ਰਾਜਨੀਤੀ ਦੇ ਸਭ ਤੋਂ ਪੁਰਾਣੇ ਦਿੱਗਜਾਂ ਵਿੱਚੋਂ ਇੱਕ ਹਨ। ਉਹ ਛੇਵੀਂ ਵਾਰ ਸੰਸਦ ਮੈਂਬਰ ਵਜੋਂ ਲੋਕ ਸਭਾ ਪੁੱਜੇ ਹਨ। ਸੁੰਦਰਗੜ੍ਹ ਨੂੰ ਉਨ੍ਹਾਂ ਦਾ ਗੜ੍ਹ ਮੰਨਿਆ ਜਾਂਦਾ ਹੈ, ਜਿੱਥੋਂ ਉਹ 1998 ਤੋਂ ਚੋਣਾਂ ਜਿੱਤਦੇ ਆ ਰਹੇ ਹਨ। ਉਹ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵਿੱਚ ਕੇਂਦਰੀ ਕਬਾਇਲੀ ਮਾਮਲਿਆਂ ਬਾਰੇ ਮੰਤਰੀ ਵੀ ਰਹਿ ਚੁੱਕੇ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Chandigarh: ਚੰਡੀਗੜ੍ਹ ’ਚ ਹੋਇਆ ਧਮਾਕਾ! ਇੱਕ ਘਰ ’ਤੇ ਹੈਂਡ ਗ੍ਰੇਨੇਡ ਨਾਲ ਹੋਇਆ ਹਮਲਾ, ਇਲਾਕੇ 'ਚ ਮੱਚ ਗਈ ਤਰਥੱਲੀ

Cabinet Briefing: ਮੋਦੀ ਸਰਕਾਰ ਦਾ ਵੱਡਾ ਐਲਾਨ! ਹੁਣ 70 ਸਾਲ ਤੋਂ ਵੱਧ ਉਮਰ ਦੇ ਹਰ ਬਜ਼ੁਰਗ ਨੂੰ ਮਿਲੇਗਾ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ

20 ਕਿਲੋਮੀਟਰ ਤੱਕ ਦਾ ਸਫਰ ਹੋਵੇਗਾ ਮੁਫਤ...GPS ਰਾਹੀਂ ਕੱਟੇਗਾ ਟੋਲ

ਸ਼ਰਾਬ ਦੇ ਸ਼ੌਕੀਨਾਂ ਲਈ ਅਲਰਟ! ਖੋਜ 'ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ, ਜਾਣੋ ਸਿਹਤ ਲਈ ਕਿੰਨੀ ਖ਼ਤਰਨਾਕ ਵਾਈਨ?
ਸ਼ਰਾਬ ਦੇ ਸ਼ੌਕੀਨਾਂ ਲਈ ਅਲਰਟ! ਖੋਜ 'ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ, ਜਾਣੋ ਸਿਹਤ ਲਈ ਕਿੰਨੀ ਖ਼ਤਰਨਾਕ ਵਾਈਨ?
Advertisement
ABP Premium

