ਪੜਚੋਲ ਕਰੋ
Lakhimpur Kheri Case: ਲਖੀਮਪੁਰ ਖੇੜੀ ਮਾਮਲੇ 'ਤੇ PM ਮੋਦੀ ਦਾ ਬਿਆਨ, ਜਾਣੋ ਕੀ ਕਿਹਾ?
ਲਖੀਮਪੁਰ ਖੇੜੀ ਮਾਮਲੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਕਿ ਸੁਪਰੀਮ ਕੋਰਟ ਜਿਸ ਕਮੇਟੀ ਨੂੰ ਬਣਾਉਣਾ ਚਾਹੁੰਦੀ ਸੀ, ਸੂਬਾ ਸਰਕਾਰ ਨੇ ਸਹਿਮਤੀ ਦਿੱਤੀ ਹੈ।
PM Modi
PM Modi Interview : ਵਿਧਾਨ ਸਭਾ ਚੋਣਾਂ ਵਿੱਚ ਲਖੀਮਪੁਰ ਖੇੜੀ (Lakhimpur Kheri) 'ਚ ਪਿਛਲੇ ਸਾਲ ਹੋਈ ਹਿੰਸਾ ਦਾ ਮਾਮਲਾ ਗਰਮਾਇਆ ਹੋਇਆ ਹੈ। ਇਸ ਦੌਰਾਨ ਲਖੀਮਪੁਰ ਖੇੜੀ (Lakhimpur Kheri) ਮਾਮਲੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੇ ਨਿਊਜ਼ ਏਜੰਸੀ ਏਐਨਆਈ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਕਿ ਸੁਪਰੀਮ ਕੋਰਟ ਜਿਸ ਕਮੇਟੀ ਨੂੰ ਬਣਾਉਣਾ ਚਾਹੁੰਦੀ ਸੀ, ਸੂਬਾ ਸਰਕਾਰ ਨੇ ਸਹਿਮਤੀ ਦਿੱਤੀ ਹੈ। ਜਿਸ ਜੱਜ ਦੀ ਅਗਵਾਈ ਹੇਠ ਜਾਂਚ ਚਾਹੁੰਦੀ ਸੀ, ਸਰਕਾਰ ਨੇ ਸਹਿਮਤੀ ਪ੍ਰਗਟਾਈ ਹੈ। ਸੂਬਾ ਸਰਕਾਰ ਪਾਰਦਰਸ਼ਤਾ ਨਾਲ ਕੰਮ ਕਰ ਰਹੀ ਹੈ ਤਾਂ ਹੀ ਸੁਪਰੀਮ ਕੋਰਟ ਦੀ ਇੱਛਾ ਅਨੁਸਾਰ ਸਾਰੇ ਫੈਸਲੇ ਲੈਂਦੀ ਹੈ।
ਦੱਸ ਦਈਏ ਕਿ ਪਿਛਲੇ ਸਾਲ 3 ਅਕਤੂਬਰ ਨੂੰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ (Ajay Kumar Mishra) ਦੇ ਇਕ ਬਿਆਨ ਤੋਂ ਨਿਰਾਜ਼ ਕਿਸਾਨ ਟੇਨੀ ਦੇ ਪਿੰਡ ਵਿੱਚ ਇਕ ਪ੍ਰੋਗਰਾਮ 'ਚ ਸ਼ਾਮਲ ਹੋਣ ਜਾ ਰਹੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਦੌਰੇ ਦਾ ਵਿਰੋਧ ਕਰ ਰਹੇ ਸਨ। ਇਸ ਦੇ ਨਾਲ ਹੀ ਤਿਕੋਨੀਆ ਪਿੰਡ ਵਿੱਚ ਹੋਈ ਹਿੰਸਾ ਵਿੱਚ ਚਾਰ ਕਿਸਾਨਾਂ ਸਮੇਤ ਅੱਠ ਲੋਕ ਮਾਰੇ ਗਏ ਸਨ।
ਮ੍ਰਿਤਕ ਕਿਸਾਨਾਂ ਵਿੱਚ ਨਛੱਤਰ ਸਿੰਘ ਵਾਸੀ ਧੂਰਾਹਾਰਾ ਅਤੇ ਲਵਪ੍ਰੀਤ ਸਿੰਘ ਵਾਸੀ ਪਾਲੀਆ ਸ਼ਾਮਲ ਹਨ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਸੀ, ਜਿਸ 'ਚ ਇਕ ਤੇਜ਼ ਰਫਤਾਰ ਜੀਪ ਕਿਸਾਨਾਂ ਨੂੰ ਕੁਚਲਦੀ ਦਿਖਾਈ ਦੇ ਰਹੀ ਸੀ। ਇਸ ਮਾਮਲੇ ਵਿੱਚ ਟੇਨੀ ਦੇ ਪੁੱਤਰ ਆਸ਼ੀਸ਼ ਨੂੰ ਮੁੱਖ ਮੁਲਜ਼ਮ ਵਜੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਸਮਾਜਵਾਦੀ ਪਾਰਟੀ, ਕਾਂਗਰਸ ਅਤੇ ਬਸਪਾ ਚੋਣ ਪ੍ਰਚਾਰ ਦੌਰਾਨ ਇਸ ਮਾਮਲੇ ਨੂੰ ਜ਼ੋਰਦਾਰ ਢੰਗ ਨਾਲ ਉਠਾ ਰਹੀਆਂ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਇੱਕ ਬਿਆਨ ਦਿੱਤਾ ਹੈ।
ਯੂਪੀ, ਉੱਤਰਾਖੰਡ, ਪੰਜਾਬ, ਗੋਆ ਅਤੇ ਮਨੀਪੁਰ ਵਿੱਚ ਚੋਣ ਪ੍ਰਚਾਰ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਟਰਵਿਊ ਵਿੱਚ ਕਿਹਾ ਕਿ ਇਸ ਚੋਣ ਵਿੱਚ ਮੈਂ ਸਾਰੇ ਰਾਜਾਂ ਵਿੱਚ ਦੇਖ ਰਿਹਾ ਹਾਂ ਕਿ ਭਾਜਪਾ ਵੱਲ ਲਹਿਰ ਹੈ, ਜਿਸ ਨਾਲ ਭਾਜਪਾ ਭਾਰੀ ਬਹੁਮਤ ਨਾਲ ਜਿੱਤੇਗੀ। ਇਨ੍ਹਾਂ 5 ਰਾਜਾਂ ਦੇ ਲੋਕ ਸਾਨੂੰ ਸੇਵਾ ਕਰਨ ਦਾ ਮੌਕਾ ਦੇਣਗੇ। ਜਿਨ੍ਹਾਂ ਰਾਜਾਂ ਵਿੱਚ ਸਾਨੂੰ ਸੇਵਾ ਦਾ ਮੌਕਾ ਮਿਲਿਆ ਹੈ, ਉਨ੍ਹਾਂ ਨੇ ਸਾਨੂੰ ਪਰਖਿਆ ਹੈ, ਸਾਡਾ ਕੰਮ ਦੇਖਿਆ ਹੈ।
#WATCH सुप्रीम कोर्ट जो कमेटी बनाना चाहती थी, राज्य सरकार ने सहमति दी। जिस जज के नेतृत्व में जांच चाहती थी सरकार ने सहमति दी। राज्य सरकार पारदर्शिता के साथ काम कर रही है तभी सुप्रीम कोर्ट की इच्छा के अनुसार सारे निर्णय करती है: लखीमपुर खीरी मामले पर PM मोदी pic.twitter.com/yYcpAsQuUo
— ANI_HindiNews (@AHindinews) February 9, 2022
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