ਵੀਡੀਓਜ਼

ਕੁੜੀ ਦੀ Fake ID ਬਣਾ ਕੇ ਮੁੰਡੇ ਨੂੰ ਸੱਦਿਆ ਤੇ ਵੱਢਿਆਸਿੱਖਾਂ ਨੂੰ ਲੈ ਕੇ ਰਾਹੁਲ ਗਾਂਧੀ ਦਾ ਬਿਆਨ - ਖ਼ੁਸ਼ ਹੋਇਆ ਅੱਤਵਾਦੀ Pannun ?ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਦਿੱਤਾ ਸਪੱਸ਼ਟੀਕਰਨਅਮਰੀਕਾ 'ਚ ਪੰਜਾਬੀ ਵਪਾਰੀ ਦਾ ਕਤਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Chandigarh: ਚੰਡੀਗੜ੍ਹ ’ਚ ਹੋਇਆ ਧਮਾਕਾ! ਇੱਕ ਘਰ ’ਤੇ ਹੈਂਡ ਗ੍ਰੇਨੇਡ ਨਾਲ ਹੋਇਆ ਹਮਲਾ, ਇਲਾਕੇ 'ਚ ਮੱਚ ਗਈ ਤਰਥੱਲੀ
Chandigarh: ਚੰਡੀਗੜ੍ਹ ’ਚ ਹੋਇਆ ਧਮਾਕਾ! ਇੱਕ ਘਰ ’ਤੇ ਹੈਂਡ ਗ੍ਰੇਨੇਡ ਨਾਲ ਹੋਇਆ ਹਮਲਾ, ਇਲਾਕੇ 'ਚ ਮੱਚ ਗਈ ਤਰਥੱਲੀ
Cabinet Briefing: ਮੋਦੀ ਸਰਕਾਰ ਦਾ ਵੱਡਾ ਐਲਾਨ! ਹੁਣ 70 ਸਾਲ ਤੋਂ ਵੱਧ ਉਮਰ ਦੇ ਹਰ ਬਜ਼ੁਰਗ ਨੂੰ ਮਿਲੇਗਾ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ
Cabinet Briefing: ਮੋਦੀ ਸਰਕਾਰ ਦਾ ਵੱਡਾ ਐਲਾਨ! ਹੁਣ 70 ਸਾਲ ਤੋਂ ਵੱਧ ਉਮਰ ਦੇ ਹਰ ਬਜ਼ੁਰਗ ਨੂੰ ਮਿਲੇਗਾ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ
20 ਕਿਲੋਮੀਟਰ ਤੱਕ ਦਾ ਸਫਰ ਹੋਵੇਗਾ ਮੁਫਤ...GPS ਰਾਹੀਂ ਕੱਟੇਗਾ ਟੋਲ
20 ਕਿਲੋਮੀਟਰ ਤੱਕ ਦਾ ਸਫਰ ਹੋਵੇਗਾ ਮੁਫਤ...GPS ਰਾਹੀਂ ਕੱਟੇਗਾ ਟੋਲ
ਸ਼ਰਾਬ ਦੇ ਸ਼ੌਕੀਨਾਂ ਲਈ ਅਲਰਟ! ਖੋਜ 'ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ, ਜਾਣੋ ਸਿਹਤ ਲਈ ਕਿੰਨੀ ਖ਼ਤਰਨਾਕ ਵਾਈਨ?
ਸ਼ਰਾਬ ਦੇ ਸ਼ੌਕੀਨਾਂ ਲਈ ਅਲਰਟ! ਖੋਜ 'ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ, ਜਾਣੋ ਸਿਹਤ ਲਈ ਕਿੰਨੀ ਖ਼ਤਰਨਾਕ ਵਾਈਨ?
ਸ਼ੂਗਰ ਦੇ ਮਰੀਜ਼ਾਂ ਲਈ ਰਾਮਬਾਣ ਸਦਾਬਹਾਰ ਦੇ ਫੁੱਲ ਅਤੇ ਪੱਤੇ! ਜਾਣੋ ਵਰਤੋਂ ਦਾ ਸਹੀ ਢੰਗ

Chinese Garlic: ਭਾਰਤੀ ਬਾਜ਼ਾਰ 'ਚ ਆਇਆ ਚੀਨੀ ਲੱਸਣ, ਜਾਣੋ ਤੁਹਾਡੀ ਸਿਹਤ ਲਈ ਕਿੰਨਾ ਖਤਰਨਾਕ ਅਤੇ ਕਿਵੇਂ ਕਰੀਏ ਪਛਾਣ

ਭਾਰਤ 'ਚ ਚਲਦੀ ਟਰੇਨ 'ਤੇ ਪੱਥਰ ਮਾਰਨ ਵਾਲੇ 'ਤੇ ਕੀ ਹੁੰਦੀ ਹੈ ਕਾਰਵਾਈ ਤੇ ਕਿੰਨੀ ਹੁੰਦੀ ਹੈ ਸਜ਼ਾ?

Malaika Arora Father Death: ਮਲਾਇਕਾ ਅਰੋੜਾ ਦੇ ਪਿਤਾ ਨੇ ਕੀਤੀ ਖੁਦਕੁਸ਼ੀ, ਛੱਤ ਤੋਂ ਮਾਰੀ ਛਾਲ, ਸਦਮੇ 'ਚ ਪਰਿਵਾਰ
ਮਲਾਇਕਾ ਅਰੋੜਾ ਦੇ ਪਿਤਾ ਨੇ ਕੀਤੀ ਖੁਦਕੁਸ਼ੀ, ਛੱਤ ਤੋਂ ਮਾਰੀ ਛਾਲ, ਸਦਮੇ 'ਚ ਪਰਿਵਾਰ
Embed widget